ਪੜਚੋਲ ਕਰੋ

'ਆਪ' ਵੱਲੋਂ 20 ਅਗਸਤ ਨੂੰ ਪ੍ਰਸਤਾਵਿਤ ਬਰਗਾੜੀ ਪੀਪਲਜ਼ ਮਾਰਚ ਮੁਲਤਵੀ

  ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ 20 ਅਗਸਤ ਨੂੰ ਹੋਣ ਵਾਲਾ ਪੀਪਲਜ਼ ਮਾਰਚ ਮੁਲਤਵੀ ਕਰ ਦਿੱਤਾ ਹੈ। ਇਹ ਮਾਰਚ  ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਕੋਟਕਪੁਰਾ ਤੇ ਬਹਿਬਲ ਕਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਸਬੰਧੀ ਪੁਖਤਾ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਕਰਾਇਆ ਜਾਣਾ ਸੀ। ਪਾਰਟੀ ਬੁਲਾਰੇ ਕੰਵਰ ਸੰਧੂ ਨੇ ਕਿਹਾ ਕਿ ਜੇ ਇਸ ਮੁੱਦੇ ’ਤੇ ਵਰਖਾ ਰੁੱਤ ਦੇ ਇਜਲਾਸ ਵਿੱਚ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ ਮਾਰਚ ਲਈ ਨਵੀਂ ਮਿਤੀ ਦਾ ਐਲਾਨ ਕੀਤਾ ਜਾਵੇਗਾ। ਪਾਰਟੀ ਦੇ ਬੁਲਾਰੇ ਕੰਵਰ ਸੰਧੂ ਨੇ ਕਿਹਾ ਕਿ ਮਾਰਚ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਪੰਜਾਬ ਵਿਧਾਨ ਸਭਾ ਦੇ ਇਜਲਾਸ ਤਹਿਤ ਲਿਆ ਗਿਆ ਹੈ ਜੋ 24 ਤੋਂ 28 ਅਗਸਤ ਐਲਾਨਿਆ ਗਿਆ ਹੈ। ਇਸ ਮਾਰਚ ਦਾ ਐਲਾਨ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਸੀ। ਇਸਦਾ ਮਕਸਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ 2015 ਵਿੱਚ ਬਹਿਬਲ ਕਲਾਂ ਵਿੱਚ ਹੋਈ ਪੁਲਿਸ ਫਾਇਰਿੰਗ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕੀਤਾ ਗਿਆ ਸੀ। ਕੰਵਰ ਸੰਧੂ ਨੇ ਕਿਹਾ ਕਿ ਜ਼ਿਲ੍ਹਾ ਪੱਧਰ 'ਆਪ' ਵਾਲੰਟੀਅਰਸ ਕਨਵੈਂਸ਼ਨ ਨੂੰ ਫਰੀਦਕੋਟ ਦੇ ਕੋਟਕਪੁਰਾ ਵਿਖੇ 22 ਅਗਸਤ ਨੂੰ ਪਹਿਲੇ ਫੈਸਲੇ ਅਨੁਸਾਰ ਹੀ ਕਰਾਈ ਜਾਏਗੀ। ਇਸ ਦਾ ਪ੍ਰਬੰਧ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਆਪਣੀ ਦੇਖ-ਰੇਖ ਹੇਠ ਕਰ ਰਹੇ ਹਨ।
  ਜਸਟਿਸ ਰਣਜੀਤ ਸਿੰਘ ਰਿਪੋਰਟ ਨੂੰ ਕਰੜੇ ਹੱਥੀਂ ਲਿਆ ਜਾਏਗਾ
