ਪੜਚੋਲ ਕਰੋ

'ਆਪ' ਸਰਕਾਰ ਨੇ ਮਿੱਥਿਆ ਗੰਨੇ ਦੇ ਝਾੜ 'ਚ 100 ਕੁਇੰਟਲ ਪ੍ਰਤੀ ਏਕੜ ਤੱਕ ਵਾਧੇ ਦਾ ਟੀਚਾ

ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਸੀਜ਼ਨ 2021-22 ਦੌਰਾਨ 1 ਕਰੋੜ 72 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਗਈ ਹੈ ਜੋ ਪਿਛਲੇ ਪਿੜਾਈ ਸੀਜ਼ਨ ਨਾਲੋਂ ਤਕਰੀਬਨ 20 ਲੱਖ ਕੁਇੰਟਲ ਵੱਧ ਹੈ।

ਚੰਡੀਗੜ੍ਹ: ਪੰਜਾਬ ਦੇ ਸਹਿਕਾਰਤਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਹੈ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਵੱਲੋਂ ਸੀਜ਼ਨ 2021-22 ਦੌਰਾਨ 1 ਕਰੋੜ 72 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਗਈ ਹੈ ਜੋ ਪਿਛਲੇ ਪਿੜਾਈ ਸੀਜ਼ਨ ਨਾਲੋਂ ਤਕਰੀਬਨ 20 ਲੱਖ ਕੁਇੰਟਲ ਵੱਧ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ 2021-22 ਦੌਰਾਨ ਪਿਛਲੇ ਸਾਲ ਨਾਲੋਂ 0.26 ਫੀਸਦੀ ਵੱਧ ਖੰਡ ਦੀ ਰਿਕਵਰੀ ਪ੍ਰਾਪਤ ਕੀਤੀ ਹੈ ਜਿਸ ਨਾਲ ਕਰੀਬ 44764 ਕੁਇੰਟਲ ਵਾਧੂ ਖੰਡ ਦਾ ਉਤਪਾਦਨ ਕੀਤਾ ਗਿਆ ਹੈ। ਇਸ ਨਾਲ ਲਗਪਗ 16 ਕਰੋੜ ਰੁਪਏ ਦੀ ਵਾਧੂ ਆਮਦਨ ਹੋਣ ਦੀ ਉਮੀਦ ਹੈ।

ਸਹਿਕਾਰਤਾ ਮੰਤਰੀ ਨੇ ਇਹ ਵੀ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ ਪਿਛਲੇ ਸਾਲ ਦੀ ਔਸਤ ਦਰ 800 ਰੁਪਏ ਪ੍ਰਤੀ ਕੁਇੰਟਲ ਦੇ ਮੁਕਾਬਲੇ 887 ਰੁਪਏ ਪ੍ਰਤੀ ਕੁਇੰਟਲ ਦੀ ਔਸਤ ਦਰ 'ਤੇ 2,85,000 ਕੁਇੰਟਲ ਸ਼ੀਰਾ ਵੇਚਿਆ ਜਿਸ ਨਾਲ ਕਰੀਬ 2.50 ਕਰੋੜ ਰੁਪਏ ਦੀ ਵਾਧੂ ਆਮਦਨ ਹੋਵੇਗੀ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਵੱਧ ਹੈ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਝਾੜ ਵਿੱਚ ਵਾਧਾ ਕਰਕੇ ਗੰਨਾ ਕਾਸ਼ਤਾਕਾਰਾਂ ਦੀ ਆਮਦਨ ਵਧਾਉਣ ਲਈ ਯੋਜਨਾ ਤਿਆਰ ਕਰਨ ਹਿੱਤ ਇੱਕ ਟਾਸਕਫੋਰਸ ਦਾ ਗਠਨ ਕੀਤਾ ਗਿਆ ਹੈ।

ਇਸ ਟਾਸਕਫੋਰਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਸ਼ੂਗਰਕੇਨ ਬਰੀਡਿੰਗ ਇੰਸਟੀਚਿਊਟ, ਕੋਇੰਬਟੂਰ ਤੇ ਦੇਸ਼ ਪੱਧਰ ਦੇ ਗੰਨਾ ਮਾਹਿਰਾਂ ਤੋਂ ਇਲਾਵਾ ਸ਼ੂਗਰਫੈੱਡ, ਪੰਜਾਬ ਦੇ ਨੁਮਾਇੰਦੇ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਟਾਸਕਫੋਰਸ ਨੂੰ ਤਿੰਨ ਮਹੀਨੇ ਵਿੱਚ ਗੰਨੇ ਦਾ ਝਾੜ ਵਧਾਉਣ ਲਈ ਯੋਜਨਾ ਤਿਆਰ ਕਰਨ ਲਈ ਕਿਹਾ ਜਾਵੇਗਾ।

