Gangsters of Punjab: ਪੰਜਾਬ ਦੇ 47 ਗੈਂਗਸਟਰ ਫਰਜ਼ੀ ਪਾਸਪੋਰਟ 'ਤੇ ਭੱਜ ਗਏ ਵਿਦੇਸ਼, ਰਿਪੋਰਟ 'ਚ ਵੱਡਾ ਖੁਲਾਸਾ, ਨਾਮ ਵੀ ਆਏ ਸਾਹਮਣੇ
Gangsters of Punjab Fake Passports: ਜਾਂਚ ਵਿੱਚ ਸਾਹਮਣੇ ਆਇਆ ਕਿ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਖਾਸ ਕਰਕੇ ਮੁਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਪਟਿਆਲਾ ਆਦਿ ਵਿੱਚ ਇਹ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਲੋਕਾਂ ਦੇ
Gangsters of Punjab Fake Passports: ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਗੈਂਗਸਟਰਾਂ ਵੱਲੋਂ ਵਾਰਦਾਤਾਂ ਕਰਕੇ ਵਿਦੇਸ਼ ਭੱਜਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਪਿੱਛੇ ਇੱਕ ਬਹੁਤ ਵੱਡਾ ਗਿਰੋਹ ਹੈ ਜਿਸ ਦੀਆਂ ਤਾਰਾਂ ਫਰਜ਼ੀ ਪਾਰਸਪੋਰਟ ਤੋਂ ਲੈ ਕੇ ਹਰ ਦਸਤਾਵੇਜ਼ ਨਕਲੀ ਬਣਾਉਣ ਤੱਕ ਜੁੜੀਆਂ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਫਰਜ਼ੀ ਪਾਸਪੋਰਟ ਬਣਾਉਣ ਵਾਲਿਆਂ ਦਾ ਪੰਜਾਬ, ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ ਅਤੇ ਝਾਰਖੰਡ ਵਿੱਚ ਗੱਠਜੋੜ ਹੈ।
ਪੰਜਾਬ ਪੁਲਿਸ ਅਤੇ ਹੋਰ ਰਾਜਾਂ ਦੀ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 153 ਵੱਡੇ ਏ ਅਤੇ ਬੀ ਸ਼੍ਰੇਣੀ ਦੇ ਅਪਰਾਧੀ ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਪਾਸਪੋਰਟ ਬਣਵਾ ਕੇ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਇਨ੍ਹਾਂ ਵਿੱਚੋਂ 47 ਅਪਰਾਧੀ ਪੰਜਾਬ ਦੇ ਹਨ। ਇਹ 47 ਗੈਂਗਸਟਰ ਲਾਰੈਂਸ ਬਿਸ਼ਨਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਵਰਗੇ ਅਪਰਾਧੀਆਂ ਨਾਲ ਸਬੰਧਤ ਹਨ।
ਇਸ ਇਨਪੁਟ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਅਜਿਹੇ ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਐਨਆਈਏ ਨੂੰ ਸੌਂਪੀ ਗਈ ਹੈ। ਹੁਣ NIA ਪਾਸਪੋਰਟ ਬਣਾਉਣ ਵਾਲਿਆਂ ਦੀ ਜਾਂਚ ਕਰੇਗੀ ਅਤੇ ਫਰਜ਼ੀ ਦਸਤਾਵੇਜ਼ਾਂ ਖਿਲਾਫ ਸਖਤ ਕਾਰਵਾਈ ਕਰੇਗੀ। ਇਸ ਤੋਂ ਇਲਾਵਾ ਗੰਭੀਰ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ 400 ਤੋਂ ਵੱਧ ਅਪਰਾਧੀਆਂ ਦੇ ਤਿਆਰ ਕੀਤੇ ਪਾਸਪੋਰਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਹ ਕੇਸ 6 ਰਾਜਾਂ ਨਾਲ ਸਬੰਧਤ ਹਨ।
