10 ਦਿਨ ਪਹਿਲਾਂ ਵਿਆਹੀ 22 ਸਾਲਾ ਲੜਕੀ ਨੇ ਲਿਆ ਫਾਹਾ
ਮ੍ਰਿਤਕਾ ਕਿਰਨਦੀਪ ਕੌਰ ਦੇ ਪਰਿਵਾਰਕ ਮੈਂਬਰ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 22 ਸਾਲਾ ਪੋਤੀ ਕਿਰਨਦੀਪ ਕੌਰ ਦਾ ਵਿਆਹ ਕਰੀਬ 10 ਦਿਨ ਪਹਿਲਾਂ ਬਿਧੀਪੁਰ ਦੇ ਰਹਿਣ ਵਾਲੇ ਜੋਬਨਪ੍ਰੀਤ ਨਾਲ ਹੋਇਆ ਸੀ।
ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਬਿਧੀਪੁਰ ਵਿਚ 10 ਦਿਨ ਪਹਿਲਾਂ ਵਿਆਹੀ ਲੜਕੀ ਨੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਦੂਜੇ ਪਾਸੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਖਿਲਾਫ ਕਤਲ ਦੇ ਇਲਜ਼ਾਮ ਲਾਏ ਹਨ।
ਮ੍ਰਿਤਕਾ ਕਿਰਨਦੀਪ ਕੌਰ ਦੇ ਪਰਿਵਾਰਕ ਮੈਂਬਰ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 22 ਸਾਲਾ ਪੋਤੀ ਕਿਰਨਦੀਪ ਕੌਰ ਦਾ ਵਿਆਹ ਕਰੀਬ 10 ਦਿਨ ਪਹਿਲਾਂ ਬਿਧੀਪੁਰ ਦੇ ਰਹਿਣ ਵਾਲੇ ਜੋਬਨਪ੍ਰੀਤ ਨਾਲ ਹੋਇਆ ਸੀ। ਲਖਬੀਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਕੁੜੀ ਨੇ ਪੱਖੇ ਨਾਲ ਲਟਕ ਕੇ ਆਤਮ ਹਤਿਆ ਕਰ ਲਈ ਹੈ। ਜਦੋਂ ਉਨ੍ਹਾਂ ਨੇ ਪਿੰਡ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਬੇਟੀ ਦੀ ਲਾਸ਼ ਪੱਖੇ ਨਾਲ ਲਟਕੀ ਹੋਈ ਸੀ।
ਲਖਬੀਰ ਸਿੰਘ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਬੇਟੀ ਆਤਮ ਹੱਤਿਆ ਨਹੀਂ ਕਰ ਸਕਦੀ ਕਿਉਂਕਿ 10 ਦਿਨ ਪਹਿਲਾਂ ਹੀ ਉਨ੍ਹਾਂ ਦੀ ਪੋਤਰੀ ਦਾ ਵਿਆਹ ਹੋਇਆ ਸੀ। 10 ਦਿਨ ਤੋਂ ਉਨ੍ਹਾਂ ਦੀ ਬੇਟੀ ਪੇਕੇ ਘਰ ਵੀ ਨਹੀਂ ਆਈ ਸੀ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮ ਸਹੁਰੇ ਪਰਿਵਾਰ ਉੱਤੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਬੇਟੀ ਨੂੰ ਇਨਸਾਫ ਦਿਵਾਇਆ ਜਾਵੇ।
ਇਹ ਵੀ ਪੜ੍ਹੋ: ਪਟਵਾਰੀਆਂ ਦੀਆਂ 1,152 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਮੁਲਤਵੀ ਪਟਵਾਰੀਆਂ ਦੀਆਂ 1,152 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਮੁਲਤਵੀ
ਇਹ ਵੀ ਪੜ੍ਹੋ: ਹੁਣ ਡੈਬਿਟ ਕਾਰਡ ਤੋਂ ਬਿਨਾ ਵੀ ATM ਚੋਂ ਇੰਝ ਕੱਢ ਸਕੋਗੇ ਪੈਸੇ
ਥਾਣਾ ਸੇਖਵਾਂ ਦੇ ਐਸਐਚਓ ਮੁਖਤਿਆਰ ਸਿੰਘ ਨੇ ਦਸਿਆ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ, ਮ੍ਰਿਤਕ ਕਿਰਨਦੀਪ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਮਾਮਲੇ ਵਿਚ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904