ਦੀਪ ਸਿੱਧੂ ਦੇ ਭੋਗ 'ਚ ਪਹੁੰਚ ਰਹੇ ਵੱਡੀ ਗਿਣਤੀ ਲੋਕ, ਕੇਸਰੀ ਝੰਡਿਆਂ ਦਾ ਆਇਆ ਹੜ੍ਹ
Deep Sidhu : ਦੀਪ ਸਿੱਧੂ ਦੀ ਅੰਤਿਮ ਅਰਦਾਸ ਤੇ ਭੋਗ ਦੇ ਮੌਕੇ 'ਤੇ ਖਾਲਸਾ ਏਡ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੋਗ ਸਭਾ 'ਚ ਆਉਣ ਵਾਲੀ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਦਾ ਰਿਹਾ ਹੈ।
ਰਵਨੀਤ ਕੌਰ ਦੀ ਰਿਪੋਰਟ
Deep Sidhu: ਅਦਾਕਾਰ ਦੀਪ ਸਿੱਧੂ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਹੋਵੇਗੀ। ਪਰਿਵਾਰ ਨੇ ਭੋਗ ਦਾ ਪ੍ਰੋਗਰਾਮ ਫਤਹਿਗੜ੍ਹ ਸਾਹਿਬ 'ਚ ਰੱਖਿਆ ਹੈ। ਪਰਿਵਾਰ ਵੱਲੋਂ ਜਾਰੀ ਭੋਗ ਦੇ ਕਾਰਡ ਮੁਤਾਬਕ ਭੋਗ ਸਰਹਿੰਦ 'ਚ ਗੁਰਦੁਆਰਾ ਫਤਹਿਗੜ੍ਹ ਸਾਹਿਬ 'ਚ ਦੁਪਹਿਰ 1 ਵਜੇ 'ਚ ਪਵੇਗਾ। ਇੱਥੇ ਹੀ ਉਨ੍ਹਾਂ ਦੀ ਅੰਤਿਮ ਅਰਦਾਸ ਵੀ ਕੀਤੀ ਜਾਵੇਗੀ।
ਇਸੇ ਦਰਮਿਆਨ ਇਹ ਵੀ ਪਤਾ ਚੱਲਿਆ ਹੈ ਦੀਪੂ ਸਿੱਧੂ ਦੇ ਭੋਗ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਲਸਾ ਏਡ ਵੀ ਸ਼ਾਮਲ ਹੋਣਗੇ। ਐਸਜੀਪੀਸੀ ਤੇ ਖਾਲਸਾ ਏਡ ਵੱਲੋਂ ਇਸ ਮੌਕੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਰਹੇ ਹਨ। ਇਸ 'ਚ ਲੱਖਾਂ ਦੀ ਗਿਣਤੀ 'ਚ ਦੀਪ ਸਿੱਧੂ ਦੇ ਫੈਨ, ਕਿਸਾਨ ਤੇ ਵੱਖ-ਵੱਖ ਸੰਗਠਨਾਂ ਦੇ ਵਰਕਰ ਸੋਗ ਸਭਾ 'ਚ ਹਿੱਸਾ ਲੈਣਗੇ।
ਦੀਪ ਸਿੱਧੂ ਦੀ ਅੰਤਿਮ ਅਰਦਾਸ ਤੇ ਭੋਗ ਦੇ ਮੌਕੇ 'ਤੇ ਖਾਲਸਾ ਏਡ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੋਗ ਸਭਾ 'ਚ ਆਉਣ ਵਾਲੀ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਦਾ ਰਿਹਾ ਹੈ। ਸ਼ਹਿਰੀ ਤੇ ਪੇਂਡੂ ਖੇਤਰਾਂ ਤੋਂ ਨੌਜਵਾਨ ਆਪਣੇ ਦੁਪਹੀਆ ਵਾਹਨਾਂ, ਕਾਰਾਂ, ਟਰੈਕਟਰਾਂ 'ਤੇ ਸਵਾਰ ਹੋ ਕੇ ਕੇਸਰੀਆ ਝੰਡਾ ਲੈ ਕੇ ਫਤਹਿਗੜ੍ਹ ਸਾਹਿਬ ਵੱਲ ਨਿਕਣਗੇ।
ਕੇਸਰੀ ਮਾਰਚ ਦਾ ਜੋ ਰੂਟ ਪਲਾਨ ਜਾਰੀ ਕੀਤਾ ਗਿਆ ਹੈ, ਇਸ ਅਨੁਸਾਰ ਮਾਰਚ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗਾ ਤੇ ਫਤਹਿਗੜ੍ਹ ਸਾਹਿਬ ਜਾਵੇਗਾ। ਇਸ 'ਚ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਸ਼ਾਮਲ ਹੋਣਗੇ। ਅੰਤਿਮ ਅਰਦਾਸ ਲਈ ਦੀਵਾਨ ਟੋਡਰ ਮੱਲ ਹਾਲ 'ਚ ਪ੍ਰਬੰਧ ਕੀਤਾ ਜਾ ਰਹੇ ਹਨ।
ਦੀਪ ਸਿੱਧੂ ਦੀ ਅੰਤਿਮ ਅਰਦਾਸ ਤੇ ਭੋਗ ਲਈ ਪ੍ਰਬੰਧਾਂ 'ਚ ਲੱਗੇ ਪੰਜਾਬੀ ਤੇ ਹਿੰਦੀ ਫਿਲਮਾਂ ਦੇ ਅਦਾਕਾਰ ਦਿਲਜੀਤ ਕਲਸੀ ਨੇ ਕਿਹਾ ਕਿ ਦੀਪ ਸਿੱਧੂ ਕੌਮ ਦਾ ਹੀਰਾ ਸੀ। ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਦੀ ਅੰਤਿਮ ਅਰਦਾਸ 'ਚ ਹਿੱਸਾ ਲੈਣ ਲਈ ਪੂਰੇ ਪੰਜਾਬ ਹੀ ਨਹੀਂ ਬਲਕਿ ਨਾਲ ਲੱਗਦੇ ਸੂਬਿਆਂ ਤੋਂ ਵੀ ਭਾਰੀ ਗਿਣਤੀ 'ਚ ਲੋਕ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਹੀ ਲੋਕ ਗੁਰੂਘਰ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904