'ਸਿੱਖਾਂ ਦੇ 12 ਵਜੇ' ਵਾਲੇ ਮਜ਼ਾਕ 'ਤੇ 'ਆਪ' ਨੇ ਬੀਜੇਪੀ ਲੀਡਰ ਕਿਰਨ ਬੇਦੀ ਨੂੰ ਘੇਰਿਆ, ਦੱਸਿਆ ਕੀ ਹੈ '12 ਵਜੇ ਦਾ ਇਤਿਹਾਸ'
Kiran Bedi controversy on Sikhs: ਆਮ ਆਦਮੀ ਪਾਰਟੀ (ਆਪ) ਨੇ ਬੀਜੇਪੀ ਲੀਡਰ ਤੇ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਵੱਲੋਂ ਇੱਕ ਸਮਾਰੋਹ ’ਚ 'ਸਿੱਖਾਂ ਦੇ 12 ਵਜੇ' ਦਾ ਮਜ਼ਾਕ ਉਡਾਏ ਜਾਣ ਦੀ ਨਿੰਦਾ ਕੀਤੀ ਹੈ। ‘ਆਪ’ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਟਵੀਟ ਕੀਤਾ ਕਿ ਕਿਰਨ ਬੇਦੀ ਸਿੱਖ ਕੌਮ ਤੇ ਸਾਰੇ ਮੁਲਕ ਕੋਲੋਂ ਤੁਰੰਤ ਮੁਆਫ਼ੀ ਮੰਗੇ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਬੀਜੇਪੀ ਲੀਡਰ ਤੇ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਵੱਲੋਂ ਇੱਕ ਸਮਾਰੋਹ ’ਚ 'ਸਿੱਖਾਂ ਦੇ 12 ਵਜੇ' ਦਾ ਮਜ਼ਾਕ ਉਡਾਏ ਜਾਣ ਦੀ ਨਿੰਦਾ ਕੀਤੀ ਹੈ। ‘ਆਪ’ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਟਵੀਟ ਕੀਤਾ ਕਿ ਕਿਰਨ ਬੇਦੀ ਸਿੱਖ ਕੌਮ ਤੇ ਸਾਰੇ ਮੁਲਕ ਕੋਲੋਂ ਤੁਰੰਤ ਮੁਆਫ਼ੀ ਮੰਗੇ। ਉਨ੍ਹਾਂ ਕਿਹਾ ਕਿ ਜਦੋਂ ਮੁਗਲ ਫੌਜਾਂ ਭਾਰਤ ਨੂੰ ਲੁੱਟਦੀਆਂ ਸਨ ਤੇ ਔਰਤਾਂ ਨੂੰ ਚੁੱਕ ਕੇ ਲੈ ਜਾਂਦੀਆਂ ਸਨ ਤਾਂ ਸਿੱਖ ਉਨ੍ਹਾਂ ਨਾਲ ਲੜਨ ਅਤੇ ਭੈਣਾਂ ਤੇ ਬੇਟੀਆਂ ਦੀ ਰਾਖੀ ਲਈ ਰਾਤ 12 ਵਜੇ ਮੁਗਲਾਂ ’ਤੇ ਹਮਲੇ ਕਰਦੇ ਸਨ। ਇਹ ਹੈ 12 ਵਜੇ ਦਾ ਇਤਿਹਾਸ।
जब मुग़ल भारत को लूट कर, बहन,बेटियों को अगवा कर ले जा रहे होते थे,तब सिख ही उनसे डटकर लड़ते व बहन बेटियों की रक्षा करते थे,
— Jarnail Singh (@JarnailSinghAAP) June 14, 2022
12 बजे था मुगलों पर हमला करने का समय
ये है 12 बजे का इतिहास
शर्म आनी चाहिए भाजपा के टुच्ची सोच वाले नेताओं को जो उस एहसान का बदले सिखों का मजाक उड़ाते हैं pic.twitter.com/4RiJkoR2sU
ਉਨ੍ਹਾਂ ਕਿਹਾ ਕਿ ਭਾਜਪਾ ਦੀ ਘਟੀਆ ਸੋਚ ਵਾਲੇ ਆਗੂ ਸਿੱਖਾਂ ਨੂੰ ਇੱਜ਼ਤ ਦੇਣ ਦੀ ਥਾਂ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ ਜੋ ਨਿੰਦਣਯੋਗ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਕਿਹਾ ਕਿ ਤੁਹਾਨੂੰ ਆਪਣੀ ਸੋਚ ’ਤੇ ਸ਼ਰਮ ਆਉਣੀ ਚਾਹੀਦੀ ਹੈ। ਟਿੱਪਣੀ ਕਰਨ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਤੇ ਭਾਰਤ ਲਈ ਸਿੱਖਾਂ ਦੇ ਯੋਗਦਾਨ ਬਾਰੇ ਪੜ੍ਹੋ।
