ਪੜਚੋਲ ਕਰੋ

Punjab news: ‘ਖੇਡਾਂ ਵਤਨ ਪੰਜਾਬ ਦੀਆਂ’... ਪੰਜਾਬ ਦੇ 11000 ਖਿਡਾਰੀਆਂ ਦੇ ਬੈਂਕ ਖਾਤਿਆਂ 'ਚ 8.30 ਕਰੋੜ ਪਾਏ

Punjab News: ਖੇਡਾਂ ਦੌਰਾਨ ਸੂਬੇ ਭਰ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਿਆਂ ਦੇ ਜੇਤੂ 11 ਹਜ਼ਾਰ ਖਿਡਾਰੀਆਂ ਲਈ 8.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਾਰੀ ਕੀਤੀ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਸੂਬੇ ਦੇ ਸਭ ਤੋਂ ਵੱਡੇ ਖੇਡ ਮੁਕਾਬਲੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਭਾਗ ਦੀ ਰਸਮੀ ਸਮਾਪਤੀ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ ਹੋਈਆਂ ਇਨ੍ਹਾਂ ਖੇਡਾਂ ਵਿੱਚ 4.5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। 

ਉਨ੍ਹਾਂ ਕਿਹਾ ਕਿ ਖੇਡਾਂ ਦੌਰਾਨ ਸੂਬੇ ਭਰ ਦੇ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗਿਆਂ ਦੇ ਜੇਤੂ 11 ਹਜ਼ਾਰ ਖਿਡਾਰੀਆਂ ਲਈ 8.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਾਰੀ ਕੀਤੀ ਜੋ ਕਿ ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਇਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੀ ਸਫ਼ਲਤਾ ਲਈ ਮੁਬਾਰਕਬਾਦ ਦਿੰਦਿਆਂ ਉਮੀਦ ਜਤਾਈ ਕਿ ਇਹ ਖਿਡਾਰੀ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਸੂਬੇ ਲਈ ਨਾਮਣਾ ਖੱਟਣਾ ਜਾਰੀ ਰੱਖਣਗੇ।

ਇਹ ਵੀ ਪੜ੍ਹੋ: Jalandhar News: ਐਕਸ਼ਨ ਮੋਡ 'ਚ ਆਰਟੀਓ ਦਫ਼ਤਰ...ਡਾਈਵਿੰਗ ਲਾਇੰਸਸ ਤੇ ਆਰਸੀ ਬਣਾਉਣ 'ਚ ਨਹੀਂ ਹੋਏਗੀ ਦੇਰੀ

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਅੱਠ ਉਮਰ ਵਰਗਾਂ ਦੇ 35 ਮੁਕਾਬਲੇ ਕਰਵਾਏ ਗਏ ਅਤੇ ਪਹਿਲੀ ਦਫ਼ਾ ਇਨ੍ਹਾਂ ਖੇਡਾਂ ਵਿੱਚ ਰਗਬੀ, ਸਾਇਕਲਿੰਗ, ਘੋੜ ਸਵਾਰੀ, ਵੁਸ਼ੂ ਤੇ ਵਾਲੀਬਾਲ ਸ਼ੂਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਅੰਡਰ-14, 17, 21, 21 ਤੋਂ 30, 31 ਤੋਂ 40, 41 ਤੋਂ 55, 56 ਤੋਂ 65 ਸਾਲ ਅਤੇ 65 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। 

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੋਨੇ ਦਾ ਤਮਗਾ ਜੇਤੂ ਨੂੰ 10 ਹਜ਼ਾਰ, ਚਾਂਦੀ ਲਈ ਸੱਤ ਹਜ਼ਾਰ ਅਤੇ ਕਾਂਸੀ ਦਾ ਤਮਗਾ ਜੇਤੂ ਲਈ ਪੰਜ ਹਜ਼ਾਰ ਦੀ ਇਨਾਮੀ ਰਾਸ਼ੀ ਸਮੇਤ ਕੁੱਲ 8.30 ਕਰੋੜ ਰੁਪਏ ਦੇ ਨਕਦ ਇਨਾਮ ਖਿਡਾਰੀਆਂ ਨੂੰ ਦਿੱਤੇ ਗਏ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਖੇਡਾਂ ਖਿਡਾਰੀਆਂ ਨੂੰ ਆਪਣੇ ਹੁਨਰ ਦੇ ਮੁਜ਼ਾਹਰੇ ਲਈ ਇਕ ਪਲੇਟਫਾਰਮ ਮੁਹੱਈਆ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਹੈ। 

