Fire in Bank: ਪੀਐਨਬੀ ਬੈਂਕ ‘ਚ ਲੱਗੀ ਅੱਗ, ਦੇਰ ਰਾਤ ਸ਼ਾਰਟ ਸਰਕਿਟ ਕਰਕੇ ਲੱਗੀ ਅੱਗ
ਫਾਇਰ ਅਫਸਰ ਯਸ਼ਪਾਲ ਗੋਮੀ ਨੇ ਦੱਸਿਆ ਕਿ ਖਿੜਕੀ ਤੋੜ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਜੇਕਰ ਸਮੇਂ ਰਹਿੰਦੇ ਇਸ ਘਟਨਾ ਦਾ ਪਤਾ ਨਾਂਹ ਲੱਗਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ।
ਖੰਨਾ: ਇਲਾਕੇ ਦੇ ਬੀਜਾ ਕਸਬਾ ਵਿਖੇ ਪੰਜਾਬ ਨੈਸ਼ਨਲ ਬੈਂਕ ‘ਚ ਦੇਰ ਰਾਤ ਅਚਾਨਕ ਅੱਗ ਲੱਗਣ ਨਾਲ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਫਾਇਰ ਬ੍ਰਿਗੇਡ ਅਤੇ ਪੁਲਿਸ ਨੇ ਸਮੇਂ ਰਹਿੰਦੇ ਅੱਗ ‘ਤੇ ਕਾਬੂ ਪਾ ਕੇ ਸਟਰਾਂਗ ਰੂਮ ਅਤੇ ਏਟੀਐਮ ਨੂੰ ਬਚਾਇਆ।
ਫਾਇਰ ਅਫਸਰ ਯਸ਼ਪਾਲ ਗੋਮੀ ਨੇ ਦੱਸਿਆ ਕਿ ਖਿੜਕੀ ਤੋੜ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਜੇਕਰ ਸਮੇਂ ਰਹਿੰਦੇ ਇਸ ਘਟਨਾ ਦਾ ਪਤਾ ਨਾਂਹ ਲੱਗਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। ਉਧਰ ਥਾਣੇਦਾਰ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਅੱਗ ਦੀਆਂ ਲਪਟਾਂ ਦੇਖੀਆਂ ਗਈਆਂ।
ਉੱਥੇ ਹੀ ਬੈਂਕ ਮੈਨੇਜ਼ਰ ਅਮਰ ਨਾਥ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਣਾ ਰਿਕਾਰਡ ਹੀ ਸੜਿਆ ਬਾਕੀ ਬਚਾ ਰਿਹਾ। ਇਹ ਅੱਗ ਏਸੀ ‘ਚ ਸਾਸ਼ਾਟ ਸਰਕਟ ਹੋਣ ਕਾਰਨ ਲੱਗੀ ਸੀ ਅਤੇ ਸਟਰੌਂਗ ਰੂਮ ਦਾ ਬਚਾ ਹੋ ਗਿਆ।
ਇਹ ਵੀ ਪੜ੍ਹੋ: ਦਿੱਲੀ ਦੀਆਂ ਸੜਕਾਂ 'ਤੇ ਰਫ਼ਤਾਰ ਦਾ ਕਹਿਰ, ਟਰੈਫਿਕ ਪੁਲਿਸ ਮੁਲਾਜ਼ਮ ਨੂੰ ਇੱਕ ਕਿਲੋਮੀਟਰ ਤੱਕ ਖਿੱਚ ਕੇ ਲੈ ਗਿਆ ਕਾਰ ਚਾਲਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin