ਪੜਚੋਲ ਕਰੋ

ਅੰਦਰੂਨੀ ਕਲੇਸ਼ ਕਰਕੇ ਦਮ ਤੋੜ ਰਹੀ ਆਮ ਆਦਮੀ ਪਾਰਟੀ, 23 ਮਈ ਮਗਰੋਂ ਹੋਏਗਾ ਧਮਾਕਾ

ਲੋਕ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ 'ਆਪ' ਦਾ ਇਹ ਅੰਦਰੂਨੀ ਕਲੇਸ਼ ਪਾਰਟੀ ਦੇ ਪ੍ਰਦਰਸ਼ਨ 'ਤੇ ਕਿੰਨਾ ਕੁ ਅਸਰ ਪਾਵੇਗਾ, ਇਹ ਕੁਝ ਹਫ਼ਤਿਆਂ ਵਿੱਚ ਸਾਫ ਹੋ ਜਾਣਾ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਸੰਕਟ ਗਹਿਰਾ ਗਿਆ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਦੇਸ਼ ਵਿੱਚੋਂ ਪੰਜਾਬ ਤੋਂ ਚਾਰ ਸੰਸਦੀ ਸੀਟਾਂ ਜਿੱਤਣ ਵਾਲੀ 'ਆਪ' ਹੁਣ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਜੱਦੋ-ਜਹਿਦ ਕਰ ਰਹੀ ਹੈ। ਪਿਛਲੇ ਚਾਰ ਸਾਲਾਂ ਵਿੱਚ 'ਆਪ' ਦੇ ਕਈ ਵੱਡੇ ਨੇਤਾ ਪਾਰਟੀ ਦਾ ਸਾਥ ਛੱਡ ਚੁੱਕੇ ਹਨ ਜਾਂ ਉਨ੍ਹਾਂ ਨੂੰ ਪਾਰਟੀ ਨੇ ਹੀ ਬਾਹਰ ਕਰ ਦਿੱਤਾ ਹੈ। 'ਆਪ' 'ਚ ਅੰਦਰੂਨੀ ਵਿਵਾਦ ਉਦੋਂ ਸ਼ੁਰੂ ਹੋਇਆ, ਜਦ ਮਈ 2015 ਦੌਰਾਨ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਐਮਪੀ ਹਰਿੰਦਰ ਸਿੰਘ ਖ਼ਾਲਸਾ ਨੂੰ 'ਆਪ' ਨੇ ਮੁਅੱਤਲ ਕਰ ਦਿੱਤਾ ਸੀ। ਇਸ ਮਗਰੋਂ ਅਗਸਤ 2016 ਦੌਰਾਨ ਪੰਜਾਬ ਵਿਧਾਨ ਸਭਾ 2017 ਤੋਂ ਐਨ ਪਹਿਲਾਂ ਪਾਰਟੀ ਦੇ ਤਤਕਾਲੀ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਰਿਸ਼ਵਤਖੋਰੀ ਦੇ ਇਲਜ਼ਾਮ ਹੇਠ ਬਾਹਰ ਕਰ ਦਿੱਤਾ। ਇਸ ਮਗਰੋਂ 'ਆਪ' ਅਜਿਹੀ ਲੜਖੜਾਈ ਕਿ ਸੰਭਲਣ ਦਾ ਮੌਕਾ ਨਾ ਮਿਲਿਆ। ਸਿਆਸੀ ਮਾਹਰ ਕਹਿੰਦੇ ਹਨ ਕਿ ਛੋਟੇਪੁਰ 'ਆਪ' 'ਚ ਮੌਜੂਦ ਰਹਿੰਦੇ ਤਾਂ ਵਿਧਾਨ ਸਭਾ ਚੋਣਾਂ 'ਚ ਪ੍ਰਦਰਸ਼ਨ ਵੀ ਚੰਗਾ ਰਹਿਣਾ ਸੀ। 20 ਵਿਧਾਇਕਾਂ ਨਾਲ ਮੁੱਖ ਵਿਰੋਧੀ ਧਿਰ ਵਜੋਂ ਸਥਾਪਤ ਹੋਈ 'ਆਪ' ਦੀ ਚੜ੍ਹਤ ਬਹੁਤਾ ਸਮਾਂ ਨਾ ਚੱਲੀ ਤੇ ਸਾਲ 2018 ਚੜ੍ਹਦਿਆਂ ਪਾਰਟੀ ਤੇ ਉਦੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਵਿਚਕਾਰ ਕਲੇਸ਼ ਵਧਣ ਲੱਗਾ। ਆਖ਼ਰ ਖਹਿਰਾ ਨੇ 'ਆਪ' ਦੇ ਕਈ ਵਿਧਾਇਕ ਆਪਣੇ ਨਾਲ ਰਲਾ ਲਏ ਤੇ ਪੰਜਾਬ ਵਿੱਚ ਵੱਖ-ਵੱਖ ਥਾਂਈਂ ਵੱਡੇ ਇਕੱਠ ਕੀਤੇ, ਪਰ ਗੱਲ ਨਾ ਬਣੀ। ਸੁਖਪਾਲ ਖਹਿਰਾ ਨੇ ਪੰਜਾਬ ਏਕਤਾ ਪਾਰਟੀ ਕਾਇਮ ਕਰ ਲਈ ਤੇ ਹੁਣ ਉਹ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਤਹਿਤ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਰਹੇ ਹਨ। ਖਹਿਰਾ ਨਾਲ ਰਲ 'ਆਪ' ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਫਰੀਦਕੋਟ ਤੋਂ ਤੇ ਡਾ. ਧਰਮਵੀਰ ਗਾਂਧੀ ਪੀਡੀਏ ਦੇ ਉਮੀਦਵਾਰ ਹਨ। ਸਾਲ 2018 ਦੌਰਾਨ ਪਾਰਟੀ ਦੇ ਪ੍ਰਮੁੱਖ ਨੇਤਾ ਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਵੀ ਸਿਆਸਤ ਤੋਂ ਕਿਨਾਰਾ ਕਰ ਲਿਆ। ਨਵਾਂ ਵਿੱਤੀ ਵਰ੍ਹਾ ਚੜ੍ਹਦੇ ਹੀ ਫੰਡਾਂ ਨਾਲ ਜੂਝ ਰਹੀ 'ਆਪ' ਨੂੰ ਦੋ ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਨੇ ਅਲਵਿਦਾ ਕਹਿ ਦਿੱਤਾ। ਹੁਣ ਪਾਰਟੀ ਕੋਲ 20 ਵਿੱਚੋਂ 15 ਵਿਧਾਇਕ ਰਹਿ ਗਏ ਹਨ। ਤਿੰਨ ਸਾਲਾਂ ਦੇ ਅੰਦਰ-ਅੰਦਰ ਪਾਰਟੀ 'ਚੋਂ ਪੰਜ ਵਿਧਾਇਕਾਂ ਦੇ ਚਲੇ ਜਾਣ ਨਾਲ ਯਕੀਨਨ ਹੋਰਨਾਂ ਦੇ ਮਨੋਬਲ 'ਤੇ ਵੀ ਅਸਰ ਪੈਂਦਾ ਹੈ ਤੇ ਲੋਕਾਂ ਵਿੱਚ ਅਕਸ ਵੀ ਖਰਾਬ ਹੁੰਦਾ ਹੈ। ਸੂਤਰਾਂ ਮੁਤਾਬਕ ਹੋਰ 'ਆਪ' ਵਿਧਾਇਕ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ। ਜੇਕਰ ਇਹ ਹੁੰਦਾ ਹੈ ਤਾਂ ਪਾਰਟੀ ਦਾ ਸੰਕਟ ਹੋਰ ਵੀ ਡੂੰਘਾ ਹੋ ਜਾਵੇਗਾ। ਲੋਕ ਸਭਾ ਚੋਣਾਂ ਸਿਰ 'ਤੇ ਹੋਣ ਕਾਰਨ 'ਆਪ' ਦਾ ਇਹ ਅੰਦਰੂਨੀ ਕਲੇਸ਼ ਪਾਰਟੀ ਦੇ ਪ੍ਰਦਰਸ਼ਨ 'ਤੇ ਕਿੰਨਾ ਕੁ ਅਸਰ ਪਾਵੇਗਾ, ਇਹ ਕੁਝ ਹਫ਼ਤਿਆਂ ਵਿੱਚ ਸਾਫ ਹੋ ਜਾਣਾ ਹੈ। ਆਉਂਦੀ 19 ਮਈ ਨੂੰ ਪੰਜਾਬ ਵਿੱਚ ਵੋਟਾਂ ਪੈਣੀਆਂ ਹਨ ਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ।

ਟਾਪ ਹੈਡਲਾਈਨ

Punjab News : ਪੰਜਾਬ ਸਰਕਾਰ ਨੇ ਧਰਨੇ ’ਤੇ ਬੈਠੇ ਮੁਲਾਜ਼ਮਾਂ ਦੀ ਮੰਗੀ ਸੂਚੀ, ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ; ਹੜਤਾਲ ਕਾਰਨ ਦਫ਼ਤਰਾਂ 'ਚ ਕੰਮ ਠੱਪ
Punjab News : ਪੰਜਾਬ ਸਰਕਾਰ ਨੇ ਧਰਨੇ ’ਤੇ ਬੈਠੇ ਮੁਲਾਜ਼ਮਾਂ ਦੀ ਮੰਗੀ ਸੂਚੀ, ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ; ਹੜਤਾਲ ਕਾਰਨ ਦਫ਼ਤਰਾਂ 'ਚ ਕੰਮ ਠੱਪ
Punjab News: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਪੰਜਾਬ 'ਆਪ' ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ, ਕਈ ਹਲਕਿਆਂ 'ਚ ਬਲਾਕ ਪ੍ਰਧਾਨ ਨਿਯੁਕਤ; ਲਿਸਟ 'ਚ ਆਹ ਨਾਮ ਸ਼ਾਮਲ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਪੰਜਾਬ 'ਆਪ' ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ, ਕਈ ਹਲਕਿਆਂ 'ਚ ਬਲਾਕ ਪ੍ਰਧਾਨ ਨਿਯੁਕਤ; ਲਿਸਟ 'ਚ ਆਹ ਨਾਮ ਸ਼ਾਮਲ...