ਸੰਧੂ ਨੇ ਕਿਹਾ ਕਿ ਜੋ ਆਗਾਮੀ ਵਰਖਾ ਰੁੱਤ ਦਾ ਢਾਈ ਦਿਨਾਂ ਦਾ ਇਜਲਾਸ ਹੋਣਾ ਹੈ, ਇਹ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਬਰਾਬਰ ਹੈ। ਇਜਲਾਸ ਵਿੱਚ ਜੋ ਸਮਾਂ ਸਾਨੂੰ ਮਿਲੇਗਾ, ਅਸੀਂ ਉਸ ਵਿੱਚ ਪਹਿਲੀ ਤੇ ਮੌਜੂਦਾ ਸਰਕਾਰ ਨੂੰ ਜਸਟਿਸ ਰਣਜੀਤ ਸਿੰਘ ਰਿਪੋਰਟ ਉੱਪਰ ਕਰੜੇ ਹੱਥੀ ਲਵਾਂਗੇ। ਆਮ ਆਦਮੀ ਪਾਰਟੀ ਨੇ ਇਸ ਰਿਪੋਰਟ ਲਈ ਇੱਕ ਸਪੈਸ਼ਲ ਇਜਲਾਸ ਦੀ ਮੰਗ ਕੀਤੀ ਸੀ। ਸੰਧੂ ਨੇ ਕਿਹਾ ਕਿ ਜੇ ਇਸ ਮੁੱਦੇ ’ਤੇ ਸੈਸ਼ਨ ਵਿੱਚ ਕੋਈ ਹੱਲ ਨਹੀਂ ਕੱਢਿਆ ਜਾਂਦਾ ਤਾਂ 'ਪੀਪਲਜ਼ ਮਾਰਚ' ਦੀ ਨਵੀਂ ਮਿਤੀ ਦਾ ਐਲਾਨ ਕੀਤਾ ਜਾਵੇਗਾ। ਕੁਝ ਸਿੱਖ ਸੰਗਠਨ ਪਹਿਲੀ ਜੂਨ ਤੋਂ ਬਰਗਾੜੀ ਵਿੱਚ ਪੁਲਿਸ ’ਤੇ ਸਖਤ ਕਾਰਵਾਈ ਤੇ ਬੇਅਦਬੀ ਦੇ ਮਾਮਲਿਆਂ ਸਬੰਧੀ ਕੋਈ ਕਾਰਵਾਈ ਨਾ ਹੋਣ ਕਰਨ ਧਰਨੇ ’ਤੇ ਪਹਿਲਾਂ ਹੀ ਬੈਠੇ ਹੋਏ ਹਨ।
  ਸਰਕਾਰ 'ਤੇ ਦੋਸ਼ੀਆਂ ਨੂੰ ਬਚਾਉਣ ਦਾ ਲਾਇਆ ਇਲਜ਼ਾਮ
ਪਿਛਲੀ ਸ਼੍ਰੋਮਣੀ ਤੇ ਬੀਜੇਪੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਬੋਲਦਿਆਂ ਸੰਧੂ ਨੇ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਤੇ ਪੁਲਿਸ ਫਾਇਰਿੰਗ ਵਿੱਚ ਮਾਰੇ ਗਏ ਦੋ ਨੌਜਵਾਨਾਂ ਦੇ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕੇ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਪੁਲਿਸ ਫਾਇਰਿੰਗ ਲਈ ਕਈ ਪੁਲਿਸ ਅਧਿਕਾਰੀਆਂ ਤੇ ਪੁਰਾਣੀ ਸਰਕਾਰ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਸਆਈਟੀ ਨੇ ਵੀ ਬੇਅਦਬੀ ਦੇ ਸੰਵੇਦਨਸ਼ੀਲ ਮਾਮਲੇ ਸਬੰਧੀ ਦੋਸ਼ੀਆਂ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਦੋਵਾਂ ਰਿਪੋਰਟਾਂ ’ਤੇ ਕਾਰਵਾਈ ਨਾ ਕਰਦਿਆਂ ਇਨ੍ਹਾਂ ਨੂੰ ਸੀਬੀਆਈ ਦੇ ਹਵਾਲੇ ਕਰ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਟਾਪ ਹੈਡਲਾਈਨ

Sri Muktsar Sahib :  ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ, ਨਵੰਬਰ 'ਚ ਹੋਣਾ ਸੀ ਵਿਆਹ
Sri Muktsar Sahib :  ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਪੰਜਾਬ ਦਾ ਜਵਾਨ ਸ਼ਹੀਦ, ਨਵੰਬਰ 'ਚ ਹੋਣਾ ਸੀ ਵਿਆਹ
Punjab News: ਪੰਜਾਬ ਵਾਸੀਆਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਅਲਰਟ ਜਾਰੀ! ਪ੍ਰਸ਼ਾਸਨ ਨੇ ਬੰਦ ਕੀਤੇ ਰਸਤੇ, ਲੋਕ ਘਬਰਾਏ; 12 ਤੋਂ ਵੱਧ ਪਿੰਡਾਂ ਦਾ ਸ਼ਹਿਰ ਨਾਲੋਂ ਟੁੱਟਿਆ ਸੰਪਰਕ...
