ਪੈਨਸਿਲ-ਰਬੜ ਮਹਿੰਗੀ ਹੋਣ 'ਤੇ ਪਹਿਲੀ ਜਮਾਤ ਦੀ ਬੱਚੀ ਦੀ ਪੀਐਮ ਮੋਦੀ ਨੂੰ ਚਿੱਠੀ, ਰਾਜਾ ਵੜਿੰਗ ਬੋਲੇ, "ਸਾਡੀ ਆਵਾਜ਼ਾ ਤਾਂ ਦਬਾ ਦਿੰਦੇ ਹੋ, ਬੱਚਿਆਂ ਦੀ ਹੀ ਸੁਣ ਲਵੋ"
ਰਾਜਾ ਵੜਿੰਗ (Raja Waring) ਨੇ ਟਵੀਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਜੀ, ਤੁਹਾਨੂੰ ਬੇਨਤੀ ਹੈ ਕਿ ਪਹਿਲੀ ਜਮਾਤ ਦੀ ਇਸ ਵਿਦਿਆਰਥੀ ਦੀ 'ਮਨ ਕੀ ਬਾਤ' ਜ਼ਰੂਰ ਸੁਣੋ। ਜਦੋਂ ਅਸੀਂ ਵਿਰੋਧੀ ਪਾਰਟੀਆਂ ਕੁਝ ਕਹਿੰਦੇ ਹਾਂ ਤਾਂ ਤੁਸੀਂ ਆਪਣੀ ਸਰਕਾਰੀ...
ਚੰਡੀਗੜ੍ਹ: ਪਹਿਲੀ ਜਮਾਤ ਦੀ ਵਿਦਿਆਰਥਣ (First class student) ਨੇ ਮਹਿੰਗਾਈ (inflation) ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਚਿੱਠੀ ਲਿਖੀ ਹੈ। ਬੱਚੀ ਨੇ ਪੈਨਸਿਲ ਤੇ ਰਬੜ ਮਹਿੰਗੀ ਹੋਣ ਦੀ ਸ਼ਿਕਾਇਤ ਕੀਤੀ ਹੈ। ਇਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਿਆ ਹੈ।
ਰਾਜਾ ਵੜਿੰਗ (Raja Waring) ਨੇ ਟਵੀਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਜੀ, ਤੁਹਾਨੂੰ ਬੇਨਤੀ ਹੈ ਕਿ ਪਹਿਲੀ ਜਮਾਤ ਦੀ ਇਸ ਵਿਦਿਆਰਥੀ ਦੀ 'ਮਨ ਕੀ ਬਾਤ' ਜ਼ਰੂਰ ਸੁਣੋ। ਜਦੋਂ ਅਸੀਂ ਵਿਰੋਧੀ ਪਾਰਟੀਆਂ ਕੁਝ ਕਹਿੰਦੇ ਹਾਂ ਤਾਂ ਤੁਸੀਂ ਆਪਣੀ ਸਰਕਾਰੀ ਮਸ਼ੀਨਰੀ ਨਾਲ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ, ਪਰ ਅੱਜ ਦੇਸ਼ ਦਾ ਹਰ ਬੱਚਾ ਤੁਹਾਡੀ ਸਰਕਾਰ ਦੀ ਮਹਿੰਗਾਈ ਤੋਂ ਤੰਗ ਆ ਚੁੱਕਾ ਹੈ।
ਮੈਨੂੰ ਜਵਾਬ ਦਿਓ!
प्रधान मंत्री जी आपसे अनुरोध है कि इस कक्षा 1 की छात्रा की 'मन की बात' जरूर सुनिए। हम विपक्षी दल वाले जब कोई बात कहते हैं तब आप अपने सरकारी तंत्र से हमारी आवाज दबाने की कोशिश करते हैं पर आज देश का बच्चा-बच्चा आपकी सरकार की महंगाई से तंग है।
— Amarinder Singh Raja Warring (@RajaBrar_INC) August 1, 2022
जवाब दीजिए! pic.twitter.com/goO7pYlYx1
ਦੱਸ ਦਈਏ ਕਿ ਪਹਿਲੀ ਜਮਾਤ 'ਚ ਪੜ੍ਹਦੀ 6 ਸਾਲਾ ਬੱਚੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮਹਿੰਗਾਈ ਨਾਲ ਹੋ ਰਹੀ 'ਮੁਸ਼ਕਲ' ਬਾਰੇ ਦੱਸਿਆ ਹੈ। ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਦੇ ਛਿਬਰਾਮਾਉ ਸ਼ਹਿਰ ਦੀ ਰਹਿਣ ਵਾਲੀ ਕ੍ਰਿਤੀ ਨੇ ਲਿਖਿਆ- ਪ੍ਰਧਾਨ ਮੰਤਰੀ, ਮੇਰਾ ਨਾਮ ਕ੍ਰਿਤੀ ਦੂਬੇ ਹੈ। ਮੈਂ ਪਹਿਲੀ ਜਮਾਤ ਵਿੱਚ ਪੜ੍ਹਦੀ ਹਾਂ। ਮੋਦੀ ਜੀ ਤੁਸੀਂ ਬਹੁਤ ਮਹਿੰਗਾਈ ਕੀਤੀ ਹੈ। ਇੱਥੋਂ ਤੱਕ ਕਿ ਪੈਨਸਿਲ ਤੇ ਰਬੜ ਵੀ ਮਹਿੰਗੀ ਕਰ ਦਿੱਤਾ ਹੈ। ਮੈਗੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਹੁਣ ਮੇਰੀ ਮਾਂ ਪੈਨਸਿਲ ਮੰਗਣ 'ਤੇ ਮੈਨੂੰ ਮਾਰ ਦਿੰਦੀ ਹੈ। ਮੈਂ ਕੀ ਕਰਾਂ? ਬੱਚੇ ਮੇਰੀ ਪੈਨਸਿਲ ਚੋਰੀ ਕਰਦੇ ਹਨ।'
ਹਿੰਦੀ 'ਚ ਲਿਖੀ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਲੜਕੀ ਦੇ ਪਿਤਾ ਵਿਸ਼ਾਲ ਦੂਬੇ, ਜੋ ਕਿ ਇੱਕ ਵਕੀਲ ਹਨ, ਨੇ ਕਿਹਾ, "ਇਹ ਮੇਰੀ ਧੀ ਦੀ 'ਮਨ ਕੀ ਬਾਤ' ਹੈ। ਉਹ ਹਾਲ ਹੀ ਵਿੱਚ ਉਸ ਸਮੇਂ ਗੁੱਸੇ ਵਿੱਚ ਆ ਗਈ ਜਦੋਂ ਉਸ ਦੀ ਮਾਂ ਨੇ ਉਸਨੂੰ ਸਕੂਲ ਵਿੱਚ ਪੈਨਸਿਲ ਗੁਆਉਣ ਲਈ ਝਿੜਕਿਆ।"