Punjab News: ਆਪ ਨੇ ਜਿੱਤਿਆ ਡੇਰਾ ਬਾਬਾ ਨਾਨਕ ਤਾਂ ਰੰਧਾਵਾ ਨੇ ਗੈਂਗਸਟਰਾਂ ਦੇ ਸਿਰ ਬੰਨ੍ਹਿਆ ਜਿੱਤ ਦਾ ਸਿਹਰਾ, ਜਾਣੋ ਪੂਰਾ ਮਾਮਲਾ
ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਾਰ ਦਾ ਕਾਰਨ ਦੋ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ - ਕਥਿਤ "ਗੈਂਗਸਟਰ ਤੱਤਾਂ" ਦਾ ਪ੍ਰਭਾਵ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ। ਉਨ੍ਹਾਂ ਦਾਅਵਾ ਕੀਤਾ: "ਕਾਂਗਰਸ ਨੇ ਆਪਣਾ ਵੋਟਰ ਆਧਾਰ ਨਹੀਂ ਗੁਆਇਆ, ਪਰ 'ਆਪ' ਨੇ ਗੈਂਗਸਟਰਾਂ ਦੀ ਮਦਦ ਨਾਲ ਇਹ ਚੋਣ ਜਿੱਤੀ ਹੈ।"
Punjab By Poll: ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ (Gurdeep Singh Randhawa) ਨੇ ਸ਼ਨੀਵਾਰ ਨੂੰ ਡੇਰਾ ਬਾਬਾ ਨਾਨਕ (Dera Baba Nanak) ਵਿਧਾਨ ਸਭਾ ਜ਼ਿਮਨੀ ਚੋਣ 5,699 ਵੋਟਾਂ ਨਾਲ ਜਿੱਤੀ ਜਿਸ ਨਾਲ ਕਾਂਗਰਸ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਦੂਜੇ ਤੇ ਭਾਰਤੀ ਜਨਤਾ ਪਾਰਟੀ ਦੇ ਰਵੀਕਰਨ ਸਿੰਘ ਕਾਹਲੋਂ ਤੀਜੇ ਸਥਾਨ 'ਤੇ ਰਹੇ। ਕਾਂਗਰਸ ਨੇ ਆਪ 'ਤੇ ਇਸ ਜਿੱਤ ਲਈ ਗੈਂਗਸਟਰਾਂ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ ਨੂੰ 59,104 ਵੋਟਾਂ ਮਿਲੀਆਂ ਜਦਕਿ ਜਤਿੰਦਰ ਕੌਰ ਰੰਧਾਵਾ ਨੂੰ 53,405 ਵੋਟਾਂ ਮਿਲੀਆਂ। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਗੁਰਦੀਪ ਸਿੰਘ ਰੰਧਾਵਾ ਨੂੰ 31,742 ਜਦੋਂ ਕਿ ਕਾਂਗਰਸ ਨੂੰ 52,555 ਵੋਟਾਂ ਮਿਲੀਆਂ ਸਨ।
ਜਿੱਤ ਤੋਂ ਬਾਅਦ ਆਪਣੇ ਪਹਿਲੇ ਬਿਆਨ ਵਿੱਚ, ਗੁਰਦੀਪ ਰੰਧਾਵਾ ਨੇ ਕਿਹਾ: “ਇਹ ਭਾਈ-ਭਤੀਜਾਵਾਦ ਤੇ ਹੰਕਾਰ ਉੱਤੇ ਜਿੱਤ ਹੈ, ਜਿਸ ਨੂੰ ਮੈਂ ਆਪਣੀ ਮੁਹਿੰਮ ਦੌਰਾਨ ਲਗਾਤਾਰ ਉਜਾਗਰ ਕਰਦਾ ਰਿਹਾ ਹਾਂ। ਅੱਜ ਵੋਟਰਾਂ ਨੇ ਇਸ ਸੰਦੇਸ਼ ਦੀ ਪੁਸ਼ਟੀ ਕੀਤੀ ਹੈ। ” ਰੰਧਾਵਾ ਨੇ ਮੁੱਛਾਂ ਨੂੰ ਤਾਅ ਦਿੰਦਿਆਂ ਕਿਹਾ, "ਇਹ ਜਿੱਤ ਪ੍ਰਮਾਤਮਾ ਦੀ ਕਿਰਪਾ ਨਾਲ ਮਿਲੀ ਹੈ, ਮੇਰੀ ਨਹੀਂ, ਮੇਰੇ ਨਾਲ ਖੜੇ ਹਰ ਵਰਕਰ ਦੀ ਜਿੱਤ ਹੈ।"
ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਾਰ ਦਾ ਕਾਰਨ ਦੋ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ - ਕਥਿਤ "ਗੈਂਗਸਟਰ ਤੱਤਾਂ" ਦਾ ਪ੍ਰਭਾਵ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ। ਉਨ੍ਹਾਂ ਦਾਅਵਾ ਕੀਤਾ: "ਕਾਂਗਰਸ ਨੇ ਆਪਣਾ ਵੋਟਰ ਆਧਾਰ ਨਹੀਂ ਗੁਆਇਆ, ਪਰ 'ਆਪ' ਨੇ ਗੈਂਗਸਟਰਾਂ ਦੀ ਮਦਦ ਨਾਲ ਇਹ ਚੋਣ ਜਿੱਤੀ ਹੈ।" ਉਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਆਸ਼ਾਵਾਦੀ ਹਨ।
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕਾਂਗਰਸ ਨੂੰ 2022 ਨਾਲੋਂ ਵੱਧ ਵੋਟਾਂ ਮਿਲੀਆਂ ਹਨ ਤੇ ਜੇ ਇਹ ਜਿੱਤ ਹਾਸਲ ਕਰਨ ਲਈ ਕਾਫੀ ਨਹੀਂ ਸੀ, ਤਾਂ ਇਹ ਦਰਸਾਉਂਦਾ ਹੈ ਕਿ ਪਾਰਟੀ ਦਾ ਰਵਾਇਤੀ ਵੋਟਰ ਆਧਾਰ ਵਧਿਆ ਜਾਂ ਸੁੰਗੜਿਆ ਨਹੀਂ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।