ਪੜਚੋਲ ਕਰੋ
(Source: ECI/ABP News)
ਪੰਜਾਬ ਨੂੰ ਜਿਹੜੇ ਹਾਲਾਤਾਂ 'ਚ ਕਾਂਗਰਸ ਛੱਡ ਕੇ ਗਈ , ਉਸ ਨੂੰ ਬਾਖੂਬੀ ਸੰਭਾਲ ਰਹੀ AAP : ਅਰਵਿੰਦ ਖੰਨਾ
Punjab News : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਸੋਸ਼ਲ ਮੀਡਿਆ ਰਾਹੀਂ ਹੋਦ ਵਿੱਚ ਆਈ ਸੂਬੇ ਦੀ ਆਪ ਸਰਕਾਰ ਦੀ ਇਸ ਸਮੇਂ ਸੋਸ਼ਲ ਮੀਡਿਆ ਵਿੱਚ
![ਪੰਜਾਬ ਨੂੰ ਜਿਹੜੇ ਹਾਲਾਤਾਂ 'ਚ ਕਾਂਗਰਸ ਛੱਡ ਕੇ ਗਈ , ਉਸ ਨੂੰ ਬਾਖੂਬੀ ਸੰਭਾਲ ਰਹੀ AAP : ਅਰਵਿੰਦ ਖੰਨਾ AAP is handling the situation in which Congress left Punjab: Arvind Khanna ਪੰਜਾਬ ਨੂੰ ਜਿਹੜੇ ਹਾਲਾਤਾਂ 'ਚ ਕਾਂਗਰਸ ਛੱਡ ਕੇ ਗਈ , ਉਸ ਨੂੰ ਬਾਖੂਬੀ ਸੰਭਾਲ ਰਹੀ AAP : ਅਰਵਿੰਦ ਖੰਨਾ](https://feeds.abplive.com/onecms/images/uploaded-images/2023/08/13/922544653470a83721944d15a6ef12fe1691928742659345_original.jpg?impolicy=abp_cdn&imwidth=1200&height=675)
Arvind Khanna
Punjab News : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਸੋਸ਼ਲ ਮੀਡਿਆ ਰਾਹੀਂ ਹੋਦ ਵਿੱਚ ਆਈ ਸੂਬੇ ਦੀ ਆਪ ਸਰਕਾਰ ਦੀ ਇਸ ਸਮੇਂ ਸੋਸ਼ਲ ਮੀਡਿਆ ਵਿੱਚ ਹੀ ਕਿਰਕਿਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੋਸ਼ਲ ਮੀਡਿਆ ਰਾਹੀਂ ਕੀਤੇ ਜਾਂਦੇ ਕਥਿਤ ਵਿਕਾਸ ਅਤੇ ਹੋਰ ਕੰਮਾਂ ਦੇ ਦਾਅਵਿਆਂ ਦਾ ਲੋਕ ਆਪਣੀਆਂ ਟਿੱਪਣੀਆਂ ਰਾਹੀਂ ਰੱਜ ਕੇ ਜਲੂਸ ਕੱਢ ਰਹੇ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮੰਚ ਰਾਹੀਂ ਦਾਅਵੇ ਤਾਂ ਵੱਡੇ-ਵੱਡੇ ਕਰਦੇ ਹਨ ਪਰ ਉਹ ਲੋਕਾਂ ਦੇ ਮਨਾਂ ਦੇ ਗੁਬਾਰ ਰੂਪੀ ਟਿੱਪਣੀਆਂ ਨੂੰ ਪੜ੍ਹਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ, ਜਿਸ ਦਾ ਵੱਡਾ ਕਾਰਨ ਹੈ ਕਿ ਇਸ ਸਰਕਾਰ ਨੇ ਨਾ ਤਾਂ ਆਪਣੇ ਕਿਸੇ ਵਾਅਦੇ ਦੀ ਪੂਰਤੀ ਕੀਤੀ ਹੈ ਅਤੇ ਨਾ ਹੀ ਕੋਈ ਯੋਜਨਾ ਅਮਲ ਵਿੱਚ ਲਿਆਂਦੀ ਹੈ।
ਖੰਨਾ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਵੱਡਾ ਬਦਲਾਅ ਲੈ ਕੇ ਆਉਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਦੋਨੇ ਵਿਭਾਗ ਹੀ ਮਾੜੀ ਹਾਲਤ ਵਿੱਚ ਆ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਵਿਕਾਸ ਵੀ ਫਲੈਕਸਾਂ ਵਿੱਚ ਹੀ ਦਿਖਾਈ ਦਿੰਦਾ ਹੈ ਜਦਕਿ ਅਸਲੀਅਤ ਵਿੱਚ ਪੰਜਾਬ ਦੀ ਸਥਿਤੀ ਬਦ ਨਾਲੋਂ ਬਦਤਰ ਹੋ ਕੇ ਰਹਿ ਗਈ ਹੈ। ਨੌਜਵਾਨ ਰੋਜ਼ਗਾਰ ਲਈ ਭਟਕ ਰਹੇ ਹਨ, ਪਰ ਉਨ੍ਹਾਂ ਪੱਲੇ ਨਿਰਾਸ਼ਾ ਹੀ ਪੈਂਦੀ ਹੈ।
ਅਖੀਰ ਵਿਚ ਅਰਵਿੰਦ ਖੰਨਾ ਨੇ ਕਿਹਾ ਕਿ ਸੋਸ਼ਲ ਮੀਡਿਆ ਤੇ ਲੋਕ ਆਪ ਸਰਕਾਰ ਸਮੇਤ ਇਸਦੀ ਭਾਈਵਾਲ ਬਣੀ ਵਿਰੋਧੀ ਧਿਰ ਕਾਂਗਰਸ ਨੂੰ ਰੱਜ ਕੇ ਕੋਸ ਰਹੇ ਹਨ। ਉਹ ਦਾਅਵਾ ਕਰਦੇ ਹਨ ਕਿ ਨਸ਼ਾ, ਬੇਰੋਜਗਾਰੀ, ਅਮਨ-ਕਾਨੂੰਨ, ਧਰਨੇ ਮੁਜਾਹਰੇ ਵਿਚਕਾਰ ਜਿਹੜੇ ਹਾਲਾਤਾਂ ਵਿਚ ਕਾਂਗਰਸ ਸੂੱਬੇ ਨੂੰ ਛੱਡ ਕੇ ਗਈ ਸੀ ਉਸਦੀ ਭਾਈਵਾਲ ਆਪ ਸਰਕਾਰ ਉਸ ਵਿਰਾਸਤ ਨੂੰ ਬਾਖੂਬੀ ਸੰਭਾਲੇ ਹੋਏ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਅੰਮ੍ਰਿਤਸਰ-ਫਿਰੋਜ਼ਪੁਰ 'ਚ 24.5 ਕਰੋੜ ਦੀ ਹੈਰੋਇਨ ਬਰਾਮਦ, ਬੀਐਸਐਫ਼ ਤੇ ਪੁਲਿਸ ਨੇ ਕੀਤਾ ਸਾਂਝਾ ਆਪ੍ਰੇਸ਼ਨ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)