ਉਨ੍ਹਾਂ ਕਿਹਾ ਕਿ ਭਾਜਪਾ ਘਟੀਆ ਸੋਚ ਵਾਲੇ ਆਗੂਆਂ ਨਾਲ ਭਰੀ ਪਈ ਹੈ। ਇਸ ਸਬੰਧੀ ਭਾਜਪਾ ਚੁੱਪ ਕਿਉਂ ਹੈ। ਇਸੇ ਤਰ੍ਹਾਂ ‘ਆਪ’ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਿਰਨ ਬੇਦੀ ਪੰਜਾਬ ਨਾਲ ਸਬੰਧ ਰੱਖਦੀ ਹੈ ਪਰ ਆਪਣੇ ਸਿਆਸੀ ਆਗੂਆਂ ਨੂੰ ਖੁਸ਼ ਕਰਨ ਲਈ ਸਿੱਖਾਂ ਦਾ ਮਜ਼ਾਕ ਉਡਾ ਰਹੀ ਹੈ।
ਉਧਰ ਵਿਰੋਧ ਤੋਂ ਬਾਅਦ ਕਿਰਨ ਬੇਦੀ ਨੇ ਹੁਣ ਟਵਿੱਟਰ 'ਤੇ ਆਪਣੇ ਵਿਵਹਾਰ ਲਈ ਮੁਆਫੀ ਮੰਗ ਲਈ ਹੈ। ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ 'ਚ ਕਿਰਨ ਬੇਦੀ ਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਲਈ ਸਭ ਤੋਂ ਵੱਧ ਸਨਮਾਨ ਰੱਖਦੀ ਹੈ। ਉਹ ਗੁਰੂ ਨਾਨਕ ਦੇਵ ਜੀ ਦੀ ਭਗਤ ਹੈ। ਉਸ ਨੇ ਪ੍ਰੋਗਰਾਮ ਦੌਰਾਨ ਸਰੋਤਿਆਂ ਦੇ ਸਾਹਮਣੇ ਜੋ ਕਿਹਾ ਆਪਣੀ ਕੀਮਤ 'ਤੇ ਹੀ ਕਿਹਾ (ਕਿਉਂਕਿ ਮੈਂ ਵੀ ਇੱਥੇ ਹਾਂ) ਨੂੰ ਗਲਤ ਨਹੀਂ ਸਮਝਣਾ ਚਾਹੀਦਾ। ਉਹ ਇਸ ਲਈ ਮੁਆਫੀ ਮੰਗਦੀ ਹੈ। ਇਹ ਆਖਰੀ ਵਾਰ ਹੈ ਜਦੋਂ ਉਸ ਨੇ ਕਿਸੇ ਨੂੰ ਚੋਟ ਪਹੁੰਚਾਈ ਹੈ। ਉਹ ਸੇਵਾ ਤੇ ਦਿਆਲਤਾ ਵਿੱਚ ਵਿਸ਼ਵਾਸ ਰੱਖਦੀ ਹੈ।
Despite having regretted,I’m receiving very obscene abuses on email,Whatapp, & Twitter handle.
— Kiran Bedi (@thekiranbedi) June 14, 2022
I urge the abusers to refrain from doing & not put me into a situation that I may have to place them in public domain. It will be exceedingly embarrassing for identity of abuser’s then
ਕਿਰਨ ਬੇਦੀ ਦੀ ਵੀਡੀਓ ਚੇਨਈ ਦੀ ਹੈ ਤੇ 13 ਜੂਨ ਦੀ ਦੱਸੀ ਜਾ ਰਹੀ ਹੈ। ਉਹ 'ਨਿਰਭਿਕ ਪ੍ਰਸ਼ਾਸਨ' ਕਿਤਾਬ ਦੇ ਲਾਂਚ ਪ੍ਰੋਗਰਾਮ 'ਚ ਪਹੁੰਚੀ ਸੀ। ਇਸ ਦੌਰਾਨ ਕਿਰਨ ਬੇਦੀ ਨੇ ਮਜ਼ਾਕ ਵਿੱਚ ਕਿਹਾ, 'ਹੁਣ ਵਜੇ ਹਨ ਪੂਰੇ 20 ਮਿੰਟ ਘੱਟ 12, ਇੱਥੇ ਕੋਈ ਸਰਦਾਰ ਜੀ ਨਹੀਂ ਹੈ।' ਮੰਗਲਵਾਰ ਨੂੰ ਉਸ ਦਾ ਵੀਡੀਓ ਪੂਰੇ ਭਾਰਤ ਵਿੱਚ ਵਾਇਰਲ ਹੋ ਗਿਆ। ਇਸ ਤੋਂ ਬਾਅਦ ਸਿੱਖਾਂ ਨੇ ਉਸ ਦੇ ਵਿਵਹਾਰ 'ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਕਿਰਨ ਬੇਦੀ ਨੇ ਜਨਤਕ ਤੌਰ 'ਤੇ ਪੋਸਟ ਪਾ ਕੇ ਸਾਰਿਆਂ ਤੋਂ ਮੁਆਫੀ ਮੰਗ ਲਈ ਹੈ।
ਇਹ ਵੀ ਪੜ੍ਹੋ: