(Source: ECI/ABP News/ABP Majha)
Sangrur News: ਸੀਐਮ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ 'ਚ ਖੋਲ੍ਹੇ ਜਾਣਗੇ 26 ਨਵੇਂ ਆਮ ਆਦਮੀ ਕਲੀਨਿਕ, ਵੇਖੋ ਪੂਰੀ ਲਿਸਟ
CM ਮਾਨ ਦੇ ਜ਼ਿਲ੍ਹੇ ਸੰਗਰੂਰ 'ਚ 26 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਸ ਸਬੰਧੀ ਤਿਆਰੀ ਸ਼ੁਰੂ ਹੋ ਗਈ ਹੈ। ਕਲੀਨਿਕ ਖੋਲ੍ਹਣ ਲਈ ਵੱਖ-ਵੱਖ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕਰਦਿਆਂ DC ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ
Sangrur News: ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ 26 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਇਸ ਸਬੰਧੀ ਤਿਆਰੀ ਸ਼ੁਰੂ ਹੋ ਗਈ ਹੈ। ਕਲੀਨਿਕ ਖੋਲ੍ਹਣ ਲਈ ਵੱਖ-ਵੱਖ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਿਹਤ ਕੇਂਦਰਾਂ ਲਈ ਜ਼ਮੀਨੀ ਪੱਧਰ ’ਤੇ ਕਾਰਵਾਈ ਜਲਦੀ ਸ਼ੁਰੂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਹ ਕਲੀਨਿਕ ਜ਼ਿਲ੍ਹੇ ’ਚ ਪਹਿਲਾਂ ਤੋਂ ਹੀ ਚਾਰ ਥਾਵਾਂ ’ਤੇ ਸਫ਼ਲਤਾਪੂਰਵਕ ਚੱਲ ਰਹੇ ਆਮ ਆਦਮੀ ਕਲੀਨਿਕਾਂ ਦੀ ਤਰਜ਼ ’ਤੇ ਖੋਲ੍ਹੇ ਜਾਣਗੇ।
ਉਨ੍ਹਾਂ ਦੱਸਿਆ ਕਿ ਸੰਗਰੂਰ ਸਬ-ਡਵੀਜ਼ਨ ’ਚ ਮੁੱਢਲਾ ਸਿਹਤ ਕੇਂਦਰ (ਪੀਐਚਸੀ) ਉੱਭਾਵਾਲ, ਸੰਤ ਅਤਰ ਸਿੰਘ ਪੀਐਚਸੀ ਚੀਮਾ, ਪੀਐਚਸੀ ਗੱਗੜਪੁਰ, ਪੀਐਚਸੀ ਸ਼ੇਰੋਂ ਤੇ ਸ਼ਹਿਰੀ ਪੀਐਚਸੀ-1 ਸੰਗਰੂਰ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਸਬ-ਡਵੀਜਨ ਧੂਰੀ ਦੇ ਪੀਐਚਸੀ ਭਸੌੜ, ਪੀਐਚਸੀ ਫ਼ਤਿਹਗੜ੍ਹ ਪੰਜਾਗਰਾਈਂਆਂ, ਪੀਐਚਸੀ ਭਲਵਾਨ, ਪੀਐਚਸੀ ਕਾਂਝਲਾ, ਪੀਐਚਸੀ ਮੀਮਸਾ ਤੇ ਪੀਐਚਸੀ ਮੂਲੋਵਾਲ ਅਤੇ ਭਵਾਨੀਗੜ੍ਹ ਸਬ-ਡਵੀਜ਼ਨ ’ਚ ਪੀਐਚਸੀ ਘਰਾਚੋਂ ਤੇ ਪੀਐਚਸੀ ਨਦਾਮਪੁਰ ’ਚ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ।
ਇਸੇ ਤਰ੍ਹਾਂ ਸੁਨਾਮ ਸਬ-ਡਵੀਜ਼ਨ ਵਿਚਲੇ ਸ਼ਹਿਰੀ ਪੀਐਚਸੀ-1 ਸੁਨਾਮ, ਪੀਐੱਚਸੀ ਮਹਿਲਾਂ, ਪੀਐਚਸੀ ਛਾਜਲੀ, ਪੀਐਚਸੀ ਗੰਡੂਆਂ ਤੇ ਜਖੇਪਲ ਤੇ ਮੂਨਕ ਸਬ-ਡਵੀਜ਼ਨ ’ਚ ਪੀਐਚਸੀ ਖਨੌਰੀ ਕਲਾਂ, ਪੀਐਚਸੀ ਮੰਡਵੀ, ਪੀਐਚਸੀ ਮਨਿਆਣਾ, ਪੀਐਚਸੀ ਭੂਟਾਲ ਕਲਾਂ, ਪੀਐਚਸੀ ਹਰਿਆਊ, ਪੀਐਚਸੀ ਕਾਲਿਆ ਤੇ ਪੀਐਚਸੀ ਸਾਧਾ ਹੇੜੀ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ।
ਉਨ੍ਹਾਂ ਕਿਹਾ ਕਿ ਹਰ ਮੁਹੱਲਾ ਕਲੀਨਿਕ ਨੂੰ ਤਿਆਰ ਕਰਨ ਲਈ 25 ਲੱਖ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਪਹਿਲਾਂ ਚੱਲ ਰਹੇ ਕਲੀਨਿਕਾਂ ਰਾਹੀਂ ਮਰੀਜ਼ਾਂ ਦੇ ਲਗਭਗ 41 ਡਾਇਗਨੌਸਟਿਕ ਟੈਸਟ ਮੁਫ਼ਤ ਕਰਕੇ ਰਿਪੋਰਟਾਂ ’ਤੇ ਆਧਾਰਤ 98 ਕਿਸਮ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।