ਪੰਜਾਬ ਸਰਕਾਰ ਦਾ ਗੱਫਾ, ਹੁਣ ਤੱਕ 17,313 ਲੋਕਾਂ ਨੂੰ ਦਿੱਤੀ ਨੌਕਰੀ, ਸਿੱਖਿਆ ਵਿਭਾਗ ਰਿਹੈ ਮੋਹਰੀ
ਪੁਲਿਸ ਵਿਭਾਗ ਵਿੱਚ 4374, ਸਥਾਨਕ ਸਰਕਾਰਾਂ ਵਿਭਾਦ ਵਿੱਚ 3600, ਰੈਵਨਿਊ ਵਿਭਾਗ ਵਿੱਚ 1091, ਬਿਜਲੀ ਵਿਭਾਗ ਵਿੱਚ 1097, ਮੈਡੀਕਲ ਸਿੱਖਿਆ ਵਿੱਚ 697 ਤੇ ਸਿਹਤ ਵਿਭਾਗ ਵਿੱਚ 520 ਨੌਕਰੀਆਂ ਦਿੱਤੀਆਂ ਗਈਆਂ ਹਨ।
Government Jobs: ਪੰਜਾਬ ਦੀ ਭਗਵੰਤ ਮਾਨ(Bhagwant mann) ਸਰਕਾਰ ਨੇ ਪੰਜ ਮਹੀਨਿਆਂ ਵਿੱਚ 17313 ਨੌਕਰੀਆਂ ਦੇਣ ਦਾ ਦਾਅਵਾ ਕੀਤਾ ਹੈ। ਇਹ ਨੌਕਰੀਆਂ ਪੰਜਾਬ ਦੇ 48 ਵਿਭਾਗਾਂ ਵਿੱਚ ਦਿੱਤੀਆਂ ਗਈਆਂ ਹਨ। ਸਭ ਤੋਂ ਵੱਧ ਭਰਤੀਆਂ ਸਕੂਲੀ ਸਿੱਖਿਆ ਵਿਭਾਗ ਵਿੱਚ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਗਿਣਤੀ 4662 ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸੀ ਜਿਸ ਤੇ ਹੁਣ ਸਰਕਾਰ ਪੂਰਣੇ ਚੜ੍ਹਾ ਰਹੀ ਹੈ।
ਕਿਹੜੇ ਵਿਭਾਗ ਨੂੰ ਕਿੰਨੀਆਂ ਮਿਲੀਆਂ ਨੌਕਰੀਆਂ
ਸਕੂਲੀ ਸਿੱਖਿਆ ਵਿਭਾਗ ਤੋਂ ਇਲਾਵਾ ਜੇ ਗੱਲ ਪੁਲਿਸ ਵਿਭਾਗ ਦੀ ਕੀਤੀ ਜਾਵੇ ਤਾਂ ਇਸ ਵਿੱਚ 4374, ਸਥਾਨਕ ਸਰਕਾਰਾਂ ਵਿਭਾਦ ਵਿੱਚ 3600, ਰੈਵਨਿਊ ਵਿਭਾਗ ਵਿੱਚ 1091, ਬਿਜਲੀ ਵਿਭਾਗ ਵਿੱਚ 1097, ਮੈਡੀਕਲ ਸਿੱਖਿਆ ਵਿੱਚ 697 ਤੇ ਸਿਹਤ ਵਿਭਾਗ ਵਿੱਚ 520 ਨੌਕਰੀਆਂ ਦਿੱਤੀਆਂ ਗਈਆਂ ਹਨ।
ਅਰਵਿੰਦ ਕੇਜਰੀਵਾਲ ਨੇ ਪੰਜਾਬ ਸਰਕਾਰ ਦੀ ਕੀਤੀ ਤਾਰੀਫ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 8,736 ਸਕੂਲੀ ਅਧਿਆਪਕਾਂ ਨੂੰ ਪੱਕਾ ਕਰਨ ਦੇ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਤਾਰੀਫ਼ ਕੀਤੀ ਹੈ ਤੇ ਸਾਰੀਆਂ ਸਰਕਾਰਾਂ ਨੂੰ ਅਜਿਹਾ ਕਰਨ ਦੀ ਅਪੀਲ ਕੀਤੀ ਹੈ।
ਇਹ ਕਦਮ ਦੂਜਿਆਂ ਲਏ ਬਣੇਗਾ ਉਦਾਹਰਣ
ਕੇਜਰੀਵਾਲ ਨੇ ਕਿਹਾ, ਅਜਿਹਾ ਸਮੇਂ ਵਿੱਚ ਜਦੋਂ ਨੌਕਰੀਆਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਅਤੇ ਕੱਚੇ ਮੁਲਾਜ਼ਮਾਂ ਨੂੰ ਕੰਮ ਤੇ ਰੱਖਿਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 8,136 ਅਧਿਆਪਕਾਂ ਨੂੰ ਪੱਕਾ ਕੀਤਾ ਹੈ। ਇਹ ਕਦਮ ਦੂਜਿਆਂ ਲਈ ਇੱਕ ਉਦਾਹਰਣ ਬਣੇਗਾ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਵਿੱਚ ਗੈਸਟ ਅਧਿਆਪਕਾਂ ਨੂੰ ਪੱਕਾ ਕਰਨ ਲਈ ਵਿਧਾਨਸਭਾ ਵਿੱਚ ਬਿੱਲ ਪੇਸ਼ ਕੀਤਾ ਸੀ ਪਰ ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ।
ਜਿੱਥੇ ਵੀ ਸਰਕਾਰ ਬਣੇਗੀ ਅਜਿਹਾ ਹੀ ਕਰਾਂਗੇ
ਕੇਜਰੀਵਾਲ ਨੇ ਕਿਹਾ, "ਮੈਂ ਸਾਰੀਆਂ ਸੂਬਾ ਸਰਕਾਰਾਂ ਤੇ ਉਨ੍ਹਾਂ ਦੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਦੀ ਬੇਨਤੀ ਕਰਦਾਂ ਹਾਂ। ਆਮ ਆਦਮੀ ਪਾਰਟੀ ਵੱਲੋਂ ਮੈਂ ਤੁਹਾਨੂੰ ਭਰੋਸਾ ਦਵਾਉਂਦਾ ਹਾਂ ਕਿ ਜਿੱਥੇ ਵੀ ਸਾਡੀ ਸਰਕਾਰ ਬਣੇਗੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ।"
ਇਹ ਵੀ ਪੜ੍ਹੋ:Bharat Jodo Yatra ਦੌਰਾਨ ਕਾਂਗਰਸ ਨਾਲ ਜੁੜੇ ਕਈ ਵਿਵਾਦ, ਟੀ-ਸ਼ਰਟ ਤੋਂ ਲੈ ਕੰਟੇਨਰਾਂ ਦਾ ਉੱਠਿਆ ਮੁੱਦਾ