ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨਾਲ ਕਮਾਇਆ ਵੱਡਾ ਧੋਖਾ, ਪਾਣੀਆਂ ਦੀ ਵੰਡ ਬਾਰੇ ਕੇਂਦਰ ਅੱਗੇ ਨਹੀਂ ਜਤਾਇਆ ਕੋਈ ਇਤਰਾਜ਼- ਬਾਦਲ
ਬੀਬੀਐੱਮਬੀ ਵੱਲੋਂ ਤੱਥਾਂ ਨੂੰ ਲੁਕਾਉਣ ਦੀ ਸੰਭਾਵਨਾ ਤੇ ਪਾਰਦਰਸ਼ਤਾ ਦੀ ਲੋੜ ਬਾਰੇ ਹਰਸਿਮਰਤ ਬਾਦਲ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਦਾ ਜਵਾਬ ਦਿੰਦਿਆਂ ਨਾਇਕ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬੀਬੀਐੱਮਬੀ ’ਚ ਭਾਈਵਾਲ ਰਾਜਾਂ ਵਿਚਾਲੇ ਪਾਣੀਆਂ ਦੀ ਵੰਡ ’ਚ ਕੇਂਦਰ ਸਰਕਾਰ ਦੀ ਕੋਈ ਸਿੱਧੀ ਭੂਮਿਕਾ ਨਹੀਂ ਹੈ।
Punjab News: ਕੇਂਦਰ ਸਰਕਾਰ ਨੇ ਸੰਸਦ ਨੂੰ ਸੂਚਿਤ ਕੀਤਾ ਕਿ ਉਸ ਨੂੰ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਵੱਲੋਂ ਪਾਣੀਆਂ ਦੀ ਵੰਡ ’ਚ ਕਿਸੇ ਵੀ ਬੇਨੇਮੀ ਜਾਂ ਬੋਰਡ ਨਾਲ ਸਬੰਧਤ 2 ਮਈ ਦੀ ਮੀਟਿੰਗ ਨੂੰ ਲੈ ਕੇ ਚਿੰਤਾ ਦੇ ਸਬੰਧ ਵਿੱਚ ਪੰਜਾਬ ਸਰਕਾਰ ਤੋਂ ਕੋਈ ਇਤਰਾਜ਼ ਨਹੀਂ ਮਿਲਿਆ ਹੈ। ਇਸ ਗੱਲ ਦਾ ਜਵਾਬ ਲੋਕ ਸਭਾ ’ਚ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਊਰਜਾ ਰਾਜ ਮੰਤਰੀ ਸ੍ਰੀਪਦ ਨਾਇਕ ਵੱਲੋਂ ਲਿਖਤੀ ਵਿੱਚ ਦਿੱਤਾ ਗਿਆ ਹੈ।
ਇਸ ਤੋਂ ਬਾਅਦ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨਾਲ ਵੱਡਾ ਧੋਖਾ ਕਮਾਇਆ ਹੈ, ਇਹਨਾਂ ਨੇ BBMB ਵੱਲੋਂ ਹਰਿਆਣਾ ਨੂੰ ਛੱਡਣ ਵਾਲੇ ਵਾਧੂ ਪਾਣੀ ਨੂੰ ਰੋਕਣ ਲਈ ਝੂਠੇ ਰੋਸ ਪ੍ਰਦਰਸ਼ਨ ਕੀਤੇ ਅਤੇ SYL ਮਸਲੇ ‘ਤੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਇਆ, ਪਰ ਕਦੇ ਵੀ ਕੇਂਦਰ ਸਰਕਾਰ ਅੱਗੇ ਹਕੀਕਤ ਵਿੱਚ BBMB ਵੱਲੋਂ ਪਾਣੀ ਦੀ ਵੰਡ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਖਿਲਾਫ਼ ਕੋਈ ਅਧਿਕਾਰਿਕ ਰੋਸ ਦਰਜ ਨਹੀਂ ਕਰਵਾਇਆ। ਇਹ ਪੰਜਾਬੀਆਂ ਨੂੰ ਇਸ ਗੱਲ ਦਾ ਜਵਾਬ ਦੇਣ ਕਿ ਕਿਉਂ ਕਰੋੜਾਂ ਰੁਪਏ ਇਨ੍ਹਾਂ ‘ਤਮਾਸ਼ਿਆਂ’ ‘ਤੇ ਉਡਾਏ ਗਏ ਜਿਨ੍ਹਾਂ ਦਾ ਕੋਈ ਨਤੀਜਾ ਹੀ ਨਹੀਂ ਨਿਕਲਿਆ ।
This is ample proof that chief minister @BhagwantMann & AAPPunjab played a hoax on Punjabis by holding fake protests to “stop” flow of additional water to Haryana & even a special assembly session to discuss the SYL issue but never actually made a formal protest to the union govt… pic.twitter.com/hTVdhNmwcM
— Harsimrat Kaur Badal (@HarsimratBadal_) August 8, 2025
ਦੱਸ ਦਈਏ ਕਿ ਲਿਖਤੀ ਜਵਾਬ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਸਬੰਧੀ ਆਪਣਾ ਹੁਕਮ ਵਾਪਸ ਲੈਣ ਦੀ ਪੰਜਾਬ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਹ ਹੁਕਮ 26 ਮਈ ਨੂੰ ਪਾਸ ਕੀਤਾ ਗਿਆ ਸੀ। ਹਰਸਿਮਰਤ ਕੌਰ ਬਾਦਲ ਨੇ ਇਸ ਬਾਰੇ ਸਪੱਸ਼ਟ ਕਰਨ ਦੀ ਮੰਗ ਕੀਤੀ ਸੀ ਕਿ ਹਾਈ ਕੋਰਟ ਦੇ ਹੁਕਮਾਂ ਦਾ ਪਾਲਣ ਯਕੀਨੀ ਬਣਾਉਣ ਅਤੇ ਪੰਜਾਬ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕੀ ਕਦਮ ਚੁੱਕੇ ਜਾ ਰਹੇ ਹਨ। ਹਾਲਾਂਕਿ ਕੇਂਦਰ ਸਰਕਾਰ ਨੇ ਕਿਹਾ ਕਿ ਇਸ ਮਾਮਲੇ ’ਚ ਪੰਜਾਬ ਸਰਕਾਰ ਤੋਂ ਹੁਣ ਤੱਕ ਕੋਈ ਵੀ ਰਸਮੀ ਸ਼ਿਕਾਇਤ ਜਾਂ ਇਤਰਾਜ਼ ਪ੍ਰਾਪਤ ਨਹੀਂ ਹੋਇਆ ਹੈ।
ਬੀਬੀਐੱਮਬੀ ਵੱਲੋਂ ਤੱਥਾਂ ਨੂੰ ਲੁਕਾਉਣ ਦੀ ਸੰਭਾਵਨਾ ਤੇ ਪਾਰਦਰਸ਼ਤਾ ਦੀ ਲੋੜ ਬਾਰੇ ਹਰਸਿਮਰਤ ਬਾਦਲ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਦਾ ਜਵਾਬ ਦਿੰਦਿਆਂ ਨਾਇਕ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬੀਬੀਐੱਮਬੀ ’ਚ ਭਾਈਵਾਲ ਰਾਜਾਂ ਵਿਚਾਲੇ ਪਾਣੀਆਂ ਦੀ ਵੰਡ ’ਚ ਕੇਂਦਰ ਸਰਕਾਰ ਦੀ ਕੋਈ ਸਿੱਧੀ ਭੂਮਿਕਾ ਨਹੀਂ ਹੈ।






















