Viral Video: ਭਾਂਡੇ ਬਣਾਉਣ ਵਾਲੀ ਫੈਕਟਰੀ 'ਚ ਵਾਪਰਿਆ ਦਰਦਨਾਕ ਹਾਦਸਾ, ਮਸ਼ੀਨ 'ਚ ਆਉਣ ਕਾਰਨ ਪਰਵਾਸੀ ਮਹਿਲਾ ਦੀ ਮੌਤ, ਪੀੜਤ ਪਰਿਵਾਰ ਮੰਗ ਰਿਹਾ ਇਨਸਾਫ਼
Viral News: ਹਾਦਸੇ ਵਿੱਚ 25 ਸਾਲਾ ਪਰਵਾਸੀ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨੁਸ਼ਕਾ (25) ਦੱਸੀ ਜਾ ਰਹੀ ਹੈ।
ਸਤਨਾਮ ਸਿੰਘ ਦੀ ਰਿਪੋਰਟ
Punjab News : ਬਟਾਲਾ ਅੰਮ੍ਰਿਤਸਰ ਰੋਡ ਸੰਦੀਪ ਵਾਲੀ ਗਲੀ ਭਾਂਡੇ ਬਣਾਉਣ ਵਾਲੀ ਫੈਕਟਰੀ ਅਮਿਤ ਹੋਮ ਫੈਕਟਰੀ ਵਿੱਚ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਵਿੱਚ 25 ਸਾਲਾ ਪਰਵਾਸੀ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨੁਸ਼ਕਾ (25) ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮਾਹਿਲਾ ਨਾਲ ਇਹ ਹਾਦਸਾ ਭੰਡੇ ਬਣਾਉਣ ਵਾਲੀ ਮਸ਼ੀਨ ਵਿੱਚ ਵਾਲ ਆਉਣ ਕਾਰਨ ਵਾਪਰਿਆ ਜਿਸ ਵਿੱਚ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਹਿਲਾਂ ਦੀ ਇੱਕ ਛੋਟੀ ਜਿਹੀ ਬੇਟੀ ਵੀ ਹੈ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।
ਪਰਿਵਾਰ ਮੰਗ ਰਿਹੈ ਇਨਸਾਫ਼
ਮ੍ਰਿਤਕ ਪਰਵਾਸੀ ਮਹਿਲਾ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਵਿਆਹੀ ਹੋਈ ਸੀ ਪਰ ਪਤੀ ਛੱਡ ਕੇ ਜਾ ਚੁੱਕਿਆ ਸੀ ਤੇ ਉਹਨਾਂ ਦੀ ਧੀਂ ਬਟਾਲਾ ਵਿੱਚ ਅਮਿਤ ਹੋਮ ਅਮਪਲਾਇਸੈਂਸ ਨਾਮ ਦੀ ਭਾਂਡੇ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੀ ਸੀ। ਉਨ੍ਹਾਂ ਦੀ ਧੀ ਦੀ ਮੌਤ ਮਸ਼ੀਨ ਵਿੱਚ ਆਉਣ ਕਾਰਨ ਹੋਈ ਹੈ। ਪੀੜਤ ਪਰਿਵਾਰ ਨੇ ਦੱਸਿਆ ਦੇ ਮ੍ਰਿਤਕ ਮਹਿਲਾਂ ਦੀ ਇੱਕ ਛੋਟੀ ਬੇਟੀ ਵੀ ਹੈ ਜਿਸ ਦਾ ਉਹ ਇਕੱਲੀ ਹੋ ਪਾਲਣ-ਪੌਸ਼ਣ ਕਰਦੀ ਸੀ। ਉਸ ਦਾ ਪਤੀ ਉਸ ਨਾਲ ਨਹੀਂ ਰਹਿੰਦਾ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।
ਫੈਕਟਰੀ ਮਾਲਕ ਨੇ ਕਹੀ ਇਹ ਗੱਲ
ਉੱਥੇ ਹੀ ਫੈਕਟਰੀ ਦੇ ਮਾਲਕ ਅਮਿਤ ਨੇ ਇਸ ਘਟਨਾ ਬਾਰੇ ਦੱਸਿਆ ਕਿਹਾ ਕਿ ਕੰਮ ਕਰਦੇ ਸਮੇਂ ਔਰਤ ਜਿਸ ਦਾ ਨਾਮ ਅਨੁਸ਼ਕਾ (25) ਦੇ ਵਾਲ ਮਸ਼ੀਨ ਵਿੱਚ ਫਸਣ ਕਾਰਨ ਇਹ ਘਟਨਾ ਵਾਪਰੀ, ਜਿਸ ਦੇ ਵਿੱਚ ਔਰਤ ਦੀ ਮੌਤ ਹੋ ਗਈ ਤੇ ਇਸ ਘਟਨਾ ਦੀ ਜਾਣਕਾਰੀ ਉਹਨਾਂ ਨੇ ਪੁਲਿਸ ਨੇ ਦਿੱਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