ਆਮ ਆਦਮੀ ਪਾਰਟੀ ਵੱਲੋਂ ਉਮੀਦਵਰਾਂ ਦੀ 7ਵੀ ਲਿਸਟ ਜਾਰੀ, ਮਜੀਠੀਆ ਤੇ ਪਰਗਟ ਸਿੰਘ ਖਿਲਾਫ ਵੱਡਾ ਦਾਅ
Punjab Election 2022: ਆਮ ਆਦਮੀ ਪਾਰਟੀ ਵੱਲੋਂ ਉਮੀਦਵਰਾਂ ਦੀ 7ਵੀ ਲਿਸਟ ਜਾਰੀ, ਮਜੀਠੀਆ ਤੇ ਪਰਗਟ ਸਿੰਘ ਖਿਲਾਫ ਵੱਡਾ ਦਾਅ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ 7ਵੀਂ ਲਿਸਟ ਜਾਰੀ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਨੇ 7ਵੀਂ ਲਿਸਟ ਵਿੱਚ 5 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਹੁਣੇ ਹੀ ਕਾਂਗਰਸ ਛੱਡ ਕੇ ਆਏ ਲਾਲੀ ਮਜੀਠੀਆ ਨੂੰ ਮਜੀਠਾ ਤੋਂ ਉਮੀਦਵਾਰ ਐਲਾਨਿਆ ਹੈ ਜਿਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਮਜੀਠੀਆ ਨਾਲ ਹੋਏਗਾ।
ਆਮ ਆਦਮੀ ਪਾਰਟੀ ਨੇ ਆਗਾਮੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੱਤਵੀਂ ਸੂਚੀ ਦਾ ਐਲਾਨ ਕੀਤਾ। pic.twitter.com/WDV84XykQ2
— AAP Punjab (@AAPPunjab) January 3, 2022
ਇਸ ਤੋਂ ਇਲਾਵਾ ਡਾਕਟਰ ਬਲਜੀਤ ਕੌਰ ਮਲੋਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੋਣਗੇ। ਦੱਸ ਦਈਏ ਕਿ ਬਲਜੀਤ ਕੌਰ ਫਰੀਦਕੋਟ ਤੋਂ ਸਾਬਕਾ ਸੰਸਦ ਮੈਂਬਰ ਸਾਧੂ ਸਿੰਘ ਦੀ ਬੇਟੀ ਹੈ। ਜਲੰਧਰ ਛਾਉਣੀ ਤੋਂ ਸੁਰਿੰਦਰ ਸਿੰਘ ਸੋਢੀ ਨੂੰ ਟਿਕਟ ਦਿੱਤੀ ਗਈ ਹੈ। ਸੁਰਿੰਦਰ ਸਿੰਘ ਸੋਢੀ ਵੀ ਹਾਕੀ ਖਿਡਾਰੀ ਹਨ। ਕਾਂਗਰਸੀ ਲੀਡਰ ਪਰਗਟ ਸਿੰਘ ਦੇ ਮੁਕਾਬਲੇ ਸੁਰਿੰਦਰ ਸਿੰਘ ਸੋਢੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਦੋ ਸਾਬਕਾ ਹਾਕੀ ਖਿਡਾਰੀਆਂ ਵਿਚਾਲੇ ਤਕੜਾ ਮੁਕਾਬਲਾ ਹੋਵੇਗਾ।
ਦੱਸ ਦਈਏ ਕਿ ਪੰਜਾਬ 'ਚ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੇ 101 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 10 ਮੌਜੂਦਾ ਵਿਧਾਇਕਾਂ ਦੇ ਨਾਲ-ਨਾਲ ਸਾਬਕਾ ਅਫ਼ਸਰਾਂ ਤੇ ਪੰਜਾਬੀ ਗਾਇਕਾਂ 'ਤੇ ਵੀ ਦਾਅ ਖੇਡਿਆ ਗਿਆ ਹੈ। ਹੁਣ ਸਿਰਫ਼ 16 ਸੀਟਾਂ 'ਤੇ ਉਮੀਦਵਾਰ ਐਲਾਨੇ ਜਾਣੇ ਹਨ।
ਇਸ ਦੇ ਨਾਲ ਹੀ ਪੰਜਾਬ 'ਚ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਸਮਾਜ ਮੋਰਚਾ ਤੇ 'ਆਪ' ਵਿਚਾਲੇ ਗਠਜੋੜ ਦੀ ਚਰਚਾ ਉੱਪਰ ਵੀ ਰੋਕ ਲੱਗ ਗਈ ਹੈ। ਬੇਸ਼ੱਕ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਸੀ ਕਿ ਜੇਕਰ ਆਮ ਆਦਮੀ ਪਾਰਟੀ (AAP) ਨਾਲ ਗਠਜੋੜ ਹੁੰਦਾ ਹੈ ਤਾਂ ਉਮੀਦਵਾਰ ਬਦਲ ਦਿੱਤੇ ਜਾਣਗੇ ਪਰ AAP ਦੀ ਨਵੀਂ ਸੂਚੀ ਨਾਲ ਸਪਸ਼ਟ ਹੋ ਗਿਆ ਹੈ ਕਿ ਗੱਠਜੋੜ ਨਹੀਂ ਹੋਏਗਾ।
ਸੂਤਰਾਂ ਮੁਤਾਬਕ ਗੱਠਜੋੜ ਨਾਲ ਹੋਮ ਦਾ ਮੁੱਖ ਕਾਰਨ ਚੋਣ ਨਿਸ਼ਾਨ ਨੂੰ ਦੱਸਿਆ ਜਾ ਰਿਹਾ ਹੈ। 'ਆਪ' ਚਾਹੁੰਦੀ ਹੈ ਕਿ ਕਿਸਾਨ ਆਗੂ ਉਨ੍ਹਾਂ ਦੇ ਚੋਣ ਨਿਸ਼ਾਨ ਝਾੜੂ 'ਤੇ ਚੋਣ ਲੜਨ ਤਾਂ ਜੋ ਉਹ ਜਿੱਤ ਤੋਂ ਬਾਅਦ ਪਾਰਟੀ ਨਾ ਬਦਲ ਸਕਣ। ਦੂਜੇ ਪਾਸੇ ਕਿਸਾਨ ਆਗੂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਨੂੰ ਕਿਸੇ ਰਵਾਇਤੀ ਸਿਆਸੀ ਪਾਰਟੀ ਦਾ ਟੈਗ ਨਾ ਲੱਗੇ।
ਇਹ ਵੀ ਪੜ੍ਹੋ: PM Modi Punjab Visit: ਪ੍ਰਧਾਨ ਮੰਤਰੀ ਮੋਦੀ 5 ਜਨਵਰੀ ਨੂੰ ਕਰਨਗੇ ਪੰਜਾਬ ਲਈ ਵੱਡੇ ਐਲਾਨ, ਚੋਣਾਂ ਤੋਂ ਪਹਿਲਾਂ ਬਦਲਣਗੇ ਸਿਆਸੀ ਸਮੀਕਰਨ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin