ਪੰਜਾਬ ਪਬਲਿਕ ਸਕੂਲ ਨਾਭਾ ਵਿਖੇ 57ਵੀਂ ਆਲ ਇੰਡੀਆ ਆਈ.ਪੀ.ਐੱਸ.ਸੀ. ਐਥਲੈਟਿਕ ਮੀਟ ਦਾ ਆਯੋਜਨ
ਪੰਜਾਬ ਪਬਲਿਕ ਸਕੂਲ ਨਾਭਾ ਵਿਖੇ 57ਵੀਂ ਆਲ ਇੰਡੀਆ ਆਈ ਪੀ ਐੱਸ ਸੀ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਰਤ ਦੇ ਕੋਨੇ ਕੋਨੇ ਤੋਂ ਨਾਮਵਰ ਸਕੂਲਾਂ ਦੇ 500 ਦੇ ਲਗਭਗ ਐਥਲੀਟਾ ਨੇ ਭਾਗ ਲਿਆ।
ਨਾਭਾ: ਪੰਜਾਬ ਪਬਲਿਕ ਸਕੂਲ ਨਾਭਾ ਵਿਖੇ 57ਵੀਂ ਆਲ ਇੰਡੀਆ ਆਈ ਪੀ ਐੱਸ ਸੀ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਰਤ ਦੇ ਕੋਨੇ ਕੋਨੇ ਤੋਂ ਨਾਮਵਰ ਸਕੂਲਾਂ ਦੇ 500 ਦੇ ਲਗਭਗ ਐਥਲੀਟਾ ਨੇ ਭਾਗ ਲਿਆ। ਤਿੰਨ ਦਿਨ ਚੱਲਣ ਵਾਲੀ ਇਸ ਅਥਲੈਟਿਕ ਮੀਟ ਵਿੱਚ ਖਿਡਾਰੀ ਅਥਲੈਟਿਕਸ ਨਾਲ ਸਬੰਧਤ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣਗੇ।
ਅਥਲੈਟਿਕ ਮੀਟ ਦੇ ਉਦਘਾਟਨੀ ਸਮਾਰੋਹ 'ਚ ਮਾਣਯੋਗ ਹਰਪਾਲ ਚੀਮਾ, ਵਿੱਤ ਮੰਤਰੀ ਪੰਜਾਬ ਅਤੇ ਮੈਂਬਰ ਬੋਰਡ ਪੰਜਾਬ ਪਬਲਿਕ ਸਕੂਲ ਨਾਭਾ ਨੇ ਸ਼ਿਰਕਤ ਕੀਤੀ।ਉਨ੍ਹਾਂ ਨੇ ਅਥਲੈਟਿਕ ਮੀਟ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ, ਕਿ ਵਿਦਿਆਰਥੀਆਂ ਨੂੰ ਅਜਿਹੇ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਕੇ ਅੱਗੇ ਵਧਣਾ ਚਾਹੀਦਾ ਹੈ।
ਉਹ ਦਿਨ ਦੂਰ ਨਹੀਂ ਜਦੋਂ ਵਿਦਿਆਰਥੀ ਇਹਨਾਂ ਖੇਡਾਂ ਵਿੱਚ ਭਾਗ ਲੈ ਕੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਸਕੂਲ ਹੈਡਮਾਸਟਰ ਡਾ ਡੀ ਸੀ ਸ਼ਰਮਾ ਨੇ ਆਏ ਹੋਏ ਮੁੱਖ ਮਹਿਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ।
ਇਸ ਮੌਕੇ ਹਲਕਾ ਨਾਭਾ ਦੇ ਵਿਧਾਇਕ ਸ੍ਰੀ ਗੁਰਦੇਵ ਸਿੰਘ ਦੇਵਮਾਨ,ਸਕੂਲ ਡਿਪਟੀ ਹੈਡਮਾਸਟਰ, ਸਕੂਲ ਬਰਸਰ ਅਤੇ ਹੋਰ ਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :