ਪੜਚੋਲ ਕਰੋ

ਸੀਐਮ ਭਗਵੰਤ ਮਾਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਸਿੱਖਿਆ ਖੇਤਰ ਵਿੱਚ ਆਈ ਉਸਾਰੂ ਤਬਦੀਲੀ

Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸੂਬਾ ਸਰਕਾਰ ਦੀਆਂ ਲਾਮਿਸਾਲ ਕੋਸ਼ਿਸ਼ਾਂ ਨਾਲ ਸਰਕਾਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਵਿੰਗਾਂ ਵਿੱਚ ਦਾਖ਼ਲਿਆਂ ਵਿੱਚ ਅਦੁੱਤੀ ਵਾਧਾ ਦਰਜ ਹੋਇਆ ਹੈ

Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸੂਬਾ ਸਰਕਾਰ ਦੀਆਂ ਲਾਮਿਸਾਲ ਕੋਸ਼ਿਸ਼ਾਂ ਨਾਲ ਸਰਕਾਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਵਿੰਗਾਂ ਵਿੱਚ ਦਾਖ਼ਲਿਆਂ ਵਿੱਚ ਅਦੁੱਤੀ ਵਾਧਾ ਦਰਜ ਹੋਇਆ ਹੈ, ਜਿਸ ਤੋਂ ਸਿੱਖਿਆ ਖ਼ੇਤਰ ਵਿੱਚ ਹੋਈ ਉਸਾਰੂ ਤਬਦੀਲੀ ਦਾ ਪਤਾ ਲੱਗਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਹੁਦਾ ਸੰਭਾਲਣ ਮਗਰੋਂ ਸਾਡੀ ਸਰਕਾਰ ਵੱਲੋਂ ਸੂਬੇ ਦੇ ਸਿੱਖਿਆ ਖੇਤਰ ਵਿੱਚ ਸੁਧਾਰ ਉਤੇ ਵੱਡਾ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਦਿੱਤੀ ਜਾਂਦੀ ਸਿੱਖਿਆ ਵਿੱਚ ਸੁਧਾਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ, ਕਾਨਵੈਂਟ ਸਕੂਲਾਂ ਵਿੱਚ ਪੜ੍ਹਨ ਵਾਲੇ ਆਪਣੇ ਹਾਣੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋ ਸਕਣ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨੂੰ ਹੁਣ ਬੂਰ ਪਿਆ ਹੈ ਅਤੇ ਇਨ੍ਹਾਂ ਸਕੂਲਾਂ ਦੇ ਦਾਖ਼ਲਿਆਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਤੱਥ ਦਾ ਪਤਾ ਇਸ ਗੱਲੋਂ ਵੀ ਲਾਇਆ ਜਾ ਸਕਦਾ ਹੈ ਕਿ ਪ੍ਰੀ-ਪ੍ਰਾਇਮਰੀ (1) ਵਿੰਗ ਦੇ ਦਾਖ਼ਲਿਆਂ ਵਿੱਚ 16.3 ਫੀਸਦੀ ਅਤੇ ਪ੍ਰੀ-ਪ੍ਰਾਇਮਰੀ (2) ਵਿੰਗ ਦੇ ਦਾਖ਼ਲਿਆਂ ਵਿੱਚ 9.9 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਮਿਆਰੀ ਸਿੱਖਿਆ ਦੇ ਸਮਾਨਅਰਥੀ ਬਣਨ ਦੀ ਗਵਾਹੀ ਇਹ ਤੱਥ ਵੀ ਭਰਦੇ ਹਨ ਕਿ ਪ੍ਰਾਈਵੇਟ ਸਕੂਲਾਂ ਦੇ ਵੱਡੀ ਗਿਣਤੀ ਵਿਦਿਆਰਥੀ ਹੁਣ ਆਪਣੇ ਸਕੂਲ ਛੱਡ ਕੇ ਇਨ੍ਹਾਂ ਸਕੂਲਾਂ ਵਿੱਚ ਦਾਖ਼ਲੇ ਲੈ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਰੁਝਾਨ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ ਅਤੇ ਉਹ ਦਿਨ ਦੂਰ ਨਹੀਂ, ਜਦੋਂ ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਹਰੇਕ ਖ਼ੇਤਰ ਵਿੱਚ ਆਪਣੀ ਵੱਖਰੀ ਪਛਾਣ ਸਾਬਤ ਕਰਨਗੇ।

ਮੁੱਖ ਮੰਤਰੀ ਨੇ ਦੁਹਰਾਇਆ ਕਿ 70 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਮਿੱਥ ਤੋੜਦਿਆਂ ਸਾਡੀ ਸਰਕਾਰ ਸੂਬੇ ਵਿੱਚ ਸਿੱਖਿਆ ਖ਼ੇਤਰ ਵਿੱਚ ਤਬਦੀਲੀ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਿੱਖਿਆ ਖ਼ੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਬੁਨਿਆਦੀ ਢਾਂਚੇ ਅਤੇ ਮਨੁੱਖੀ ਸਰੋਤਾਂ ਦੇ ਵਿਕਾਸ ਉਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਦੇਸ਼ ਭਰ ਵਿੱਚੋਂ ਮਿਆਰੀ ਸਿੱਖਿਆ ਦੇ ਕੇਂਦਰ ਵਜੋਂ ਉੱਭਰੇਗਾ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Holiday: ਪੰਜਾਬ 'ਚ ਸ਼ੁੱਕਰਵਾਰ ਨੂੰ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ: ਇੱਥੇ ਜਾਣੋ ਵਜ੍ਹਾ...
ਪੰਜਾਬ 'ਚ ਸ਼ੁੱਕਰਵਾਰ ਨੂੰ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ: ਇੱਥੇ ਜਾਣੋ ਵਜ੍ਹਾ...
Punjab News : PG 'ਚ ਰਹਿ ਰਹੀ ਨੌਜਵਾਨ ਲੜਕੀ ਨੇ ਚੁੱਕਿਆ ਖੌਫ਼ਨਾਕ ਕਦਮ ,ਪੜ੍ਹੋ ਪੂਰੀ ਖ਼ਬਰ
Punjab News : PG 'ਚ ਰਹਿ ਰਹੀ ਨੌਜਵਾਨ ਲੜਕੀ ਨੇ ਚੁੱਕਿਆ ਖੌਫ਼ਨਾਕ ਕਦਮ ,ਪੜ੍ਹੋ ਪੂਰੀ ਖ਼ਬਰ
ਕਪੂਰਥਲਾ 'ਚ ਆਜ਼ਾਦ MLA ਅਤੇ AAP ਸਪੋਰਟਰ ਵਿਚਾਲੇ ਝੜਪ, ਚੱਲੀ ਗੋਲੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਕਪੂਰਥਲਾ 'ਚ ਆਜ਼ਾਦ MLA ਅਤੇ AAP ਸਪੋਰਟਰ ਵਿਚਾਲੇ ਝੜਪ, ਚੱਲੀ ਗੋਲੀ; ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਐਡਵੋਕੇਟ HS Phoolka ਭਾਜਪਾ 'ਚ ਹੋਏ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਐਡਵੋਕੇਟ HS Phoolka ਭਾਜਪਾ 'ਚ ਹੋਏ ਸ਼ਾਮਲ

