ਪੜਚੋਲ ਕਰੋ

Punjab News: ਜੇ ਤੁਹਾਨੂੰ ਪੰਜਾਬੀਆਂ ਦੀ ਸੱਚਮੁੱਚ ਚਿੰਤਾ ਤਾਂ ਪੰਜਾਬ ਦਾ ਹੱਕ ਕਿਉਂ ਨਹੀਂ ਦਿੰਦੇ, ਕੰਗ ਨੇ ਨੱਢਾ ਨੂੰ ਪੁੱਛਿਆ ਤਿੱਖਾ ਸਵਾਲ

ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਕੁੱਲ 376 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 220 ਕਰੋੜ ਰੁਪਏ ਕੇਂਦਰ ਸਰਕਾਰ ਦੇ ਬਕਾਇਆ ਹਨ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਕੇਂਦਰ ਸਰਕਾਰ ਨੇ ਪੰਜਾਬ ਲਈ ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਦੇ ਫੰਡਾਂ ਵਿੱਚ 950 ਕਰੋੜ ਰੁਪਏ ਰੋਕੇ ਹੋਏ ਹਨ।

Punjab News: ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਆਯੁਸ਼ਮਾਨ ਯੋਜਨਾ ਦੇ ਬਕਾਇਆ ਫੰਡਾਂ ਬਾਰੇ ਭਾਜਪਾ ਪ੍ਰਧਾਨ ਅਤੇ ਸਿਹਤ ਮੰਤਰੀ ਜੇਪੀ ਨੱਡਾ ਦੇ ਬਿਆਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਕੰਗ ਨੇ ਭਾਜਪਾ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ 'ਤੇ ਅਫਸੋਸ ਜ਼ਾਹਰ ਕਰਦਿਆਂ ਨੱਡਾ ਨੂੰ ਸੂਬੇ ਦੇ ਬਕਾਏ ਵੱਖ-ਵੱਖ ਫੰਡਾਂ ਦੀ ਵੀ ਯਾਦ ਦਿਵਾਈ।

ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਕੁੱਲ 376 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 220 ਕਰੋੜ ਰੁਪਏ ਕੇਂਦਰ ਸਰਕਾਰ ਦੇ ਬਕਾਇਆ ਹਨ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਕੇਂਦਰ ਸਰਕਾਰ ਨੇ ਪੰਜਾਬ ਲਈ ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਦੇ ਫੰਡਾਂ ਵਿੱਚ 950 ਕਰੋੜ ਰੁਪਏ ਰੋਕੇ ਹੋਏ ਹਨ।

ਕੰਗ ਨੇ ਦੱਸਿਆ ਕਿ ਇਨ੍ਹਾਂ ਫੰਡਾਂ ਤੋਂ ਇਲਾਵਾ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੇ ਪੇਂਡੂ ਵਿਕਾਸ ਫੰਡ ਅਤੇ ਮੰਡੀ ਵਿਕਾਸ ਫੰਡ ਵੀ ਰੋਕੇ ਹੋਏ ਹਨ।  ਉਨ੍ਹਾਂ ਕਿਹਾ ਕਿ ਆਰਡੀਐਫ ਵਿੱਚ 6,800 ਕਰੋੜ ਰੁਪਏ ਅਤੇ ਐਮਡੀਐਫ ਵਿੱਚ 177 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ ਹਨ।  ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਆਪਕ ਵਿਰੋਧ ਕਾਰਨ ਕਿਸਾਨ ਵਿਰੋਧੀ ਬਿੱਲ ਵਾਪਸ ਲੈਣ ਲਈ ਮਜ਼ਬੂਰ ਹੋਈ ਸੀ। ਪਰ ਉਹ ਹੁਣ ਪੰਜਾਬ ਦੀ ਮੰਡੀ ਸਿਸਟਮ ਨੂੰ ਯੋਜਨਾਬੱਧ ਢੰਗ ਨਾਲ ਢਾਹ ਲਾ ਰਹੀ ਹੈ। ਕੰਗ ਨੇ ਅੱਗੇ ਕਿਹਾ ਕਿ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਪੰਜਾਬ ਦੇ ਗੋਦਾਮਾਂ ਵਿੱਚੋਂ ਅਨਾਜ ਖਾਲੀ ਨਹੀਂ ਕਰ ਰਹੀ, ਕਿਉਂਕਿ ਜਲਦੀ ਹੀ ਮੰਡੀਆਂ ਵਿੱਚ ਨਵਾਂ ਝੋਨਾ ਆਉਣਾ ਸ਼ੁਰੂ ਹੋ ਜਾਵੇਗਾ।

ਕੰਗ ਨੇ  ਕਿਹਾ ਕਿ 'ਆਪ' ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਵਿੱਚ ਬਕਾਇਆ ਫੰਡਾਂ ਦਾ ਮੁੱਦਾ ਲਗਾਤਾਰ ਉਠਾਇਆ, ਪਰ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਪੇਂਡੂ ਵਿਕਾਸ ਫੰਡ ਅਤੇ ਐਨਐਚਐਮ ਸਮੇਤ ਵੱਖ-ਵੱਖ ਕੇਂਦਰੀ ਸਕੀਮਾਂ ਦੇ ਤਹਿਤ ਮਿਲਣ ਵਾਲੇ ਪੰਜਾਬ ਦੇ 8,000 ਕਰੋੜ ਰੁਪਏ ਤੋਂ ਵੱਧ ਰੋਕ ਰਹੀ ਹੈ।  ਕੰਗ ਨੇ ਜੇਪੀ ਨੱਡਾ ਨੂੰ ਚੁਣੌਤੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਸੱਚਮੁੱਚ ਪਰਵਾਹ ਹੈ ਤਾਂ ਇੰਨੇ ਮਹੱਤਵਪੂਰਨ ਫੰਡ ਕਿਉਂ ਰੋਕੇ ਜਾ ਰਹੇ ਹਨ।

 ਭਾਜਪਾ ਦੀ ਇੱਕ ਹੋਰ ਪੰਜਾਬ ਵਿਰੋਧੀ ਕਾਰਵਾਈ ਦਾ ਪਰਦਾਫਾਸ਼ ਕਰਦਿਆਂ ਕੰਗ ਨੇ ਮੀਡੀਆ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਪੀ.ਐਸ.ਪੀ.ਸੀ.ਐਲ. ਦੀ ਕਰਜ਼ਾ ਹੱਦ 50% ਘਟਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲਗਾਤਾਰ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਵਿਰੁੱਧ ਕੰਮ ਕੀਤਾ ਹੈ ਅਤੇ ਉਹ ਪੰਜਾਬ ਨੂੰ ਬਕਾਇਆ ਫੰਡ ਜਾਰੀ ਕਰਨ ਦੀ ਬਜਾਏ ਆਪਣੀਆਂ ਨਾਕਾਮੀਆਂ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ।  ਕੰਗ ਨੇ ਸਿਹਤ ਖੇਤਰ ਲਈ ਜੀਡੀਪੀ ਦਾ 2.5% ਅਲਾਟ ਕਰਨ ਦੇ ਵਾਅਦੇ ਲਈ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਸਲੀਅਤ ਬਿਲਕੁਲ ਵੱਖਰੀ ਹੈ।  ਇੱਕ ਪ੍ਰਮੁੱਖ ਅਖਬਾਰ ਨੇ ਦੱਸਿਆ ਕਿ ਭਾਜਪਾ ਸਰਕਾਰ ਸਿਹਤ ਦੇ ਮੋਰਚੇ 'ਤੇ ਅਸਫਲ ਰਹੀ ਹੈ। ਸਿਹਤ 'ਤੇ ਜੀਡੀਪੀ ਦਾ 0.8% ਤੋਂ ਘੱਟ ਖਰਚ ਕੀਤਾ ਜਾ ਰਿਹਾ ਹੈ।।

