22 ਕਰੋੜ ਨੌਜਵਾਨਾਂ ਨੌਕਰੀਆਂ ਲਈ ਕੀਤਾ ਅਪਲਾਈ, ਸਿਰਫ 7 ਲੱਖ ਨੂੰ ਹੀ ਮਿਲਿਆ ਰੁਜ਼ਗਾਰ, ਅਲਕਾ ਲਾਂਬਾ ਨੇ ਰੀ-ਟਵੀਟ ਕਰਕੇ ਉਠਾਇਆ ਸਵਾਲ
ਕਾਂਗਰਸ ਦੀ ਲੀਡਰ ਅਲਕਾ ਲਾਂਬਾ ਨੇ ਅੱਜ ਬੀਜੇਪੀ ਸਰਕਾਰ ਉੱਪਰ ਹਮਲਾ ਕੀਤਾ ਹੈ। ਉਨ੍ਹਾਂ ਨੇ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਯਾਦ ਦਵਾਇਆ ਹੈ ਕਿ ਦੇਸ਼ ਅੰਦਰ ਮੁੱਖ ਮੱਦਾ ਨੌਜਵਾਨ ਤੇ ਬੇਰੁਜ਼ਗਾਰੀ ਹੈ।
Independence Day 2022: ਕਾਂਗਰਸ ਦੀ ਲੀਡਰ ਅਲਕਾ ਲਾਂਬਾ ਨੇ ਅੱਜ ਬੀਜੇਪੀ ਸਰਕਾਰ ਉੱਪਰ ਹਮਲਾ ਕੀਤਾ ਹੈ। ਉਨ੍ਹਾਂ ਨੇ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੂੰ ਯਾਦ ਦਵਾਇਆ ਹੈ ਕਿ ਦੇਸ਼ ਅੰਦਰ ਮੁੱਖ ਮੱਦਾ ਨੌਜਵਾਨ ਤੇ ਬੇਰੁਜ਼ਗਾਰੀ ਹੈ। ਅਲਕਾ ਲਾਂਬਾ ਨੇ ਬੀਜੇਪੀ ਲੀਡਰ ਦੇ ਪੁਰਾਣੇ ਟਵੀਟ ਨੂੰ ਰੀ-ਟਵੀਟ ਕਰਦਿਆਂ ਕਿਹਾ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਲਈ ਮਸਲਾ ਨੌਜਵਾਨ ਤੇ ਬੇਰੁਜ਼ਗਾਰੀ ਨਹੀਂ ਹੈ-ਪਰਿਵਾਰ-ਵਾਦ ਹੈ।
BJP और प्रधानमंत्री जी के लिए मुद्दा युवा और बेरोज़गारी नहीं -परिवार-वाद है. #IndependenceDay2022 #unemployment https://t.co/sPNuM3iOC4
— Alka Lamba (@LambaAlka) August 15, 2022
ਦਰਅਸਲ ਬੀਜੇਪੀ ਲੀਡਰ ਵਰੁਣ ਗਾਂਧੀ ਨੇ ਜੁਲਾਈ ਵਿੱਚ ਬੇਰੁਜ਼ਗਾਰੀ ਬਾਰੇ ਟਵੀਟ ਕੀਤਾ ਸੀ। ਵਰੁਣ ਗਾਂਧੀ ਨੇ ਲਿਖਿਆ ਸੀ ਸਰਕਾਰ ਵੱਲੋਂ ਸੰਸਦ ਵਿੱਚ ਦਿੱਤੇ ਗਏ ਇਹ ਅੰਕੜੇ ਬੇਰੁਜ਼ਗਾਰੀ ਦੀ ਸਥਿਤੀ ਬਿਆਨ ਕਰ ਰਹੇ ਹਨ। ਪਿਛਲੇ 8 ਸਾਲਾਂ 'ਚ 22 ਕਰੋੜ ਨੌਜਵਾਨਾਂ ਨੇ ਕੇਂਦਰੀ ਵਿਭਾਗਾਂ 'ਚ ਨੌਕਰੀਆਂ ਲਈ ਅਪਲਾਈ ਕੀਤਾ, ਜਿਨ੍ਹਾਂ 'ਚੋਂ ਸਿਰਫ 7 ਲੱਖ ਨੂੰ ਹੀ ਰੁਜ਼ਗਾਰ ਮਿਲਿਆ ਹੈ। ਜਦੋਂ ਦੇਸ਼ ਵਿੱਚ ਇੱਕ ਕਰੋੜ ਦੇ ਕਰੀਬ ਮਨਜ਼ੂਰ ਅਸਾਮੀਆਂ ਖਾਲੀ ਹਨ ਤਾਂ ਇਸ ਸਥਿਤੀ ਲਈ ਕੌਣ ਜ਼ਿੰਮੇਵਾਰ ਹੈ?