ਸੂਬੇ ਦੇ ਆਬਕਾਰੀ ਘਾਟੇ ਲਈ ਕੌਣ ਜ਼ਿੰਮੇਵਾਰ, ਕੈਪਟਨ ਸਰਕਾਰ 'ਤੇ ਸਵਾਲ
ਅਮਨ ਅਰੋੜਾ ਨੇ ਕਿਹਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਰਾਜਾ ਵੜਿੰਗ ਸਮੇਤ ਜਿੰਨਾ ਵਜ਼ੀਰਾਂ ਅਤੇ ਵਿਧਾਇਕਾਂ ਨੇ ਆਬਕਾਰੀ ਘਾਟੇ ਲਈ ਮੁੱਖ ਸਕੱਤਰ ਸਮੇਤ ਅਫ਼ਸਰਾਂ ਨੂੰ ਦੋਸ਼ੀ ਠਹਿਰਾਇਆ ਸੀ ਜਾਂ ਤਾਂ ਉਹ ਦੋਸ਼ ਸਾਬਤ ਕਰਨ ਜਾਂ ਫਿਰ ਪੰਜਾਬ ਦੇ ਲੋਕਾਂ ਅਤੇ ਸੰਬੰਧਿਤ ਅਫ਼ਸਰਸ਼ਾਹੀ ਕੋਲੋਂ ਮੁਆਫ਼ੀ ਮੰਗਣ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸੂਬੇ ਦੇ ਕਾਂਗਰਸੀ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਆਬਕਾਰੀ ਮਾਲੀਆ 'ਚ 600 ਕਰੋੜ ਰੁਪਏ ਦੇ ਘਾਟੇ ਲਈ ਅਫ਼ਸਰਾਂ ਤੇ ਲਾਏ ਦੋਸ਼ ਸਾਬਤ ਕੀਤੇ ਜਾਣ। ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ 'ਚ ਉਨ੍ਹਾਂ ਅਫ਼ਸਰਾਂ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ।
ਅਮਨ ਅਰੋੜਾ ਨੇ ਕਿਹਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਰਾਜਾ ਵੜਿੰਗ ਸਮੇਤ ਜਿੰਨਾ ਵਜ਼ੀਰਾਂ ਅਤੇ ਵਿਧਾਇਕਾਂ ਨੇ ਆਬਕਾਰੀ ਘਾਟੇ ਲਈ ਮੁੱਖ ਸਕੱਤਰ ਸਮੇਤ ਅਫ਼ਸਰਾਂ ਨੂੰ ਦੋਸ਼ੀ ਠਹਿਰਾਇਆ ਸੀ ਜਾਂ ਤਾਂ ਉਹ ਦੋਸ਼ ਸਾਬਤ ਕਰਨ ਜਾਂ ਫਿਰ ਪੰਜਾਬ ਦੇ ਲੋਕਾਂ ਅਤੇ ਸੰਬੰਧਿਤ ਅਫ਼ਸਰਸ਼ਾਹੀ ਕੋਲੋਂ ਮੁਆਫ਼ੀ ਮੰਗਣ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਲੋਕਾਂ ਨੂੰ ਉਲਝਾ ਕੇ ਅਸਲੀ ਮੁੱਦਿਆਂ ਅਤੇ ਮਾਫ਼ੀਆ ਰਾਜ ਦੀ ਅੰਨ੍ਹੀ ਲੁੱਟ ਤੋਂ ਧਿਆਨ ਭਟਕਾ ਰਹੀ ਹੈ। ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਆਬਕਾਰੀ ਮਹਿਕਮੇ 'ਚ ਹੀ ਘੱਟੋ-ਘੱਟ 7000 ਕਰੋੜ ਰੁਪਏ ਦੇ ਸਾਲਾਨਾ ਘਾਟੇ ਲਈ ਲੰਮੇ ਸਮੇਂ ਤੋਂ ਮਾਫ਼ੀਆ ਰਾਜ ਨੂੰ ਜ਼ਿੰਮੇਵਾਰ ਠਹਿਰਾਉਂਦੀ ਆ ਰਹੀ ਹੈ, ਜਿਸ ਨੂੰ ਪਹਿਲਾਂ ਬਾਦਲਾਂ ਦੀ ਪੁਸ਼ਤ ਪਨਾਹੀ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਉਸੇ ਪੈੜ 'ਤੇ ਚੱਲ ਰਹੇ ਹਨ। ਅਮਨ ਅਰੋੜਾ ਨੇ ਕਿਹਾ ਕਿ ਵੱਡੇ-ਵੱਡੇ ਦੋਸ਼ ਲਗਾਉਣ ਵਾਲੇ ਕਾਂਗਰਸੀ ਮੰਤਰੀ ਤੇ ਅਖੌਤੀ ਸਲਾਹਕਾਰ ਆਪਣੇ ਮੁੱਖ ਮੰਤਰੀ ਕੋਲੋਂ ਇਹੋ ਸਪਸ਼ਟੀਕਰਨ ਲੈ ਲੈਣ ਕਿ ਜੇਕਰ ਆਬਕਾਰੀ ਘਾਟੇ ਲਈ ਅਫ਼ਸਰਸ਼ਾਹੀ ਜ਼ਿੰਮੇਵਾਰ ਨਹੀਂ ਹੈ ਤਾਂ ਫਿਰ ਹੋਰ ਕੌਣ ਹੈ?
ਲੈਕਡਾਊਨ ਦੌਰਾਨ ਸ਼ਰਾਬ ਤਸਕਰੀ ਦਾ ਮੁੱਦਾ ਲਗਾਤਾਰ ਕੈਪਟਨ ਸਰਕਾਰ ਦੇ ਗਲੇ ਦੀ ਹੱਢੀ ਬਣਿਆ ਹੋਇਆ। ਜਿੱਥੇ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਨੂੰ ਇਸ ਮੁੱਦੇ 'ਤੇ ਘੇਰ ਰਹੀ ਹੈ ਉੱਥੇ ਹੀ ਅਕਾਲੀ ਦਲ ਵੀ ਕਾਂਗਰਸ 'ਤੇ ਵੱਡੇ ਇਲਜ਼ਾਮ ਲਾ ਰਿਹਾ ਹੈ। ਅਜਿਹੇ 'ਚ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਸਖ਼ਤ ਨਿਰਦੇਸ਼ ਦੇ ਦਿੱਤੇ ਹਨ ਕਿ ਸ਼ਰਾਬ ਤਸਕਰੀ, ਗੈਰ ਕਾਨੂੰਨੀ ਸਪਲਾਈ ਖ਼ਿਲਾਫ਼ ਐਕਸ਼ਨ ਲਿਆ ਜਾਵੇ।
ਇਹ ਵੀ ਪੜ੍ਹੋ: ਸ਼ਰਾਬ ਦੀ ਤਸਕਰੀ ਖ਼ਿਲਾਫ਼ ਜਾਗੀ ਕੈਪਟਨ ਸਰਕਾਰ, ਡੀਜੀਪੀ ਨੂੰ ਦਿੱਤੇ ਸਖ਼ਤ ਨਿਰਦੇਸ਼
ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