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gold Silver Rate Today: ਚਾਂਦੀ ਦੇ ਧੜੰਮ ਡਿੱਗੇ ਰੇਟ, ਜਾਣੋ ਸੋਨਾ ਸਸਤਾ ਜਾਂ ਮਹਿੰਗਾ? ਅੱਜ 24 ਕੈਰੇਟ ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਚਾਂਦੀ ਦੇ ਧੜੰਮ ਡਿੱਗੇ ਰੇਟ, ਜਾਣੋ ਸੋਨਾ ਸਸਤਾ ਜਾਂ ਮਹਿੰਗਾ? ਅੱਜ 24 ਕੈਰੇਟ ਸਣੇ 10 ਗ੍ਰਾਮ ਦੀ ਇੰਨੀ ਕੀਮਤ...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਐਡਵੋਕੇਟ HS Phoolka ਭਾਜਪਾ 'ਚ ਹੋਏ ਸ਼ਾਮਲ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਐਡਵੋਕੇਟ HS Phoolka ਭਾਜਪਾ 'ਚ ਹੋਏ ਸ਼ਾਮਲ
Police Transfer: ਵੱਡਾ ਫੇਰਬਦਲ, 65 IAS ਅਧਿਕਾਰੀਆਂ ਦਾ ਅਚਾਨਕ ਕੀਤਾ ਗਿਆ ਤਬਾਦਲਾ; ਇਨ੍ਹਾਂ ਜ਼ਿਲ੍ਹਿਆਂ 'ਚ...
Police Transfer: ਵੱਡਾ ਫੇਰਬਦਲ, 65 IAS ਅਧਿਕਾਰੀਆਂ ਦਾ ਅਚਾਨਕ ਕੀਤਾ ਗਿਆ ਤਬਾਦਲਾ; ਇਨ੍ਹਾਂ ਜ਼ਿਲ੍ਹਿਆਂ 'ਚ...
ਅਟਾਰੀ-ਵਾਹਗਾ ਸਰਹੱਦ 'ਤੇ Retreat Ceremony ਦਾ ਬਦਲਿਆ ਸਮਾਂ, ਅੱਜ ਤੋਂ ਨਵਾਂ ਸਮਾਂ ਲਾਗੂ
ਅਟਾਰੀ-ਵਾਹਗਾ ਸਰਹੱਦ 'ਤੇ Retreat Ceremony ਦਾ ਬਦਲਿਆ ਸਮਾਂ, ਅੱਜ ਤੋਂ ਨਵਾਂ ਸਮਾਂ ਲਾਗੂ
ਭਾਰਤ ਸਣੇ ਦੁਨੀਆ ਭਰ 'ਚ ਇੰਟਰਨੈੱਟ ਠੱਪ ਹੋਣ ਦਾ ਖਤਰਾ, ਜੰਗ ਨਾਲ Hormuz 'ਚ ਵਿੱਛੀਆਂ ਤਾਰਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ; ਭਾਰਤ 'ਤੇ ਕੀ ਅਸਰ?
ਭਾਰਤ ਸਣੇ ਦੁਨੀਆ ਭਰ 'ਚ ਇੰਟਰਨੈੱਟ ਠੱਪ ਹੋਣ ਦਾ ਖਤਰਾ, ਜੰਗ ਨਾਲ Hormuz 'ਚ ਵਿੱਛੀਆਂ ਤਾਰਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ; ਭਾਰਤ 'ਤੇ ਕੀ ਅਸਰ?
ਅੱਜ ਤੋਂ ਬਦਲ ਗਏ ਇਨਕਮ ਟੈਕਸ ਦੇ ਆਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਵੇਗਾ ਅਸਰ
ਅੱਜ ਤੋਂ ਬਦਲ ਗਏ ਇਨਕਮ ਟੈਕਸ ਦੇ ਆਹ ਨਿਯਮ, ਜਾਣੋ ਤੁਹਾਡੇ 'ਤੇ ਕੀ ਪਵੇਗਾ ਅਸਰ
Punjab News: ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਸਣੇ 14 ਅਫ਼ਸਰਾਂ ਦੀ ਹੋਈ ਨਿਯੁਕਤੀ; ਇੱਥੇ ਜਾਣੋ ਲਿਸਟ 'ਚ ਕਿਹੜੇ ਨਾਮ ਸ਼ਾਮਲ?
ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਸਣੇ 14 ਅਫ਼ਸਰਾਂ ਦੀ ਹੋਈ ਨਿਯੁਕਤੀ; ਇੱਥੇ ਜਾਣੋ ਲਿਸਟ 'ਚ ਕਿਹੜੇ ਨਾਮ ਸ਼ਾਮਲ?
Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Embed widget