ਚਲਾਨ ਕੱਟਣ ਤੋਂ ਨਾਰਾਜ਼ ਪਤੀ-ਪਤਨੀ ਨੇ ਸੈਨੇਟਰੀ ਇੰਸਪੈਕਟਰ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ
ਡੇਂਗੂ ਦੇ ਲਾਰਵੇ ਦਾ ਚਲਾਨ ਕੱਟਣ ਤੋਂ ਨਾਰਾਜ਼ ਇਕ ਵਿਅਕਤੀ ਅਤੇ ਉਸ ਦੀ ਪਤਨੀ ਨੇ ਵੀਰਵਾਰ (18 ਅਗਸਤ) ਨੂੰ ਮਲੋਟ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ।
ਮਲੋਟ: ਡੇਂਗੂ ਦੇ ਲਾਰਵੇ ਦਾ ਚਲਾਨ ਕੱਟਣ ਤੋਂ ਨਾਰਾਜ਼ ਇਕ ਵਿਅਕਤੀ ਅਤੇ ਉਸ ਦੀ ਪਤਨੀ ਨੇ ਵੀਰਵਾਰ (18 ਅਗਸਤ) ਨੂੰ ਮਲੋਟ (Malout) ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ।ਇਸ ਕਥਿਤ ਘਟਨਾ ਦੀ ਵੀਡੀਓ ਸੋਮਵਾਰ ਨੂੰ ਵਾਇਰਲ ਹੋਈ ਸੀ।ਦੱਸਣਯੋਗ ਹੈ ਕਿ ਪੁਲਿਸ ਨੇ ਪਹਿਲਾਂ ਹੀ ਮਲੋਟ ਦੇ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ਕੁਲਦੀਪ ਕੁਮਾਰ ਅਤੇ ਉਸਦੀ ਪਤਨੀ ਨੇਹਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਜ਼ਖਮੀ ਸੈਨੇਟਰੀ ਇੰਸਪੈਕਟਰ ਗੁਰਬਿੰਦਰ ਸਿੰਘ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।ਇਸ ਸਾਰੀ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ।ਜਿਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਸ਼ਖਸ ਇੰਸਪੈਕਟਰ ਦੀ ਲਾਠੀ ਨਾਲ ਕੁੱਟਮਾਰ ਕਰ ਰਿਹਾ ਹੈ। ਇੰਸਪੈਕਟਰ ਅਗੇ-ਅਗੇ ਭੱਜਦਾ ਹੈ ਪਰ ਸ਼ਖਸ ਬੇਰਹਿਮੀ ਨਾਲ ਉਸ 'ਤੇ ਹਮਲਾ ਜਾਰੀ ਰੱਖਦਾ ਹੈ ਅਤੇ ਲਾਠੀ ਵਰ੍ਹਾਈ ਜਾਂਦਾ ਹੈ।ਇਸ ਦੌਰਾਨ ਆਸ-ਪਾਸ ਲੋਕ ਵੀ ਇਕੱਠੇ ਹੋ ਜਾਂਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :