ਪੜਚੋਲ ਕਰੋ
Punjab Weather: ਪੱਛਮੀ ਗੜਬੜੀ ਕਾਰਨ ਵਿਗੜੇਗਾ ਪੰਜਾਬ ਦਾ ਮੌਸਮ, ਆਉਣ ਵਾਲੇ ਦਿਨਾਂ 'ਚ ਪੈ ਸਕਦਾ ਮੀਂਹ
ਦਸੰਬਰ ਦਾ ਪਹਿਲਾ ਹਫਤਾ ਲੰਘਣ ਵਾਲਾ ਹੈ ਅਤੇ Delhi-NCR ਸਮੇਤ ਦੇਸ਼ 'ਚ ਅਜੇ ਵੀ ਕੜਾਕੇ ਦੀ ਠੰਢ ਨਹੀਂ ਪਈ ਹੈ। ਤਾਪਮਾਨ ਆਮ ਨਾਲੋਂ 3-5 ਡਿਗਰੀ ਵੱਧ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ ਦੀ ਰਾਜਧਾਨੀ ‘ਚ ਪ੍ਰਦੂਸ਼ਣ ਕਾਰਨ ਲੋਕਾਂ ਦਾ ਜਿਉਣਾ..
image source twitter
1/6

ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਸਵੇਰ ਅਤੇ ਰਾਤ ਨੂੰ ਕਾਫੀ ਠੰਢ ਹੁੰਦੀ ਹੈ। ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਫਿਲਹਾਲ ਜ਼ਿਆਦਾ ਧੁੰਦ ਨਹੀਂ ਪਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਬੁੱਧਵਾਰ ਨੂੰ ਰਾਇਲਸੀਮਾ ‘ਚ 140 ਮਿਲੀਮੀਟਰ ਅਤੇ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਨਮ ‘ਚ 80 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।
2/6

ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਐਨਸੀਆਰ ਦੇ ਨਾਲ-ਨਾਲ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਜਲਦੀ ਹੀ ਕੜਾਕੇ ਦੀ ਠੰਡ ਪੈ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਰਾਜਸਥਾਨ ਦੇ ਪੱਛਮੀ ਹਿੱਸੇ ਵਿੱਚ 7 ਦਸੰਬਰ ਅਤੇ ਪਹਾੜੀ ਖੇਤਰਾਂ ਵਿੱਚ 8 ਦਸੰਬਰ ਨੂੰ ਨਵੀਂ ਪੱਛਮੀ ਗੜਬੜੀ ਬਣਨ ਦੀ ਸੰਭਾਵਨਾ ਹੈ।
Published at : 05 Dec 2024 09:46 PM (IST)
ਹੋਰ ਵੇਖੋ





















