2 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਤਾ ਦਾ ਹੱਥ, ਰੁੱਲ ਗਿਆ ਟੱਬਰ..., ਪਰਿਵਾਰ ਦਾ ਰੋ-ਰੋ ਬੂਰਾ ਹਾਲ
Punjab News: ਅਬੋਹਰ ਦੇ ਸੀਤੋ ਗੁੰਨੋ ਇਲਾਕੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿੱਚ ਖੇਤਾਂ ਤੋਂ ਘਰ ਪਰਤ ਰਹੇ 45 ਸਾਲਾ ਕਿਸਾਨ ਆਨੰਦ ਕੁਮਾਰ ਦੀ ਤੇਜ਼ ਰਫ਼ਤਾਰ ਵਾਹਨ ਨਾਲ ਟੱਕਰ ਹੋ ਗਈ ਜਿਸ ਕਰਕੇ ਉਸ ਦੀ ਮੌਤ ਹੋ ਗਈ।

Punjab News: ਅਬੋਹਰ (Abohar) ਦੇ ਸੀਤੋ ਗੁੰਨੋ ਇਲਾਕੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿੱਚ ਖੇਤਾਂ ਤੋਂ ਘਰ ਪਰਤ ਰਹੇ 45 ਸਾਲਾ ਕਿਸਾਨ ਆਨੰਦ ਕੁਮਾਰ ਦੀ ਤੇਜ਼ ਰਫ਼ਤਾਰ ਵਾਹਨ ਨਾਲ ਟੱਕਰ ਹੋ ਗਈ ਜਿਸ ਕਰਕੇ ਉਸ ਦੀ ਮੌਤ ਹੋ ਗਈ।
ਕਿਸਾਨ ਆਨੰਦ ਕੁਮਾਰ ਸਾਈਕਲ 'ਤੇ ਖੇਤ ਤੋਂ ਘਰ ਵਾਪਸ ਆ ਰਿਹਾ ਸੀ, ਜਿਸ ਦੌਰਾਨ ਵਾਪਰੀ ਘਟਨਾ
ਇਹ ਘਟਨਾ ਅੱਜ (ਸੋਮਵਾਰ) ਦੁਪਹਿਰ ਨੂੰ ਵਾਪਰੀ। ਕਿਸਾਨ ਆਨੰਦ ਕੁਮਾਰ ਸਾਈਕਲ 'ਤੇ ਖੇਤ ਤੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨੇ ਉਸ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ।
ਗੰਭੀਰ ਹਾਲਤ ਵਿੱਚ ਹਾਇਰ ਸੈਂਟਰ ਰੈਫਰ
108 ਐਂਬੂਲੈਂਸ ਅਤੇ ਐਸਐਸਐਫ (STF) ਟੀਮ ਦੀ ਮਦਦ ਨਾਲ ਸਥਾਨਕ ਲੋਕਾਂ ਨੇ ਜ਼ਖਮੀ ਆਨੰਦ ਨੂੰ ਸੀਟੋ ਹਸਪਤਾਲ ਪਹੁੰਚਾਇਆ। ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ। ਪਰਿਵਾਰ ਉਸ ਨੂੰ ਅਬੋਹਰ ਸਿਵਲ ਹਸਪਤਾਲ (Abohar Civil Hospital) ਲੈ ਗਿਆ।
ਦੂਜੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਰਸਤੇ 'ਚ ਹੋਈ ਉਸ ਦੀ ਮੌਤ
ਉੱਥੇ, ਡਾਕਟਰ ਅੰਜਲੀ ਨੇ ਵੀ ਉਸ ਨੂੰ ਰੈਫਰ ਕਰ ਦਿੱਤਾ, ਪਰ ਕਿਸੇ ਹੋਰ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਆਨੰਦ ਕੁਮਾਰ ਸੀਤੋ ਗੁੰਨੋ ਦਾ ਰਹਿਣ ਵਾਲਾ ਸੀ ਅਤੇ ਕਿਸਾਨੀ ਦਾ ਕੰਮ ਕਰਦਾ ਸੀ। ਉਹ ਦੋ ਬੱਚਿਆਂ ਦਾ ਪਿਤਾ ਸੀ। ਫਿਲਹਾਲ ਉਸ ਦੀ ਲਾਸ਼ ਸਿਵਲ ਹਸਪਤਾਲ (Civil Hospital) ਦੇ ਮੁਰਦਾਘਰ ਵਿੱਚ ਰੱਖੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















