Punjab News: 75 ਸਾਲ ਪੁਰਾਣੇ ਸਿਸਟਮ ਨੂੰ 2 ਜਾਂ 3 ਸਾਲਾਂ 'ਚ ਠੀਕ ਨਹੀਂ ਕੀਤਾ ਜਾ ਸਕਦਾ, CM ਮਾਨ ਨੇ ਪੰਜਾਬੀਆਂ ਤੋਂ ਮੰਗਿਆ ਸਮਾਂ !
ਪਿਛਲੀਆਂ ਦੋਵੇਂ ਸਰਕਾਰਾਂ ਕਹਿੰਦੀਆਂ ਸਨ ਕਿ ਖਜ਼ਾਨਾ ਖਾਲੀ ਹੈ। ਮੈਂ ਵੀ ਕਹਿੰਦਾ ਹੁੰਦਾ ਸੀ ਫਿਰ ਇਸਨੂੰ ਖਜ਼ਾਨਾ ਨਾ ਕਹੋ, ਇਸਨੂੰ ਪੀਪਾ ਕਹੋ। ਤਿੰਨ ਸਾਲਾਂ ਵਿੱਚ, ਸਾਡੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੇ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ।
Punjab News: ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਰਾਜ ਪੱਧਰੀ ਪ੍ਰੋਗਰਾਮ ਅੱਜ (23 ਮਾਰਚ) ਨਵਾਂਸ਼ਹਿਰ ਦੇ ਖਟਕੜ ਕਲਾਂ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਉੱਥੇ ਪਹੁੰਚੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਬਰਨਾਲਾ ਕਲਾਂ ਪਿੰਡ ਵਿੱਚ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਇਹ ਕਾਲਜ 18 ਏਕੜ ਵਿੱਚ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਮਾਨਦਾਰੀ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬਰਨਾਲਾ ਕਲਾਂ ਵਿਖੇ ਅਣਖੀ ਤੇ ਇਨਕਲਾਬੀ ਯੋਧਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦੀ ਨਵੀਂ ਉਸਾਰੀ ਦਾ ਨੀਂਹ ਪੱਥਰ ਰੱਖਿਆ। ਜਿਸ ਨੂੰ ਤੈਅ ਸਮੇਂ ‘ਚ ਤਿਆਰ ਕਰਕੇ ਲੋਕ ਸਮਰਪਿਤ ਕੀਤਾ ਜਾਵੇਗਾ।
— Bhagwant Mann (@BhagwantMann) March 23, 2025
ਵਾਅਦੇ ਮੁਤਾਬਕ ਪੰਜਾਬ ਨੂੰ ਮੈਡੀਕਲ ਹੱਬ ਬਣਾਉਣ ਲਈ ਇੱਕ ਹੋਰ ਕਦਮ ਪੁੱਟਿਆ… pic.twitter.com/HcFJHbhZOY
ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਵੱਡੇ ਵਿਕਾਸ ਕਾਰਜ ਦੇਖਣ ਨੂੰ ਮਿਲਣਗੇ। ਅਸੀਂ ਦੋ-ਤਿੰਨ ਦਿਨਾਂ ਵਿੱਚ ਬਜਟ ਪੇਸ਼ ਕਰਨ ਜਾ ਰਹੇ ਹਾਂ। ਸਾਡੀ ਸਰਕਾਰ ਨੇ ਤਿੰਨ ਸਾਲ ਪੂਰੇ ਕਰ ਲਏ ਹਨ। ਪਿਛਲੀਆਂ ਦੋਵੇਂ ਸਰਕਾਰਾਂ ਕਹਿੰਦੀਆਂ ਸਨ ਕਿ ਖਜ਼ਾਨਾ ਖਾਲੀ ਹੈ। ਮੈਂ ਵੀ ਕਹਿੰਦਾ ਹੁੰਦਾ ਸੀ ਫਿਰ ਇਸਨੂੰ ਖਜ਼ਾਨਾ ਨਾ ਕਹੋ, ਇਸਨੂੰ ਪੀਪਾ ਕਹੋ। ਤਿੰਨ ਸਾਲਾਂ ਵਿੱਚ, ਸਾਡੇ ਕਿਸੇ ਵੀ ਮੰਤਰੀ ਜਾਂ ਵਿਧਾਇਕ ਨੇ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ। ਖਜ਼ਾਨਾ ਖਾਲੀ ਨਹੀਂ ਸੀ, ਇਰਾਦੇ ਖਾਲੀ ਸਨ। ਨੀਤਾਂ ਨੂੰ ਹੀ ਮੁਰਾਦਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਚੀਜ਼ਾਂ ਨੂੰ ਠੀਕ ਕਰਨ ਵਿੱਚ ਜ਼ਰੂਰ ਸਮਾਂ ਲੱਗਦਾ ਹੈ।
75 ਸਾਲ ਪੁਰਾਣੇ ਸਿਸਟਮ ਨੂੰ ਦੋ ਜਾਂ ਤਿੰਨ ਸਾਲਾਂ ਵਿੱਚ ਠੀਕ ਨਹੀਂ ਕੀਤਾ ਜਾ ਸਕਦਾ। ਜੇ ਬੂਟ ਦੇ ਫੀਤਿਆਂ ਤਿੰਨ ਤੋਂ ਚਾਰ ਦਿਨਾਂ ਤੱਕ ਨਹੀਂ ਖੋਲ੍ਹੇ ਜਾਂਦੇ, ਤਾਂ ਉਸ ਦੇ ਫੀਤਿਆਂ ਵਿੱਚ ਲੱਗੀ ਗੰਢ ਨੂੰ ਚਮਚੇ ਜਾਂ ਕਿਸੇ ਤਿੱਖੀ ਚੀਜ਼ ਨਾਲ ਖੋਲ੍ਹਣਾ ਪੈਂਦਾ ਹੈ। ਕਿਉਂਕਿ ਇਹ ਜੰਮ ਜਾਂਦਾ ਹੈ। ਤੁਸੀਂ ਮੈਨੂੰ 75 ਸਾਲ ਪੁਰਾਣੇ ਬੂਟ ਦਿੱਤੇ ਹਨ। ਇਹਨਾਂ ਨੂੰ ਖੋਲ੍ਹਣ ਵਿੱਚ ਕੁਝ ਸਮਾਂ ਲੱਗੇਗਾ। ਅਸੀਂ ਰੁੱਝੇ ਹੋਏ ਹਾਂ। ਮੈਂ ਕਿਸੇ ਵੀ ਅਜਿਹੀ ਫਾਈਲ 'ਤੇ ਦਸਤਖਤ ਨਹੀਂ ਕਰਦਾ ਜੋ ਲੋਕਾਂ 'ਤੇ ਬੋਝ ਪਾਉਂਦੀ ਹੈ।






