ਚੀਮਾ ਨੇ ਦੱਸਿਆ ਕਿ ਅਗਲੇ ਦੋ ਸਾਲਾਂ ਵਿੱਚ ਗੰਨੇ ਦੇ ਝਾੜ ਵਿੱਚ ਘੱਟੋ-ਘੱਟ 100 ਕੁਇੰਟਲ ਪ੍ਰਤੀ ਏਕੜ ਤੱਕ ਵਾਧਾ ਕਰਨ ਦਾ ਟੀਚਾ ਰੱਖਿਆ ਜਾਵੇਗਾ ਜਿਸ ਨਾਲ ਪ੍ਰਤੀ ਏਕੜ ਆਮਦਨ ਵਿੱਚ ਲਗਭਗ 36,000 ਰੁਪਏ ਤੱਕ ਦਾ ਵਾਧਾ ਹੋਵੇਗਾ। ਇਸ ਯੋੋਜਨਾ ਤਹਿਤ ਗੰਨਾ ਕਾਸ਼ਤਕਾਰਾਂ ਨੂੰ ਉੱਚ ਕੁਆਲਟੀ ਦੀਆਂ ਕਿਸਮਾਂ ਦੇ ਸ਼ੁੱਧ ਬੀਜ ਉਪਲੱਬਧ ਕਰਨ ਤੋਂ ਇਲਾਵਾ ਗੰਨੇ ਦੀ ਖੇਤੀ ਵਿੱਚ ਆਧੁਨਿਕ ਤਕਨੀਕਾਂ ਸਬੰਧੀ ਜਾਣਕਾਰੀ ਦੇ ਨਾਲ-ਨਾਲ ਮਸ਼ੀਨੀਕਰਨ ਬਾਰੇ ਵੀ ਸਿਖਲਾਈ ਦੇਣਾ ਸ਼ਾਮਲ ਹੋਵੇਗਾ।