ਜਾਂਚ ਵਿੱਚ ਸਾਹਮਣੇ ਆਇਆ ਕਿ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਖਾਸ ਕਰਕੇ ਮੁਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਪਟਿਆਲਾ ਆਦਿ ਵਿੱਚ ਇਹ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਲੋਕਾਂ ਦੇ ਇੱਕ ਵੱਡੇ ਨੈੱਟਵਰਕ ਤੋਂ ਇਨਪੁਟ ਪ੍ਰਾਪਤ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਵਿਦੇਸ਼ਾਂ ਵਿੱਚ ਜਾਂਦੇ ਹਨ, ਜਿਸ ਕਾਰਨ ਇੱਥੇ ਟਰੈਵਲ ਏਜੰਟਾਂ ਦਾ ਕੰਮ ਵਧ-ਫੁੱਲ ਰਿਹਾ ਹੈ।
ਵਿਦੇਸ਼ ਭੱਜਣ ਵਾਲੇ ਸਾਰੇ ਗੈਂਗਸਟਰ ਆਪਣੇ ਅਸਲੀ ਨਾਂ ਹੇਠ ਵਿਦੇਸ਼ ਨਹੀਂ ਗਏ। ਉਹ ਭਾਰਤ ਦੇ ਕਿਸੇ ਵੀ ਰਾਜ ਤੋਂ ਆਪਣਾ ਨਾਂ ਬਦਲ ਲੈਂਦੇ ਹਨ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਤਿਆਰ ਕਰਵਾ ਲੈਂਦੇ ਹਨ ਅਤੇ ਉਨ੍ਹਾਂ ਦੇ ਆਧਾਰ 'ਤੇ ਨੇਪਾਲ ਦੇ ਰਸਤੇ ਦੂਜੇ ਦੇਸ਼ਾਂ ਨੂੰ ਭੱਜ ਜਾਂਦੇ ਹਨ। ਗੈਂਗਸਟਰ ਆਪਣੇ ਜੱਦੀ ਰਾਜਾਂ ਤੋਂ ਜਾਅਲੀ ਦਸਤਾਵੇਜ਼ ਬਣਾਉਣ ਦੀ ਬਜਾਏ ਦੂਜੇ ਰਾਜਾਂ ਤੋਂ ਆਧਾਰ ਕਾਰਡ, ਪੈਨ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਆਦਿ ਬਣਵਾ ਲੈਂਦੇ ਹਨ। ਇਨ੍ਹਾਂ ਵਿੱਚ ਟਰੈਵਲ ਏਜੰਟਾਂ ਦੀ ਅਹਿਮ ਭੂਮਿਕਾ ਸਾਹਮਣੇ ਆਈ ਹੈ।
ਪੰਜਾਬ ਦੇ ਗੈਂਗਸਟਰ ਜੋ ਵਿਦੇਸ਼ ਹੋ ਗਏ ਫਰਾਰ
ਸਤਿੰਦਰਜੀਤ ਉਰਫ ਗੋਲਡੀ ਬਰਾੜ - USA
ਅਨਮੋਲ ਬਿਸ਼ਨੋਈ - USA
ਹਰਜੋਤ ਗਿੱਲ - USA
ਦਰਮਨਜੀਤ - USA
ਸੁਖਦੁਲ ਸਿੰਘ ਉਰਫ ਸੁੱਖਾ - ਕੈਨੇਡਾ
ਗੁਰਪਿੰਦਰ ਸਿੰਘ ਉਰਫ ਬਾਬਾ - ਕੈਨੇਡਾ
ਸਤਵੀਰ ਸਿੰਘ ਉਰਫ਼ ਸੈਮ - ਕੈਨੇਡਾ
ਲਖਬੀਰ ਸਿੰਘ ਉਰਫ ਲੰਡਾ - ਕੈਨੇਡਾ
ਅਰਸ਼ਦੀਪ ਉਰਫ ਅਰਸ਼ ਡੱਲਾ - ਕੈਨੇਡਾ
ਚਰਨਜੀਤ ਸਿੰਘ ਉਰਫ਼ ਰਿੰਕੂ - ਕੈਨੇਡਾ
ਰਮਨਦੀਪ ਉਰਫ਼ ਜੱਜ - ਕੈਨੇਡਾ
ਗਗਨਦੀਪ ਉਰਫ਼ ਗਗਨਾ ਹਠੂਰ - ਕੈਨੇਡਾ
ਸੁਖਪ੍ਰੀਤ ਦੁਨੀਕੇ - ਕੈਨੇਡਾ
ਵਿਕਰਮਜੀਤ ਸਿੰਘ ਬਰਾੜ - ਯੂਰਪ
ਰੋਹਿਤ ਗੋਦਾਰਾ - ਯੂਰਪ
ਗੌਰਵ ਪਟਿਆਲ ਉਰਫ ਲੱਕੀ - ਅਰਮੀਨੀਆ
ਸਚਿਨ ਥਾਪਨ - ਅਜ਼ਰਬਾਈਜਾਨ
ਜਗਜੀਤ ਸਿੰਘ - ਮਲੇਸ਼ੀਆ
ਰਾਜੇਸ਼ ਕੁਮਾਰ - ਬ੍ਰਾਜ਼ੀਲ
ਸੰਦੀਪ ਗਰੇਵਾਲ ਉਰਫ ਬਿੱਲਾ - ਇੰਡੋਨੇਸ਼ੀਆ
ਮਨਪ੍ਰੀਤ ਸਿੰਘ ਉਰਫ਼ ਪੀਤਾ - ਫਿਲੀਪੀਨਜ਼
ਸੁਪ੍ਰੀਤ ਸਿੰਘ ਉਰਫ ਹੈਰੀ ਚੱਟਾ - ਜਰਮਨੀ
ਗੁਰਜੰਟ ਸਿੰਘ - ਆਸਟ੍ਰੇਲੀਆ
ਰਮਨਜੀਤ ਉਰਫ ਰੋਮੀ - ਹਾਂਗ ਕਾਂਗ