ਇਹ ਵੀ ਪੜ੍ਹੋ: Jalandhar News: ਰਾਤ ਨੂੰ ਅੰਗੀਠੀ ਬਾਲ ਕੇ ਸੌਂ ਗਿਆ ਪਰਿਵਾਰ....ਧੂੰਏਂ ਨਾਲ ਵਾਪਰਿਆ ਕਹਿਰ

ਭਗਵੰਤ ਮਾਨ ਨੇ ਆਖਿਆ ਕਿ ਇਹ ਖੇਡਾਂ ਖਿਡਾਰੀਆਂ ਦੀ ਸਮਰੱਥਾ ਤੇ ਕਮਜ਼ੋਰੀਆਂ ਦੀ ਪਛਾਣ ਕਰਨ ਲਈ ਸੂਬਾ ਸਰਕਾਰ ਵਾਸਤੇ ਮਦਦਗਾਰ ਹੋਣਗੀਆਂ, ਜੋ ਕਿ ਭਵਿੱਖ ਵਿੱਚ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਲਈ ਤਿਆਰ ਕਰਨ ਲਈ ਸਹਾਈ ਸਾਬਤ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਸੂਬਾ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਕਿਉਂਕਿ ਖੇਡਾਂ ਸੂਬੇ ਦੀ ਤਰੱਕੀ ਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Tech Layoffs: 12,500 ਮੁਲਾਜ਼ਮ ਦੀ ਨੌਕਰੀ 'ਤੇ ਤਲਵਾਰ! ਕਈ ਵੱਡੇ ਅਫਸਰਾਂ ਨੂੰ ਘਰ ਤੋਰਿਆ

Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਖਿਲਾਫ਼ ਵਾਰੰਟ ਜਾਰੀ, ਜਾਣੋ ਕਿਸ ਗੱਲ ਨੂੰ ਲੈ ਭੱਖਿਆ ਮਾਮਲਾ

Punjab News: ਬਿਜਲੀ ਦੀ ਮੰਗ ਪੂਰੀ ਕਰਨ ਲਈ ਪੰਜਾਬ ਸਰਕਾਰ ਨੇ ਲਾਈ ਸਕੀਮ, 66 ਸੋਲਰ ਪਾਵਰ ਪਲਾਂਟ ਬਣਾਉਣ ਦੀ ਤਿਆਰੀ

Vinesh Phogat: ਡਿਸਕਵਾਲੀਫਾਈ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਕੀ ਮਿਲ ਸਕਦਾ ਚਾਂਦੀ ਜਾਂ ਕਾਂਸੀ ਤਗਮਾ? ਜਾਣੋ ਨਿਯਮ ਕੀ ਕਹਿੰਦੇ