 ਕੰਗ ਨੇ ਦਲੀਲ ਦਿੱਤੀ ਕਿ ਆਪਣੀਆਂ ਕਮੀਆਂ ਤੋਂ ਧਿਆਨ ਭਟਕਾਉਣ ਲਈ ਭਾਜਪਾ ਆਗੂ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਅਜਿਹੇ ਬਿਆਨ ਦੇ ਰਹੇ ਹਨ।  ਉਨ੍ਹਾਂ  ਕਿਹਾ ਕਿ ਕੇਂਦਰ ਸਰਕਾਰ ਪੰਜਾਬ ਲਈ ਸਾਰੇ ਬਕਾਇਆ ਫੰਡ ਤੁਰੰਤ ਜਾਰੀ ਕਰੇ ਤਾਂ ਜੋ ਸੂਬੇ ਦੇ ਵਿਕਾਸ ਵਿਚ ਕੋਈ ਰੁਕਾਵਟ ਨਾ ਆਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'

Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ  ਹੈਰਾਨੀਜਨਕ ਰੂਟੀਨ

Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ

IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?

ABP Premium

ਵੀਡੀਓਜ਼

ਮਹਿਜ 4 ਮਰਲੇ ਜਮੀਨ ਦੀ ਖਾਤਰ ਭਤੀਜੇ ਨੇ ਕੀਤਾ ਚਾਚੇ ਦਾ ਕ*ਤ*ਲ |Abp Sanjha|70 ਸਾਲ ਤੋਂ ਇਸ ਪਿੰਡ 'ਚ ਨਹੀਂ ਹੋਈਆਂ ਪੰਚਾਇਤੀ ਚੋਣਾSultanpur Lodhi 'ਚ ਕਿਸਾਨ ਦਾ ਗੋਲੀਆਂ ਮਾਰ ਕੇ ਕ*ਤ*ਲ, ਕਾਤਿਲ ਨੇ ਕਿਹਾ ਮੈਨੂੰ ਹੈ ਪਛਤਾਵਾBhagwant Mann| ਵਿਰੋਧੀਆਂ ਨੂੰ ਭਗਵੰਤ ਮਾਨ ਨੇ ਦਿੱਤਾ ਜਵਾਬ, ਕਿਸੇ ਹਸਪਤਾਲ 'ਚ ਨਹੀਂ |Abp Sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'
ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'
Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ  ਹੈਰਾਨੀਜਨਕ ਰੂਟੀਨ
Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ ਹੈਰਾਨੀਜਨਕ ਰੂਟੀਨ
Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
Prithvi Shaw: 6,6,6,6,6,6... ਪ੍ਰਿਥਵੀ ਸ਼ਾਅ ਨੇ ਸਹਿਵਾਗ ਵਾਂਗ ਮਚਾਇਆ ਤੂਫਾਨ, ਸਿਰਫ 53 ਗੇਂਦਾਂ 'ਚ ਬਣਾਈਆਂ 220 ਦੌੜਾਂ
6,6,6,6,6,6... ਪ੍ਰਿਥਵੀ ਸ਼ਾਅ ਨੇ ਸਹਿਵਾਗ ਵਾਂਗ ਮਚਾਇਆ ਤੂਫਾਨ, ਸਿਰਫ 53 ਗੇਂਦਾਂ 'ਚ ਬਣਾਈਆਂ 220 ਦੌੜਾਂ
Toilet 'ਚ ਸਮਾਰਟਫੋਨ ਦੀ ਵਰਤੋਂ ਕਰਨ ਦਾ ਮਤਲਬ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ, ਅੱਜ ਹੀ ਸੁਧਾਰੋ ਇਹ ਆਦਤ

ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼

PM Modi US Visit: ਪੀਐੱਮ ਮੋਦੀ ਪਹੁੰਚੇ ਅਮਰੀਕਾ, ਹਵਾਈ ਅੱਡੇ 'ਤੇ ਨਿੱਘਾ ਸਵਾਗਤ, ਜੋ ਬਾਈਡਨ ਨਾਲ ਅੱਜ ਕਰਨਗੇ ਦੁਵੱਲੀ ਗੱਲਬਾਤ

Embed widget