Parvinder Jhota ਦਾ 10 ਦਿਨ ਬਾਅਦ ਵੀ ਨਹੀਂ ਹੋਇਆ ਪੋਸਟਮਾਰਟਮ,  ਜਾਣੋ ਕਿਹੜੀਆਂ ਮੰਗਾਂ 'ਤੇ ਅੜਿਆ ਪਰਿਵਾਰ
Parvinder Jhota ਦਾ 10 ਦਿਨ ਬਾਅਦ ਵੀ ਨਹੀਂ ਹੋਇਆ ਪੋਸਟਮਾਰਟਮ,  ਜਾਣੋ ਕਿਹੜੀਆਂ ਮੰਗਾਂ 'ਤੇ ਅੜਿਆ ਪਰਿਵਾਰ
Punjab News: ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਜਾਨਲੇਵਾ ਹਮਲਾ, ਸੀਨੀਅਰ ਵਿਧਾਇਕ ਦੇ PA ਸਣੇ 5 ਖਿਲਾਫ਼...
ਪੰਜਾਬ 'ਚ ਵਾਰਦਾਤਾਂ ਦਾ ਸਿਲਸਿਲਾ ਜਾਰੀ, ਨੌਜਵਾਨ 'ਤੇ ਜਾਨਲੇਵਾ ਹਮਲਾ, ਸੀਨੀਅਰ ਵਿਧਾਇਕ ਦੇ PA ਸਣੇ 5 ਖਿਲਾਫ਼...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjabi Artist: ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਹਾਰਟ ਸਰਜਰੀ, ਸੀਨੇ 'ਚ ਤੇਜ਼ ਦਰਦ ਦੀ ਹੋਈ ਸੀ ਸ਼ਿਕਾਇਤ...
ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਪੰਜਾਬੀ ਕਲਾਕਾਰ ਦੀ ਹੋਈ ਹਾਰਟ ਸਰਜਰੀ, ਸੀਨੇ 'ਚ ਤੇਜ਼ ਦਰਦ ਦੀ ਹੋਈ ਸੀ ਸ਼ਿਕਾਇਤ...
BJP Party: ਚੋਣਾਂ ਤੋਂ ਪਹਿਲਾਂ ਭਾਜਪਾ 'ਚ ਉੱਠੇ ਬਗਾਵਤ ਦੇ ਸੁਰ! 3 ਸੀਨੀਅਰ ਆਗੂ ਹੋਏ ਖਿਲਾਫ, ਵਾਇਰਲ ਤਸਵੀਰ ਨੇ ਸਿਆਸਤ 'ਚ ਮਚਾਈ ਹਲਚਲ...
ਚੋਣਾਂ ਤੋਂ ਪਹਿਲਾਂ ਭਾਜਪਾ 'ਚ ਉੱਠੇ ਬਗਾਵਤ ਦੇ ਸੁਰ! 3 ਸੀਨੀਅਰ ਆਗੂ ਹੋਏ ਖਿਲਾਫ, ਵਾਇਰਲ ਤਸਵੀਰ ਨੇ ਸਿਆਸਤ 'ਚ ਮਚਾਈ ਹਲਚਲ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
Senior BJP Leader Resign: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
Congress Leader: ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
Embed widget