ਇਸ ਦੇ ਨਾਲ  ਚੀਮਾ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਕਿ ਸਹਿਕਾਰੀ ਖੰਡ ਮਿੱਲਾਂ ਵੱਲੋਂ ਗੰਨੇ ਦੇ ਆਉਣ ਵਾਲੇ ਅਗਲੇ ਬਿਜਾਈ ਸੀਜ਼ਨ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਅਤੇ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਕਰਨਾਲ ਕੇਂਦਰ ਦੇ ਸਹਿਯੋਗ ਨਾਲ ਗੰਨੇ ਦੀਆਂ ਵੱਧ ਝਾੜ ਵਾਲੀਆਂ ਕਿਸਮਾਂ ਦੇ ਤਕਰੀਬਨ 30 ਲੱਖ ਪੌਦਿਆਂ ਦੀ ਪਨੀਰੀ ਤਿਆਰ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਬੀਜ਼ ਵੱਜੋਂ ਦਿੱਤੇ ਜਾਣ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ
CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ
ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ
ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ
ਪੰਜਾਬ 'ਚ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
ਪੰਜਾਬ 'ਚ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
Punjab News: ਪੰਜਾਬ ਦੌਰੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਅੰਮ੍ਰਿਤਸਰ 'ਚ GNDU ‘ਚ ਸਖਤ ਸੁਰੱਖਿਆ, 463 ਵਿਦਿਆਰਥੀਆਂ ਨੂੰ ਦੇਣਗੇ ਡਿਗਰੀਆਂ
Punjab News: ਪੰਜਾਬ ਦੌਰੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਅੰਮ੍ਰਿਤਸਰ 'ਚ GNDU ‘ਚ ਸਖਤ ਸੁਰੱਖਿਆ, 463 ਵਿਦਿਆਰਥੀਆਂ ਨੂੰ ਦੇਣਗੇ ਡਿਗਰੀਆਂ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ
CM ਮਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਪੇਸ਼, ਵਿਵਾਦਾਂ 'ਤੇ ਦਿੱਤਾ ਸਪੱਸ਼ਟੀਕਰਨ! ਜਾਣੋ ਕੀ ਕੁਝ ਹੋਇਆ
ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ
ਲੋਹੜੀ ਦੀ ਰਾਤ ਲੁਧਿਆਣਾ 'ਚ ਗੋਲੀਬਾਰੀ, ਫਾਇਰਿੰਗ ‘ਚ ਇਕ ਨੌਜਵਾਨ ਦੇ ਸੀਨੇ ‘ਚ ਲੱਗੀ ਗੋਲੀ, 4 ਲੋਕਾਂ ‘ਤੇ ਕੇਸ ਦਰਜ, ਹਮਲਾਵਰ ਹਜੇ ਵੀ ਫਰਾਰ
ਪੰਜਾਬ 'ਚ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
ਪੰਜਾਬ 'ਚ ਠੰਡ ਕਾਰਨ ਬਦਲਿਆ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
Punjab News: ਪੰਜਾਬ ਦੌਰੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਅੰਮ੍ਰਿਤਸਰ 'ਚ GNDU ‘ਚ ਸਖਤ ਸੁਰੱਖਿਆ, 463 ਵਿਦਿਆਰਥੀਆਂ ਨੂੰ ਦੇਣਗੇ ਡਿਗਰੀਆਂ
Punjab News: ਪੰਜਾਬ ਦੌਰੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਅੰਮ੍ਰਿਤਸਰ 'ਚ GNDU ‘ਚ ਸਖਤ ਸੁਰੱਖਿਆ, 463 ਵਿਦਿਆਰਥੀਆਂ ਨੂੰ ਦੇਣਗੇ ਡਿਗਰੀਆਂ
Sarabjit Kaur: ਸਰਬਜੀਤ ਕੌਰ ਮਾਮਲੇ 'ਚ ਆਇਆ ਨਵਾਂ ਮੋੜ, ਆਡੀਓ ਹੋਇਆ ਵਾਇਰਲ; ਬੋਲੀ- 'ਪਿਆਰ ਨਹੀਂ, ਮਜ਼ਬੂਰੀ ਸੀ ਪਾਕਿਸਤਾਨ ਆਉਣਾ'', ਲੋਕਾਂ ਦੇ ਉੱਡੇ ਹੋਸ਼...
ਸਰਬਜੀਤ ਕੌਰ ਮਾਮਲੇ 'ਚ ਆਇਆ ਨਵਾਂ ਮੋੜ, ਆਡੀਓ ਹੋਇਆ ਵਾਇਰਲ; ਬੋਲੀ- 'ਪਿਆਰ ਨਹੀਂ, ਮਜ਼ਬੂਰੀ ਸੀ ਪਾਕਿਸਤਾਨ ਆਉਣਾ'', ਲੋਕਾਂ ਦੇ ਉੱਡੇ ਹੋਸ਼...
Punjab Weather Today: ਪੰਜਾਬ ‘ਚ ਸ਼ੀਤ ਲਹਿਰ ਤੇ ਸੰਘਣੇ ਕੋਹਰੇ ਦਾ ਔਰੇਂਜ ਅਲਰਟ ਜਾਰੀ: 16 ਜਨਵਰੀ ਤੋਂ ਬਦਲੇਗਾ ਮੌਸਮ, ਮੀਂਹ ਨਾਲ ਗੜ੍ਹੇ ਪੈਣ ਦੀ ਸੰਭਾਵਨਾ
Punjab Weather Today: ਪੰਜਾਬ ‘ਚ ਸ਼ੀਤ ਲਹਿਰ ਤੇ ਸੰਘਣੇ ਕੋਹਰੇ ਦਾ ਔਰੇਂਜ ਅਲਰਟ ਜਾਰੀ: 16 ਜਨਵਰੀ ਤੋਂ ਬਦਲੇਗਾ ਮੌਸਮ, ਮੀਂਹ ਨਾਲ ਗੜ੍ਹੇ ਪੈਣ ਦੀ ਸੰਭਾਵਨਾ
Hoshiarpur Robbery: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, 20 ਮਿੰਟਾਂ 'ਚ ₹1.25 ਕਰੋੜ ਦੀ ਚੋਰੀ, ਗਹਿਣਿਆਂ ਦੀ ਦੁਕਾਨ ਦਾ ਸ਼ਟਰ ਤੋੜਿਆ, 45 ਕਿਲੋ ਚਾਂਦੀ ਤੇ ਸੋਨਾ ਚੋਰੀ
Hoshiarpur Robbery: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ, 20 ਮਿੰਟਾਂ 'ਚ ₹1.25 ਕਰੋੜ ਦੀ ਚੋਰੀ, ਗਹਿਣਿਆਂ ਦੀ ਦੁਕਾਨ ਦਾ ਸ਼ਟਰ ਤੋੜਿਆ, 45 ਕਿਲੋ ਚਾਂਦੀ ਤੇ ਸੋਨਾ ਚੋਰੀ
ਇਰਾਨ ‘ਚ ਹਾਲਾਤ ਬੇਕਾਬੂ: ਭਾਰਤ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ, ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਚੇਤਾਵਨੀ
ਇਰਾਨ ‘ਚ ਹਾਲਾਤ ਬੇਕਾਬੂ: ਭਾਰਤ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ, ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਚੇਤਾਵਨੀ
Embed widget