ABP Premium

ਵੀਡੀਓਜ਼

ਕੂਲਰ 'ਚ ਨਸ਼ੀਲੀ ਦਵਾਈ ਪਾ ਕੇ ਚੋਰਾਂ ਨੇ ਕੀਤੀ ਵੱਡੀ ਵਾਰਦਾਤਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਹਵਾ 'ਚ ਉੱਡੇ 2 ਨੋਜਵਾਨAkali dal | ਅਕਾਲੀ ਦਲ ਦੇ ਕਲੇਸ਼ ਦਰਮਿਆਨ ਵੱਡੀ ਖ਼ਬਰ - 'ਸੰਸਦੀ ਬੋਰਡ' ਦਾ ਗਠਨPatiala Protest |ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਨਰਸਿੰਗ ਸਟਾਫ਼ ਦਾ ਹੱਲਾਬੋਲ, ਮੈਨੇਜਮੈਂਟ ਖਿਲਾਫ ਜ਼ਬਰਦਸਤ ਪ੍ਰਦਰਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tech Layoffs: 12,500 ਮੁਲਾਜ਼ਮ ਦੀ ਨੌਕਰੀ 'ਤੇ ਤਲਵਾਰ! ਕਈ ਵੱਡੇ ਅਫਸਰਾਂ ਨੂੰ ਘਰ ਤੋਰਿਆ
Tech Layoffs: 12,500 ਮੁਲਾਜ਼ਮ ਦੀ ਨੌਕਰੀ 'ਤੇ ਤਲਵਾਰ! ਕਈ ਵੱਡੇ ਅਫਸਰਾਂ ਨੂੰ ਘਰ ਤੋਰਿਆ
Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਖਿਲਾਫ਼ ਵਾਰੰਟ ਜਾਰੀ, ਜਾਣੋ ਕਿਸ ਗੱਲ ਨੂੰ ਲੈ ਭੱਖਿਆ ਮਾਮਲਾ
Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਖਿਲਾਫ਼ ਵਾਰੰਟ ਜਾਰੀ, ਜਾਣੋ ਕਿਸ ਗੱਲ ਨੂੰ ਲੈ ਭੱਖਿਆ ਮਾਮਲਾ
Punjab News: ਬਿਜਲੀ ਦੀ ਮੰਗ ਪੂਰੀ ਕਰਨ ਲਈ ਪੰਜਾਬ ਸਰਕਾਰ ਨੇ ਲਾਈ ਸਕੀਮ, 66 ਸੋਲਰ ਪਾਵਰ ਪਲਾਂਟ ਬਣਾਉਣ ਦੀ ਤਿਆਰੀ
Punjab News: ਬਿਜਲੀ ਦੀ ਮੰਗ ਪੂਰੀ ਕਰਨ ਲਈ ਪੰਜਾਬ ਸਰਕਾਰ ਨੇ ਲਾਈ ਸਕੀਮ, 66 ਸੋਲਰ ਪਾਵਰ ਪਲਾਂਟ ਬਣਾਉਣ ਦੀ ਤਿਆਰੀ
Vinesh Phogat: ਡਿਸਕਵਾਲੀਫਾਈ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਕੀ ਮਿਲ ਸਕਦਾ ਚਾਂਦੀ ਜਾਂ ਕਾਂਸੀ ਤਗਮਾ? ਜਾਣੋ ਨਿਯਮ ਕੀ ਕਹਿੰਦੇ
Vinesh Phogat: ਡਿਸਕਵਾਲੀਫਾਈ ਹੋਣ ਤੋਂ ਬਾਅਦ ਵਿਨੇਸ਼ ਫੋਗਾਟ ਨੂੰ ਕੀ ਮਿਲ ਸਕਦਾ ਚਾਂਦੀ ਜਾਂ ਕਾਂਸੀ ਤਗਮਾ? ਜਾਣੋ ਨਿਯਮ ਕੀ ਕਹਿੰਦੇ
Punjab News: SAD ਦਾ ਸੰਸਦੀ ਬੋਰਡ ਗਠਿਤ , ਬਲਵਿੰਦਰ ਸਿੰਘ ਭੂੰਦੜ ਬਣੇ ਚੇਅਰਮੈਨ, ਬੋਰਡ 'ਚ ਪੰਜ ਮੈਂਬਰਾਂ ਨੂੰ ਮਿਲੀ ਥਾਂ

ਕੀ ਫਰਿੱਜ 'ਚ ਰੱਖਣ ਨਾਲ ਖਰਾਬ ਹੋ ਜਾਂਦੀ ਸ਼ਰਾਬ? ਜਾਣੋ ਇਸ ਦਾ ਸਹੀ ਜਵਾਬ

Education department: ਪੰਜਾਬ ਦੇ 10 ਜਿਲ੍ਹਿਆਂ ਵਿਚ ਸਿੱਖਿਆ ਵਿਭਾਗ ਸਥਾਪਿਤ ਕਰੇਗਾ ਇੰਨਡੋਰ ਸ਼ੂਟਿੰਗ ਰੇਜਾਂ: ਹਰਜੋਤ ਬੈਂਸ

Punjab News: CM ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਵੱਡਾ ਤੋਹਫਾ, ਦਿੱਲੀ ਏਅਰਪੋਰਟ 'ਤੇ ਪੰਜਾਬੀਆਂ ਲਈ ਖੁੱਲ੍ਹੇਗਾ ਵਿਸ਼ੇਸ਼ ਕਾਊਂਟਰ

Embed widget