ਪੜਚੋਲ ਕਰੋ

ਮੋਦੀ ਦੀ ਨੋਟਬੰਦੀ ਦੀ 'ਆਪ' ਵੱਲੋਂ ਚੀਰਫਾੜ, ਜਾਣੋ ਵਿੱਚੋਂ ਕੀ ਨਿਕਲਿਆ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਨੋਟਬੰਦ ਦੇ ਇੱਕ ਸਾਲ ਪੂਰਾ ਹੋਣ ‘ਤੇ 8 ਨਵੰਬਰ ਨੂੰ ‘ਧੋਖਾ ਦਿਵਸ‘ ਵਜੋਂ ਮਨਾ ਕੇ ਮੋਦੀ ਦੀ ਜੰਮ ਕੇ ਅਲੋਚਨਾ ਕੀਤੀ। ਨੋਟਬੰਦੀ ਦੀ ਚੀਰਫਾੜ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਅੱਜ ਭਾਜਪਾ ਗੱਠਜੋੜ ਤੇ ਖ਼ੁਦ ਪ੍ਰਧਾਨ ਮੰਤਰੀ ਮੋਦੀ ਦੱਸਣ ਕਿ ਦੇਸ਼ ਦੇ ਲੋਕ ਉਨ੍ਹਾਂ ਨੂੰ ਕਿਸ ਚੌਕ ਚੁਰਾਹੇ ਉੱਪਰ ਖੜ੍ਹਾ ਕਰਨ, ਕਿਉਂਕਿ ਨੋਟਬੰਦੀ ਦੇ ਤੁਗ਼ਲਕੀ ਫ਼ੈਸਲੇ ਨੇ ਨਾ ਨਕਲੀ ਕਰੰਸੀ ਨੂੰ ਨੱਥ ਪਾਈ ਹੈ, ਨਾ ਹੀ ਅੱਤਵਾਦੀ ਤੇ ਅਪਰਾਧਿਕ ਤੱਤਾਂ ਉੱਤੇ ਕਾਬੂ ਪਾਇਆ ਗਿਆ ਹੈ। ਉਨ੍ਹਾਂ ਕਿਹਾ ਸਾਊਥ ਏਸ਼ੀਆ ਟੈਰੋਰਿਜ਼ਮ ਪੋਰਟਲ ਦੀ ਤਾਜ਼ਾ ਰਿਪੋਰਟ ਮੁਤਾਬਕ ਇਸ ਇੱਕ ਸਾਲ ਅੰਦਰ ਦੇਸ਼ ਭਰ ‘ਚ 649 ਲੋਕ ਅੱਤਵਾਦੀ ਵਾਰਦਾਤਾਂ ‘ਚ ਮਾਰੇ ਗਏ ਹਨ। ਭਾਰਤੀ ਰਿਜ਼ਰਵ ਬੈਂਕ ਦੀ ਰਿਪੋਰਟ ਦੱਸਦੀ ਹੈ ਕਿ ਬੰਦ ਕੀਤੇ ਗਏ 500 ਤੇ 1000 ਰੁਪਏ ਦੇ ਨੋਟਾਂ ਵਾਲੀ 99 ਫ਼ੀਸਦੀ ਰਾਸ਼ੀ ਵਾਪਸ ਬੈਂਕਾਂ ‘ਚ ਜਮ੍ਹਾਂ ਹੋ ਗਈ ਹੈ। ਇਸ ਦੇ ਉਲਟ 150 ਤੋਂ ਵੱਧ ਆਮ ਭਾਰਤੀ ਨਾਗਰਿਕ ਏਟੀਐਮ ਤੇ ਬੈਂਕਾਂ ਦੀਆਂ ਲਾਈਨਾਂ ‘ਚ ਖੜ੍ਹੇ-ਖੜ੍ਹੇ ਆਪਣੀ ਜਾਨ ਗਵਾ ਬੈਠੇ। ਅਰਥਚਾਰਾ ਫੁੱਲਣ-ਫੈਲਣ ਦੀ ਥਾਂ ਰਿਕਾਰਡ ਦਰਜ ਤੱਕ ਸੁੰਗੜ ਗਿਆ। ਅਜਿਹੀ ਸੂਰਤ ‘ਚ ਪ੍ਰਧਾਨ ਮੰਤਰੀ ਮੋਦੀ ਆਪਣੇ ਉਸ ਦਾਅਵੇ ਦੀ ਜਵਾਬਦੇਹੀ ਜ਼ਿੰਮੇਵਾਰੀ ਕਬੂਲ ਕਰਨ, ਜੋ ਉਨ੍ਹਾਂ ਨੋਟਬੰਦੀ ਦੇ ਤੁਰੰਤ ਬਾਅਦ ਕੀਤਾ ਸੀ ਕਿ ਜੇਕਰ 50 ਦਿਨਾਂ ‘ਚ ਦੇਸ਼ ਦੀ ਅਰਥ-ਵਿਵਸਥਾ ਦੀ ਕਾਇਆ-ਕਲਪ ਨਾ ਹੋਈ ਤਾਂ ਦੇਸ਼ ਦੇ ਲੋਕ ਮੈਨੂੰ (ਪ੍ਰਧਾਨ ਮੰਤਰੀ) ਚੁਰਾਹੇ ‘ਚ ਖੜ੍ਹਾ ਕਰ ਕੇ ਜੋ ਮਰਜ਼ੀ ਸਜਾ ਦੇ ਦੇਣ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਨੋਟਬੰਦੀ ਦਾ ਖੇਤੀ ਸੈਕਟਰ ਉੱਤੇ ਘਾਤਕ ਅਸਰ ਪਿਆ ਹੈ ਕਿਉਂਕਿ ਖੇਤੀ ਖੇਤਰ ‘ਚ ਕਿਸਾਨ ਜ਼ਿਆਦਾਤਰ ਨਕਦ ਲੈਣ ਦੇਣ ‘ਤੇ ਨਿਰਭਰ ਹੁੰਦਾ ਹੈ। ਪੰਜਾਬ ‘ਚ ਪਹਿਲਾਂ ਹੀ ਕਰਜ਼ੇ ਦੇ ਭੰਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਨੋਟਬੰਦੀ ਨੇ ਹੋਰ ਜ਼ਿਆਦਾ ਨਿਰਾਸ਼ ਕੀਤਾ ਤੇ ਕੁੱਝ ਥਾਵਾਂ ‘ਤੇ ਆਤਮ ਹੱਤਿਆ ਵਰਗੀਆਂ ਮੰਦਭਾਗੀ ਘਟਨਾਵਾਂ ਵੀ ਵਾਪਰੀਆਂ। ਨੋਟਬੰਦੀ ਦਾ ਸਭ ਤੋਂ ਵੱਧ ਨੁਕਸਾਨ ਆਲੂ-ਉਤਪਾਦਕ ਕਿਸਾਨਾਂ ਨੂੰ ਝੱਲਣਾ ਪਿਆ ਹੈ। ਜਿੰਨਾ ਦੇ ਆਲੂ ਦੀ 60 ਫ਼ੀਸਦੀ ਫ਼ਸਲ ਅੱਜ ਵੀ ਕੋਲਡ ਸਟੋਰਾਂ ‘ਚ ਪਈ ਹੈ ਕਿਉਂਕਿ ਦੇਸ਼ ਭਰ ਦੇ ਖ਼ਰੀਦਦਾਰ ਵਪਾਰੀਆਂ ਨੇ ਨੋਟਬੰਦੀ ਕਾਰਨ ਆਰਡਰ ਹੀ ਨਹੀਂ ਦਿੱਤੇ। ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਹੀ ਬੇਰੁਜ਼ਗਾਰੀ ਦੇ ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਮਿਲਣ ਦੀ ਥਾਂ ਛੋਟੀਆਂ-ਮੋਟੀਆਂ ਪ੍ਰਾਈਵੇਟ ਨੌਕਰੀਆਂ ਕਰ ਰਹੇ ਲੱਖਾਂ ਕਾਮੇ ਨੋਟਬੰਦੀ ਨੇ ਵਿਹਲੇ ਕਰ ਦਿੱਤੇ। ਗੈਰ-ਸੰਗਠਿਤ ਖੇਤਰਾਂ ‘ਚ ਰੋਜ਼ੀ-ਰੋਟੀ ਕਮਾਉਂਦੇ 94 ਫ਼ੀਸਦੀ ਲੋਕਾਂ ਦਾ ਰੁਜ਼ਗਾਰ ਪੂਰੀ ਤਰਾਂ ਤਬਾਹ ਹੋ ਗਿਆ। ਵੱਡੀਆਂ ਕੰਪਨੀਆਂ ‘ਚ ਨਵੀਆਂ ਭਰਤੀਆਂ ‘ਚ 45 ਫ਼ੀਸਦੀ ਕਟੌਤੀ ਦਰਜ ਹੋਈ ਹੈ। ਦਿਹਾੜੀਦਾਰ-ਮਜ਼ਦੂਰ ਤਬਕੇ ਦੇ ਲੋਕਾਂ ਨੂੰ ਚੋਰ ਕਰਾਰ ਦੇ ਕੇ ਲਾਈਨਾਂ ‘ਚ ਖੜਾਈ ਰੱਖਿਆ ਪਰ ਚੰਦ ਵੱਡੇ ਉਦਯੋਗਕ ਤੇ ਕਾਰਪੋਰੇਟ ਘਰਾਣਿਆਂ ਦੀਆਂ ਨੋਟਬੰਦੀ ਰਾਹੀਂ ਪੌਂ-ਬਾਰਾ ਕਰਵਾ ਦਿੱਤੀਆਂ ਗਈਆਂ। ਅਮਨ ਅਰੋੜਾ ਨੇ ਕਿਹਾ ਕਿ ਨੋਟਬੰਦੀ ਰਾਹੀਂ ਜਿੱਥੇ ਦੇਸ਼ ਦੇ ਸਭ ਤੋਂ ਵੱਡੇ ਘੋਟਾਲੇ ਨੂੰ ਅੰਜਾਮ ਦਿੱਤਾ ਗਿਆ ਉੱਥੇ ਮਾਵਾਂ-ਭੈਣਾਂ ਵੱਲੋਂ ਸਾਲਾਂ ‘ਚ ਜੋੜੀ ਛੋਟੀ-ਮੋਟੀ ਪੂੰਜੀ ਨੂੰ ਕਾਲਾਧਨ ਦੱਸ ਦਿੱਤਾ ਗਿਆ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Sports Breaking: ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
Advertisement
ABP Premium

ਵੀਡੀਓਜ਼

Arvind Kejriwal ਤੋਂ ਬਾਅਦ ਹੁਣ CM Atishi ਰਿਹਾਇਸ਼ ਬਦਲੀ | abp sanjha |ਰਾਮਪੁਰਾਫੂਲ ਦੇ ਥਾਣਾ ਸਦਰ ਦੇ ਮੁਨਸ਼ੀ ਦੀ ਭੇਦਭਰੇ ਹਾਲਾਤ 'ਚ ਮੌਤSKM ਵਲੋਂ CM ਹਾਊਸ ਦਾ ਘਿਰਾਓ! | Farmers | Paddy | SKM | Bhagwant MaanAadti | ਆੜਤੀਆ ਲਈ ਵੱਡੀ ਖ਼ੁਸ਼ਖ਼ਬਰੀ! CM Maan ਦਾ ਵੱਡਾ ਐਲਾਨ ! | Farmers | Bhagwant Maan

