16 ਮਾਰਚ ਨੂੰ ਸਹੁੰ ਚੁੱਕਣ ਜਾ ਰਹੇ ਭਗਵੰਤ ਮਾਨ ਦਾ ਆਖਰ ਕੀ ਹੈ 16 ਤਰੀਕ ਨਾਲ ਰਿਸ਼ਤਾ?
Bhagwant Mann: 16 ਮਾਰਚ 2022 ਨੂੰ ਭਗਵੰਤ ਮਾਨ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਕਾਮੇਡੀਅਨ ਤੋਂ ਲੈ ਕੇ ਮੁੱਖ ਮੰਤਰੀ ਬਣਨ ਤੱਕ ਦਾ ਸਫਰ ਭਗਵੰਤ ਮਾਨ ਦਾ ਸੌਖਾ ਨਹੀਂ ਰਿਹਾ
ਰੋਹਿਤ ਬਾਂਸਲ ਪੱਕਾ ਦੀ ਰਿਪੋਰਟ
Bhagwant Mann: 16 ਮਾਰਚ 2022 ਨੂੰ ਭਗਵੰਤ ਮਾਨ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਕਾਮੇਡੀਅਨ ਤੋਂ ਲੈ ਕੇ ਮੁੱਖ ਮੰਤਰੀ ਬਣਨ ਤੱਕ ਦਾ ਸਫਰ ਭਗਵੰਤ ਮਾਨ ਦਾ ਸੌਖਾ ਨਹੀਂ ਰਿਹਾ ਪਰ ਇਸ ਸਫਰ 'ਚ ਖਾਸ ਰੋਲ ਨਿਭਾਇਆ 16 ਦੇ ਅੰਕੜੇ ਨੇ। ਭਗਵੰਤ ਮਾਨ ਦੇ ਨਾਲ ਇਹ ਅੰਕੜਾ ਵਿਸ਼ੇਸ ਤੌਰ ਤੇ ਜੁੜਿਆ ਹੈ। ਆਖਰ ਕੀ ਹੈ ਇਹ 16 ਦਾ ਅੰਕੜਾ। ਆਉ ਦੱਸਦੇ ਹਾਂ।
16 ਮਈ 1992 ਭਗਵੰਤ ਮਾਨ ਦੀ ਪਹਿਲੀ ਕੈਸਿਟ 'Gobhi Diye Kacchiye Vaparne' ਆਈ ਸੀ ਉਸ ਤੋਂ ਬਾਅਦ 16 ਦਸੰਬਰ 1992 ਹੀ ਭਗਵੰਤ ਦੀ ਦੂਸਰੀ ਕੈਸਿਟ 'ਕੁਲਫੀ ਗਰਮਾ ਗਰਮ' ਆਈ ਜਿਸ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਹਰ ਘਰ ਤੱਕ ਭੇਜ ਦਿੱਤਾ ਤੇ 16 ਨੂੰ ਹੀ ਭਗਵੰਤ ਮਾਨ ਨੇ ਸਭ ਤੋਂ ਦੁੱਖ ਭਰੀ ਘੜੀ ਦੇਖੀ ਜਦੋਂ ਭਗਵੰਤ ਮਾਨ ਦੇ ਪਿਤਾ ਮਹਿੰਦਰ ਸਿੰਘ 16 ਮਈ 2011 ਨੂੰ ਇਸ ਦੁਨੀਆ ਨੂੰ ਹਮੇਸ਼ਾ ਲਈ ਛੱਡਕੇ ਚਲੇ ਗਏ।
ਅਤੇ ਹੁਣ ਇੱਕ ਵਾਰ ਫੇਰ 16 ਤਰੀਕ ਭਗਵੰਤ ਮਾਨ ਦੀ ਜ਼ਿੰਦਗੀ ਬਦਲਣ ਲੱਗੀ ਹੈ। 16 ਮਾਰਨ 2022 ਹੀ ਨੂੰ ਭਗਵੰਤ ਮਾਨ ਪੰਜਾਬ ਦੀ 16 ਵੀਂ ਵਿਧਾਨ ਸਭਾ ਦੇ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁੱਕਣ ਜਾ ਰਹੇ ਹਨ।
ਦਸ ਦਈਏ ਕਿ ਭਗਵੰਤ ਮਾਨ ਦੀ ਅਗਵਾਈ 'ਚ ਪਾਰਟੀ ਨੇ ਪੰਜਾਬ 'ਚ ਵੱਡੀ ਲੀਡ ਨਾਲ ਹੁੰਝਾ ਫੇਰ ਜਿੱਤ ਹਾਸਲ ਕੀਤੀ ਹੈ ਅਤੇ 92 ਵਿਧਾਇਕ ਬਣੇ ਹਨ।
16 ਮਾਰਚ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਭਗਵੰਤ ਮਾਨ
ਦਿੱਲੀ ਤੋਂ ਸ਼ਿਮਲਾ ਤੱਕ ਆਮ ਆਦਮੀ ਪਾਰਟੀ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਆਧਾਰ ਪੰਜਾਬ ਵਿੱਚ ਬਹੁਮਤ ਹੈ ਅਤੇ ਅੱਜ ਉਸੇ ਬਹੁਮਤ ਲਈ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖੁਦ ਅੰਮ੍ਰਿਤਸਰ ਪਹੁੰਚ ਕੇ ਜਨਤਾ ਦਾ ਧੰਨਵਾਦ ਕਰਨਗੇ। ਪੰਜਾਬ ਦੇ ਅਗਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਅੰਮ੍ਰਿਤਸਰ 'ਚ ਕੇਜਰੀਵਾਲ ਦੀ ਜਿੱਤ ਦਾ ਮਾਰਚ ਕੱਢਿਆ ਜਾਵੇਗਾ। ਭਗਵੰਤ ਮਾਨ 16 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ 'ਚ ਸਹੁੰ ਚੁੱਕਣਗੇ ਮਾਨ
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਰੋਡ ਸ਼ੋਅ ਦੁਪਹਿਰ 1.30 ਵਜੇ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗਾ ਅਤੇ ਪੂਰੇ ਸ਼ਹਿਰ ਦਾ ਦੌਰਾ ਕਰੇਗਾ। ਕੱਲ੍ਹ ਭਗਵੰਤ ਮਾਨ ਚੰਡੀਗੜ੍ਹ ਦੇ ਰਾਜ ਭਵਨ ਪਹੁੰਚੇ ਅਤੇ ਰਾਜਪਾਲ ਬਨਵਾਰੀ ਲਾਲ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 12.30 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ।