Punjab News: ਹਰਜੋਤ ਬੈਂਸ ਤੇ ਜਥੇਦਾਰ ਗੜਗੱਜ ਵਿਚਾਲੇ ਹੋਈ ਤਿੱਖ ਬਹਿਸ, ਕਿਹਾ- ਸੱਚ ਸੁਣਨ ਦਾ ਮਾਦਾ ਰੱਖੋ, ਜਾਣੋ ਪੂਰਾ ਵਿਵਾਦ
ਜਦੋਂ ਮੰਤਰੀ ਬੈਂਸ ਨੇ ਕਿਹਾ ਕਿ ਇਹ ਮਸਲਾ ਤੁਹਾਡੇ ਉੱਤੇ ਵੀ ਆ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਪੰਥ ਦਾ ਮਸਲਾ ਹੈ ਤੇ ਕਮੇਟੀ ਇਸ ਦੇ ਫੈਸਲੇ ਕਰਦੀ ਹੈ ਤਾਂ ਬੈਂਸ ਨੇ ਕਿਹਾ ਕਿ ਉਹ ਵੀ ਸਿੱਖ ਹੋਣ ਦੇ ਨਾਤੇ ਇਹ ਕਹਿ ਰਹੇ ਹਨ ਤਾਂ ਜਥੇਦਾਰ ਨੇ ਕਿਹਾ ਕਿ ਸੱਚ ਸੁਣਨ ਦਾ ਮਾਦਾ ਰੱਖੋ
Punjab News: ਪੰਜਾਬ ਦੇ ਮੰਤਰੀ ਹਰਜੋਤ ਬੈਂਸ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਚਾਲੇ ਵਿਸਾਖੀ ਮੌਕੇ ਇੱਕ ਤਿੱਖੀ ਨੋਕ-ਝੋਕ ਹੋਈ ਹੈ ਜਿਸ ਵਿੱਚ ਜਥੇਦਾਰ ਨੇ ਮੰਤਰੀ ਨੂੰ ਕਿਹਾ ਕਿ ਸਿੱਖਾਂ ਦੇ ਮਸਲਿਆਂ ਦੇ ਫੈਸਲੇ ਵਿਧਾਨ ਸਭਾ ਵਿੱਚ ਨਹੀਂ ਹੋ ਸਕਦੇ ਜਿਸ ਉੱਤੇ ਮੰਤਰੀ ਨੇ ਕਿਹਾ ਕਿ ਉਹ ਵੀ ਇੱਕ ਸਿੱਖ ਹੀ ਹਨ।
ਮੰਤਰੀ ਹਰਜੋਤ ਬੈਂਸ ਨੂੰ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਜਵਾਬ #HarjotBains #Punjab #KuldeepSinghGadgaj #Punjab #Anandpursahib pic.twitter.com/yZG2rMe7Dg
— Punjab Spectrum (@PunjabSpectrum) April 13, 2025
ਦਰਅਸਲ, ਹਰਜੋਤ ਬੈਂਸ ਨੇ ਜਥੇਦਾਰ ਨੂੰ ਕਿਹਾ ਕਿ ਉਨ੍ਹਾਂ ਨੇ ਜਥੇਦਾਰਾਂ ਨੂੰ ਹਟਾਉਣ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਕਿ ਇਹ ਗ਼ਲਤ ਹੈ ਤੇ ਤੁਹਾਨੂੰ ਵੀ ਇਸੇ ਤਰ੍ਹਾਂ ਹਟਾਇਆ ਜਾ ਸਕਦਾ ਹੈ। ਇਸ ਉੱਤੇ ਜਥੇਦਾਰ ਨੇ ਕਿਹਾ ਕਿ ਸਿੱਖਾਂ ਦੇ ਮਸਲਿਆਂ ਦੇ ਵਿਧਾਨ ਸਭਾ ਵਿੱਚ ਫੈਸਲੇ ਨਹੀਂ ਹੁੰਦੇ ਹਨ। ਮੰਤਰੀ ਬੈਂਸ ਨੇ ਕਿਹਾ ਕਿ ਇਸ ਦਾ ਅਸਰ ਤੁਹਾਡੇ ਉੱਤੇ ਵੀ ਹੋ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਪਰਵਾਹ ਨਹੀਂ ਹੈ।
ਇਸ ਮੌਕੇ ਜਦੋਂ ਮੰਤਰੀ ਬੈਂਸ ਨੇ ਕਿਹਾ ਕਿ ਇਹ ਮਸਲਾ ਤੁਹਾਡੇ ਉੱਤੇ ਵੀ ਆ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਪੰਥ ਦਾ ਮਸਲਾ ਹੈ ਤੇ ਕਮੇਟੀ ਇਸ ਦੇ ਫੈਸਲੇ ਕਰਦੀ ਹੈ ਤਾਂ ਬੈਂਸ ਨੇ ਕਿਹਾ ਕਿ ਉਹ ਵੀ ਸਿੱਖ ਹੋਣ ਦੇ ਨਾਤੇ ਇਹ ਕਹਿ ਰਹੇ ਹਨ ਤਾਂ ਜਥੇਦਾਰ ਨੇ ਕਿਹਾ ਕਿ ਸੱਚ ਸੁਣਨ ਦਾ ਮਾਦਾ ਰੱਖੋ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਮੰਤਰੀ ਹਰਜੋਤ ਬੈਂਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਪ੍ਰੀਤ ਇਆਲੀ ਵੱਲ਼ੋਂ ਜਥੇਦਾਰਾਂ ਨੂੰ ਹਟਾਉਣ ਦਾ ਮੁੱਦਾ ਚੁੱਕਿਆ ਗਿਆ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ






















