Punjab News: ਪੰਜਾਬ 'ਚ ਖੁੱਲ੍ਹਣਗੇ 45 ਜੱਚਾ ਬੱਚਾ ਕੇਂਦਰ, ਇੱਕ ਸਾਲ ਅੰਦਰ ਹੀ 35 ਕੇਂਦਰ ਖੋਲ੍ਹੇ: ਭਗਵੰਤ ਮਾਨ
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੱਚਾ-ਬੱਚਾ ਹਸਪਤਾਲ ਖਰੜ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਿਹਤ ਸਿਸਟਮ ਨੂੰ ਲਗਾਤਾਰ ਨਵੀਆਂ ਤੇ ਆਧੁਨਿਕ ਮਸ਼ੀਨਾਂ ਨਾਲ ਅਪਗ੍ਰੇਡ ਕਰ ਰਹੇ ਹਾਂ।
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੱਚਾ-ਬੱਚਾ ਹਸਪਤਾਲ ਖਰੜ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਿਹਤ ਸਿਸਟਮ ਨੂੰ ਲਗਾਤਾਰ ਨਵੀਆਂ ਤੇ ਆਧੁਨਿਕ ਮਸ਼ੀਨਾਂ ਨਾਲ ਅਪਗ੍ਰੇਡ ਕਰ ਰਹੇ ਹਾਂ।
ਸੀਐਮ ਮਾਨ ਨੇ ਕਿਹਾ ਕਿ ਅਸੀਂ 1 ਸਾਲ ਵਿੱਚ 35 ਜੱਚਾ ਬੱਚਾ ਕੇਂਦਰ ਖੋਲ੍ਹ ਚੁੱਕੇ ਹਾਂ ਤੇ ਪੂਰੇ ਪੰਜਾਬ ਵਿੱਚ 45 ਕੇਂਦਰ ਖੁੱਲ੍ਹਣਗੇ। ਅਸੀਂ ਇਨ੍ਹਾਂ ਕੇਂਦਰਾਂ ਨੂੰ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਕੀਤਾ ਹੈ ਤਾਂ ਜੋ ਮਾਂ ਤੇ ਬੱਚੇ ਦੀ ਪੂਰੀ ਸਾਂਭ-ਸੰਭਾਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿਹਤ ਖੇਤਰ ਨੂੰ ਲਾਵਾਰਿਸ ਛੱਡਿਆ ਹੋਇਆ ਸੀ।
ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੀਐਮ ਮਾਨ ਦੇ ਹੁਕਮਾਂ ਅਨੁਸਾਰ ਅਸੀਂ ਪੰਜਾਬ ਦੇ ਸਰਕਾਰੀ ਹਸਪਤਾਲਾਂ ‘ਚ "Patient Facilitation Centre" ਖੋਲ੍ਹਣ ਜਾ ਰਹੇ ਹਾਂ। ਪਹਿਲੀ ਵਾਰ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀ ਪੂਰੀ ਮਦਦ ਹੋਵੇਗੀ। ਮਰੀਜ਼ਾਂ ਨੂੰ ਉਨ੍ਹਾਂ ਦੇ ਇਲਾਜ ਪ੍ਰਤੀ ਦਿੱਤੀ ਪੂਰੀ ਜਾਣਕਾਰੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: James Cameron: ਜੇਮਸ ਕੈਮਰੂਨ ਦੇ ਫੈਨਜ਼ ਲਈ ਖਾਸ ਖਬਰ, 'ਅਵਤਾਰ: ਦਿ ਵੇਅ ਆਫ਼ ਵਾਟਰ' ਨੇ 7 ਜੂਨ ਨੂੰ ਇਸ ਪਲੇਟਫਾਰਮ 'ਤੇ ਦਿੱਤੀ ਦਸਤਕ