(Source: ECI/ABP News/ABP Majha)
ਨਾਨਕੇ ਘਰ ਆਈ 17 ਸਾਲਾ ਲੜਕੀ ਨੇ ਲਿਆ ਫਾਹਾ, ਪੁਲਿਸ ਨੇ ਬਰਾਮਦ ਕੀਤਾ ਸੁਸਾਈਡ ਨੋਟ
ਕੈਨੇਡਾ ਦੀ ਜੰਮਪਲ ਮ੍ਰਿਤਕ ਲੜਕੀ ਆਪਣੇ ਨਾਨਕੇ ਘਰ ਪਿੰਡ ਤਲਵੰਡੀ ਭੂੰਗੇਰੀਆ ਰਹਿ ਰਹੀ ਸੀ। ਮ੍ਰਿਤਕ ਲੜਕੀ ਕੋਲੋਂ ਸੁਸਾਈਡ ਨੋਟ ਬਰਾਮਦ ਵੀ ਬਰਾਮਦ ਹੋਇਆ ਹੈ। ਜਿਸ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਗਾ: ਪਿੰਡ ਤਲਵੰਡੀ ਭੰਗੇਰੀਆਂ 'ਚ ਰਹਿ ਰਹੀ 17 ਸਾਲਾ ਲੜਕੀ ਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਹਾਸਲ ਜਾਣਕਾਰੀ ਮੁਤਾਬਕ ਲੜਕੀ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਜਿਸ ਵਿੱਚ ਉਸ ਨੇ ਆਪਣੇ ਸਕੂਲ ਦੀ ਪ੍ਰਿੰਸੀਪਲ ਦੀ ਲੜਕੀ ਅਤੇ ਉਸੇ ਸਕੂਲ ਵਿੱਚ ਕੰਮ ਕਰ ਰਹੇ ਇੱਕ ਮਾਸਟਰ 'ਤੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਇਲਜ਼ਾਮ ਲਗਾਏ ਹਨ।
ਦੱਸ ਦਈਏ ਕਿ ਇਹ ਲੜਕੀ ਕੈਨੇਡੀਅਨ ਸਿਟੀਜ਼ਨ ਹੈ ਅਤੇ ਆਪਣੇ ਨਾਨਕੇ ਪਿੰਡ ਨਾਨਾ-ਨਾਨੀ ਕੋਲ ਪਿਛਲੇ ਕਈ ਸਾਲਾਂ ਤੋਂ ਰਹਿ ਰਹੀ ਸੀ। ਲੜਕੀ ਨੇ ਆਪਣੇ ਸੁਸਾਈਡ ਨੋਟ ਵਿੱਚ ਆਪਣੇ ਮੋਬਾਇਲ ਦਾ ਪਾਸਵਰਡ ਵੀ ਲਿਖਿਆ ਹੈ ਅਤੇ ਇਹ ਵੀ ਲਿਖਿਆ ਹੈ ਕਿ ਮੇਰੇ ਫੋਨ ਦੇ ਸਕਰੀਨ ਸ਼ੋਰਟ ਵਾਲੇ ਫੋਲਡਰ ਵਿੱਚ ਸਾਰੀ ਅਸਲੀਅਤ ਹੈ। ਫਿਲਹਾਲ ਪੁਲਿਸ ਵੱਲੋਂ ਸੁਸਾਈਡ ਨੋਟ ਦੇ ਆਧਾਰ 'ਤੇ ਦੋ ਜਣਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕੀਤੀ ਗਈ ਹੈ।
ਮ੍ਰਿਤਕ ਲੜਕੀ ਦੇ ਨਾਨੇ ਨੇ ਦੱਸਿਆ ਕਿ ਮੇਰੀ ਦੋਹਤੀ ਖੁਸ਼ਪ੍ਰੀਤ ਕੌਰ ਦਾ ਕੈਨੇਡਾ ਵਿੱਚ ਜਨਮ ਹੋਣ ਤੋਂ ਬਾਅਦ ਉਹ ਇੱਥੇ ਹੀ ਸਾਡੇ ਕੋਲ ਰਹਿ ਰਹੀ ਸੀ। ਉਨ੍ਹਾਂ ਕਿਹਾ ਕਿ ਨਰਸਰੀ ਤੋਂ ਲੈ ਕੇ ਦਸਵੀਂ ਤੱਕ ਉਹ ਮੋਗਾ ਦੇ ਪਿੰਡ ਮਹਿਣਾ ਕੋਲ ਸਥਿਤ ਗੁਰੂਕੁਲ ਸਕੂਲ ਵਿਚ ਪੜ੍ਹਦੀ ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਮੈਨੂੰ ਦੱਸਿਆ ਸੀ ਕਿ ਪ੍ਰਿੰਸੀਪਲ ਦੀ ਲੜਕੀ ਉਸ ਨੂੰ ਤੰਗ ਪਰੇਸ਼ਾਨ ਕਰਦੀ ਹੈ ਅਤੇ ਇਸ ਬਾਬਤ ਉਹ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਮਿਲ ਕੇ ਆਏ ਸੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਿੰਸੀਪਲ ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਇਸ ਤਰ੍ਹਾਂ ਦੀ ਸ਼ਿਕਾਇਤ ਮੁੜ ਕਦੇ ਨਹੀਂ ਆਵੇਗੀ।
ਉੱਥੇ ਹੀ ਲੜਕੀ ਦੇ ਮਾਮੇ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਲੌਕਡਾਊਨ ਕਾਰਨ ਸਕੂਲ ਬੰਦ ਸੀ ਪਰ ਪ੍ਰਿੰਸੀਪਲ ਦੀ ਲੜਕੀ ਅਤੇ ਇੱਕ ਮਾਸਟਰ ਵੱਲੋਂ ਜਬਰਨ ਉਸ ਨੂੰ ਸਕੂਲ ਬੁਲਾਇਆ ਜਾਂਦਾ ਸੀ ਅਤੇ ਕਈ ਵਾਰ ਉਹ ਮ੍ਰਿਤਕਾ ਨੂੰ ਘਰ ਆ ਕੇ ਵੀ ਉਸਨੂੰ ਲੈ ਜਾਂਦੇ ਸੀ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਪੁਲਿਸ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।
ਇਸ ਮਾਮਲੇ ਸਬੰਧੀ ਜਦੋਂ ਥਾਣਾ ਮਹਿਣਾ ਦੇ ਮੁੱਖ ਅਫਸਰ ਗੁਰਿੰਦਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕੀ ਵਲੋਂ ਲਿਖੇ ਸੁਸਾਈਡ ਨੋਟ ਦੇ ਅਧਾਰ 'ਤੇ ਸਕੂਲ ਪ੍ਰਿੰਸੀਪਲ ਦੀ ਬੇਟੀ ਅਤੇ ਇੱਕ ਸਕੂਲ ਟੀਚਰ ਖ਼ਿਲਾਫ਼ 306 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲੜਕੀ ਦੇ ਵਾਰਸਾਂ ਨੂੰ ਸੌਂਪੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਜਲਦ ਹੀ ਦੋਸੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Weather Update: ਮੌਨਸੂਨ ਦੀ ਦਸਤਕ ਨੇ ਬਦਲਿਆ ਮੌਸਮ, ਪੰਜਾਬ-ਹਰਿਆਣਾ 'ਚ ਦੇਰ ਰਾਤ ਹੋਈ ਜ਼ੋਰਦਾਰ ਬਾਰਸ਼, ਜਾਣੋ ਅੱਜ ਕੀ ਰਹੇਗਾ ਹਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904