ਪੰਜਾਬ ਵਾਸੀਆਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਅਲਰਟ ਜਾਰੀ! ਪ੍ਰਸ਼ਾਸਨ ਨੇ ਬੰਦ ਕੀਤੇ ਰਸਤੇ, ਲੋਕ ਘਬਰਾਏ; 12 ਤੋਂ ਵੱਧ ਪਿੰਡਾਂ ਦਾ ਸ਼ਹਿਰ ਨਾਲੋਂ ਟੁੱਟਿਆ ਸੰਪਰਕ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
NRI ਲਾੜੇ ਦੀ ਮੌਤ ਮਾਮਲੇ 'ਚ ਪਿਤਾ ਆਏ ਸਾਹਮਣੇ, ਕਿਹਾ- ਨੂਹ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਸੀ, ਡੇਢ ਮਹੀਨੇ ਬਾਅਦ...
NRI ਲਾੜੇ ਦੀ ਮੌਤ ਮਾਮਲੇ 'ਚ ਪਿਤਾ ਆਏ ਸਾਹਮਣੇ, ਕਿਹਾ- ਨੂਹ ਨੂੰ ਸਭ ਕੁਝ ਪਹਿਲਾਂ ਤੋਂ ਪਤਾ ਸੀ, ਡੇਢ ਮਹੀਨੇ ਬਾਅਦ...

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandrika Dixit :
Chandrika Dixit : "ਬੱਚੇ ਨੂੰ ਪਾਲਣ ਲਈ ਜੇ ਕਿਸੇ ਨਾਲ ਵੀ ਸੌਣਾ ਪਿਆ, ਤਾਂ ਉਹ ਵੀ ਕਰ ਲਵਾਂਗੀ", ਇਹ ਬਿਆਨ ਦੇ ਕੇ ਪਛਤਾਈ ਚੰਦ੍ਰਿਕਾ ਦਿਕਸ਼ਿਤ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Husband Kills Wife : ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪਤਨੀ ਦਾ ਕੀਤਾ ਕਤਲ, ਲਾਸ਼ ਟਰੰਕ 'ਚ ਲੁਕਾਈ, ਆਰੋਪੀ ਪਤੀ ਹਿਰਾਸਤ 'ਚ
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Relationship Tips :  ਸੈਕਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ?
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Duck Egg And Chicken Egg:ਕੀ ਤੁਸੀਂ ਬੱਤਖ ਦੇ ਅੰਡੇ ਨੂੰ ਮੁਰਗੀ ਦਾ ਅੰਡਾ ਸਮਝ ਰਹੇ ਹੋ? ਇਨ੍ਹਾਂ ਸੌਖੇ ਤਰੀਕਿਆਂ ਨਾਲ ਕਰੋ ਪਛਾਣ!
Punjab News: ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
ਪੰਜਾਬ 'ਚ ਵੱਡੀ ਵਾਰਦਾਤ, ਮੁੱਖ ਮੰਤਰੀ ਤੀਰਥ ਯਾਤਰਾ ਬੱਸ 'ਤੇ ਹਮਲਾ: ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ...
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Video : ਕੈਬ ਨੂੰ ਹੀ OYO ਬਣਾ ਬੈਠਾ ਜੋੜਾ, ਗੁੱਸੇ 'ਚ ਡਰਾਈਵਰ ਨੇ ਕੈਮਰੇ ਸਾਹਮਣੇ ਲਾਈ ਕਲਾਸ, ਵੀਡੀਓ ਵਾਇਰਲ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Google Photos 'ਚ ਮੁੜ ਆਇਆ ਇਹ ਫੀਚਰ ! Ask Photos ਤੋਂ ਕਿਵੇਂ ਹੈ ਬਿਲਕੁਲ ਵੱਖਰਾ? ਜਾਣੋ ਪੂਰੀ ਜਾਣਕਾਰੀ
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Punjab News: ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ, BDPO ਨੂੰ ਸਸਪੈਂਡ ਕੀਤਾ: ਜਾਣੋ ਵਜ੍ਹਾ...
Embed widget