ਮਨੋਰੰਜਨ ਮੇਲੇ 'ਚ ਹਾਦਸਾ, 30 ਫੁੱਲ ਉੱਚਾ ਝੂਲਾ ਡਿੱਗਿਆ, ਲੋਕਾਂ ਨੇ ਮੁਲਾਜ਼ਮ ਦੀ ਕੀਤੀ ਕੁੱਟਮਾਰ
ਅਬੋਹਰ ਸ਼ਹਿਰ 'ਚ ਐਤਵਾਰ ਨੂੰ ਚੰਡੀਗੜ੍ਹ ਵਿੱਚ ਝੂਲਾ ਡਿੱਗਣ ਵਰਗਾ ਹਾਦਸਾ ਹੋਣ ਤੋਂ ਬਚ ਗਿਆ। ਭਾਵੇਂ ਝੂਲਾ ਡਿੱਗਣ ਕਾਰਨ ਇਸ ਵਿੱਚ ਸਵਾਰ ਲੋਕ ਸੁਰੱਖਿਅਤ ਹਨ ਪਰ ਇਸ ਵਜ੍ਹਾ ਨਾਲ ਮੇਲੇ ਵਿੱਚ ਹਫੜਾ-ਦਫੜੀ ਮਚ ਗਈ।
Punjab News : ਪੰਜਾਬ ਦੇ ਅਬੋਹਰ ਸ਼ਹਿਰ 'ਚ ਐਤਵਾਰ ਨੂੰ ਚੰਡੀਗੜ੍ਹ ਵਿੱਚ ਝੂਲਾ ਡਿੱਗਣ ਵਰਗਾ ਹਾਦਸਾ ਹੋਣ ਤੋਂ ਬਚ ਗਿਆ। ਭਾਵੇਂ ਝੂਲਾ ਡਿੱਗਣ ਕਾਰਨ ਇਸ ਵਿੱਚ ਸਵਾਰ ਲੋਕ ਸੁਰੱਖਿਅਤ ਹਨ ਪਰ ਇਸ ਵਜ੍ਹਾ ਨਾਲ ਮੇਲੇ ਵਿੱਚ ਹਫੜਾ-ਦਫੜੀ ਮਚ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਝੂਲਾ ਚਲਾ ਰਹੇ ਇੱਕ ਮਜ਼ਦੂਰ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਲੋਕਾਂ ਦੇ ਪੈਸੇ ਵਾਪਸ ਕਰਕੇ ਪਿੱਛਾ ਛੁਡਵਾਇਆ।
30 ਫੁੱਟ ਉੱਚਾ ਝੂਲਾ ਅਚਾਨਕ ਡਿੱਗਿਆ
ਇਹ ਘਟਨਾ ਆਭਾ ਸਿਟੀ ਸਕੁਏਅਰ ਵਿੱਚ ਚੱਲ ਰਹੇ ਮਨੋਰੰਜਨ ਮੇਲੇ ਵਿੱਚ ਵਾਪਰੀ। 30 ਫੁੱਟ ਉੱਚਾ ਝੂਲਾ ਅਚਾਨਕ ਡਿੱਗ ਗਿਆ। ਹਾਦਸੇ ਦੇ ਸਮੇਂ ਝੂਲੇ ਵਿੱਚ 20 ਤੋਂ ਵੱਧ ਬੱਚੇ, ਔਰਤਾਂ ਅਤੇ ਮਰਦ ਸਵਾਰ ਸਨ। ਲੋਕਾਂ ਨੇ ਕਿਹਾ, ਮੇਲੇ ਵਿੱਚ ਲੱਗੇ ਝੂਲੇ ਸੁਰੱਖਿਆ ਦੇ ਲਿਹਾਜ਼ ਨਾਲ ਠੀਕ ਨਹੀਂ ਹਨ। ਪ੍ਰਸ਼ਾਸਨ ਨੂੰ ਇਨ੍ਹਾਂ ਦੀ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਕੁਝ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮੇਲੇ ’ਤੇ ਤੁਰੰਤ ਪਾਬੰਦੀ ਲਾਈ ਜਾਵੇ।
ਇੰਝ ਵਾਪਰਿਆ ਹਾਦਸਾ
ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਮੇਲੇ ਵਿੱਚ ਲੋਕਾਂ ਦੀ ਭਾਰੀ ਭੀੜ ਰਹੀ। ਇਸ ਦੌਰਾਨ ਪੋਲ ਦੇ ਸਹਾਰੇ ਉੱਤਰ-ਨੀਚੇ ਤੇ ਘੁੰਮਣ ਨਾਵੇ ਝੂਲੇ 'ਚ ਲੋਕ ਸਵਾਰ ਸਨ ਕਿ ਅਚਾਨਕ ਝੂਲੇ 'ਚ ਨੁਕਸ ਪੈ ਗਿਆ ਅਤੇ ਝੂਲਾ ਸਿੱਧਾ ਹੇਠਾਂ ਆ ਗਿਆ। ਇਸ ਕਾਰਨ ਸਵਾਰੀਆਂ ਨੂੰ ਵੱਡਾ ਝਟਕਾ ਲੱਗਾ ਅਤੇ ਹੜਕੰਪ ਮਚ ਗਿਆ। ਇਸ ਨੂੰ ਦੇਖ ਕੇ ਮੇਲੇ 'ਚ ਆਏ ਲੋਕਾਂ 'ਚ ਦਹਿਸ਼ਤ ਫੈਲ ਗਈ।
ਘਟਨਾ ਸਥਾਨ ਉੱਤੇ ਮੌਜੂਦ ਲੋਕਾਂ ਅਨੁਸਾਰ ਝੂਲੇ ਵਿੱਚ ਕੋਈ ਤੇਲ ਵਰਗਾ ਪਦਾਰਥ ਸੀ, ਜੋ ਬਾਹਰ ਆ ਕੇ ਇਧਰ-ਉਧਰ ਖਿੱਲਰ ਗਿਆ, ਜਿਸ ਕਾਰਨ ਅੱਗ ਲੱਗਣ ਵਰਗੀ ਘਟਨਾ ਵੀ ਵਾਪਰ ਸਕਦੀ ਹੈ। ਝੂਲੇ ਦੇ ਟੁੱਟਣ ਦਾ ਇੱਕ ਕਾਰਨ ਸਮਰੱਥਾ ਤੋਂ ਵੱਧ ਲੋਕਾਂ ਦਾ ਸਵਾਰ ਹੋਣਾ ਵੀ ਹੋ ਸਕਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਦਸੇ ਦੀ ਜਾਂਚ ਕਰਕੇ ਮੇਲਾ ਚਲਾਉਣ ਵਾਲੇ ਅਤੇ ਝੂਲਾਂ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।