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
FCI ਖਿਲਾਫ ਕਾਨੂੰਨੀ ਲੜਾਈ ਲਈ ਮਾਨ ਸਰਕਾਰ ਤਿਆਰ, ਅੱਜ ਦੀ ਮੀਟਿੰਗ 'ਚ ਕੀਤਾ ਵੱਡਾ ਐਲਾਨ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Chandigarh Airport: ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਦਿੱਲੀ ਨਹੀਂ ਸਗੋਂ ਚੰਗੀਗੜ੍ਹ ਤੋਂ ਹੀ ਮਿਲੇਗੀ ਸਿੱਧੀ ਫਲਾਇਟ
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Punjab Cabinet Meeting: ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ 
Sports Breaking: ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਸੰਨਿਆਸ ਲੈ ਰਿਹਾ ਟੀਮ ਇੰਡੀਆ ਦਾ ਦਿੱਗਜ ਖਿਡਾਰੀ ? IPL 2025 ਲਈ ਬਣੇ ਇਸ ਟੀਮ ਦੇ ਕੋਚ
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
ਹੁਣ ਸਕਿੰਟਾਂ 'ਚ ਪੜ੍ਹ ਸਕੋਗੇ WhatsApp 'ਤੇ ਡਿਲੀਟ ਕੀਤੇ ਗਏ ਮੈਸੇਜ, ਫੋਨ ਦੀ ਸੈਟਿੰਗ 'ਚ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
Punjabi Singer Accident: ਮਸ਼ਹੂਰ ਪੰਜਾਬੀ ਗਾਇਕ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ, 2 ਦੀ ਮੌਤ 4 ਗੰਭੀਰ ਜ਼ਖਮੀ
ਮਸ਼ਹੂਰ ਪੰਜਾਬੀ ਗਾਇਕ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ, 2 ਦੀ ਮੌਤ 4 ਗੰਭੀਰ ਜ਼ਖਮੀ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Liquor Shops Closed: 4 ਦਿਨ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ, ਦੇਖੋ ਪੂਰੀ ਸੂਚੀ
Pakistani Cricketer: ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
ਸਾਨੀਆ ਤੋਂ ਬਾਅਦ ਹੁਣ ਇਹ ਭਾਰਤੀ ਮਹਿਲਾ ਪਾਕਿਸਤਾਨੀ ਕ੍ਰਿਕਟਰ ਨਾਲ ਕਰੇਗੀ ਵਿਆਹ, ਇਸਲਾਮ ਕਬੂਲ ਕਰਨ ਲਈ ਹੋਈ ਤਿਆਰ 
Embed widget