ਪੜਚੋਲ ਕਰੋ

AAP workers Protest: ਬਿਜਲੀ ਦੇ ਮੁੱਦੇ 'ਤੇ ਭਗਵੰਤ ਮਾਨ ਦੀ ਅਗਵਾਈ ਵਿੱਚ 'ਆਪ' ਵਰਕਰਾਂ ਨੇ ਘੇਰਿਆ ਕੈਪਟਨ ਦਾ ਸਿਸਵਾਂ ਫਾਰਮ ਹਾਊਸ

ਪੰਜਾਬ 'ਚ ਬਿਜਲੀ ਦੇ ਮੁੱਦੇ 'ਤੇ ਸਿਆਸਤ ਗਰਮਾਈ ਹੋਈ ਹੈ। ਬੀਤੇ ਦਿਨੀਂ ਬਸਪਾ-ਅਕਾਲੀਆਂ ਦੇ ਪ੍ਰਦਰਸ਼ਨ ਤੋਂ ਬਾਅਦ ਸ਼ਨੀਵਾਰ ਨੂੰ ਆਪ ਵਰਕਰਾਂ ਨੇ ਭਗਵੰਤ ਮਾਨ ਦੀ ਅਗਵਾਈ 'ਚ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।

ਚੰਡੀਗੜ੍ਹ: ਸ਼ਨੀਵਾਰ ਨੂੰ ਪੰਜਾਬ ਵਿੱਚ ਬਿਜਲੀ ਨਾ ਮਿਲਣ ਕਾਰਨ ਤੜਪ ਰਹੇ ਆਮ ਲੋਕਾਂ, ਕਿਸਾਨਾਂ, ਕਾਰੋਬਾਰੀਆਂ ਅਤੇ ਵਿਦਿਆਰਥੀਆਂ ਦੀ ਆਵਾਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਨਾਂ ਤੱਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਅਗਵਾਈ ਵਿੱਚ ਕੈਪਟਨ ਦੇ ਫਾਰਮ ਹਾਊਸ ਦੇ ਕੀਤੇ ਗਏ ਘਿਰਾਓ 'ਚ ਪੰਜਾਬ ਭਰ ਤੋਂ ਪਾਰਟੀ ਵਰਕਰ ਅਤੇ ਅਹੁਦੇਦਾਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏੇੇੇ।

ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਸਿਸਵਾਂ ਮਾਰਗ 'ਤੇ ਵੱਡੀ ਰੋਸ ਰੈਲੀ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ, 'ਮਹੱਲਾਂ ਵਿੱਚ ਸੁੱਤੇ ਪਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਪੌਣੇ ਤਿੰਨ ਕਰੋੜ ਲੋਕਾਂ ਦਾ ਦਰਦ ਸੁਣਾਉਣ ਆਏ ਹਾਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ ਬਾਅਦ ਕੇਵਲ 6 ਵਾਰ ਹੀ ਪੰਜਾਬ ਵਿੱਚ ਗਏ ਹਨ।'

ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਦੇਸ਼ ਭਰ ਚੋਂ ਸਭ ਤੋਂ ਮਹਿੰਗੀ ਬਿਜਲੀ 10 ਪ੍ਰਤੀ ਯੂਨਿਟ ਖ਼ਰੀਦ ਰਹੇ ਹਨ, ਪਰ ਲੋਕਾਂ ਨੂੰ ਬਿਜਲੀ ਫਿਰ ਵੀ ਨਹੀਂ ਮਿਲ ਰਹੀ ਹੈ। ਸਗੋਂ ਅੱਤ ਦੀ ਗਰਮੀ ਵਿੱਚ ਆਪਣੇ ਘਰਾਂ ਨੂੰ ਛੱਡ ਕੇ ਅਤੇ ਖੇਤਾਂ ਵਿੱਚ ਝੋਨਾ ਲਾਉਣ ਦਾ ਕੰਮ ਛੱਡ ਦੇ ਸੜਕਾਂ 'ਤੇ ਧਰਨੇ ਦੇਣੇ ਪੈ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਕਿਸਾਨਾਂ ਦੇ ਮਾਮਲੇ ਹੱਲ ਕਰਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਜਾਣਾ ਚਾਹੀਦਾ ਹੈ ਅਤੇ ਕਿਸਾਨੀ ਵਿਰੋਧੀ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਉਣੇ ਚਾਹੀਦੇ ਹਨ।

ਮਾਨ ਨੇ ਕਿਹਾ ਕਿ ਅਕਾਲੀਆਂ ਅਤੇ ਕਾਂਗਰਸੀਆਂ ਦੀ ਮਿਲੀਭੁਗਤ ਦੇ ਮਾੜੇ ਨਤੀਜੇ ਪੰਜਾਬ ਵਾਸੀ ਭੁਗਤ ਰਹੇ ਹਨ ਕਿਉਂਕਿ ਆਕਲੀਆਂ ਦੀ ਸਰਕਾਰ ਵੇਲੇ ਬਾਦਲ ਪਰਿਵਾਰ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਪੰਜਾਬ ਮਾਰੂ ਸਮਝੌਤੇ ਕੀਤੇ ਸੀ ਅਤੇ ਹੁਣ ਕਾਂਗਰਸੀਆਂ ਦੀ ਸਰਕਾਰ ਨੇ ਇਹ ਮਾੜੇ ਸਮਝੌਤੇ ਲਾਗੂ ਕੀਤੇ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਸਰਕਾਰ ਵੇਲੇ ਪੰਜਾਬ ਵਿਰੋਧੀ ਸਮਝੌਤਿਆਂ 'ਤੇ ਦਸਤਖ਼ਤ ਕਰਨ ਵਾਲਾ ਆਈਏਐਸ ਅਧਿਕਾਰੀ ਹੀ ਅੱਜ ਕੈਪਟਨ ਦਾ ਮੁੱਖ ਸਲਾਹਕਾਰ ਹੈ।

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਆਪ ਦੀ ਸਰਕਾਰ ਬਣਨ 'ਤੇ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ, ਤਾਂ ਸਾਰੀਆਂ ਪਾਰਟੀਆਂ ਦੇ ਆਗੂ ਤੜਪ ਰਹੇ ਹਨ। ਪਰ ਕੇਜਰੀਵਾਲ ਨੇ ਵਾਅਦਾ ਹੀ ਨਹੀਂ ਕੀਤਾ ਸਗੋਂ ਇਹ ਗਰੰਟੀ ਦਿੱਤੀ ਹੈ ਕਿਉਂਕਿ ਉਨ੍ਹਾਂ ਇਹ ਸਭ ਕੁਝ ਦਿੱਲੀ 'ਚ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਭਾਰੀ ਇੱਕਠ ਵਿੱਚ ਕੈਪਟਨ ਦੇ ਘਰ ਦਾ ਘਿਰਾਓ ਕਰਨ ਆਉਣਾ ਸਿੱਧ ਕਰਦਾ ਹੈ ਕਿ ਤੁਸੀਂ ਸਭ ਵੱਡੇ-ਵੱਡੇ ਬਿਜਲੀ ਬਿਲਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ।

ਨਾਲ ਹੀ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਮਾਰੂ ਸਮਝੌਤਿਆਂ ਕਾਰਨ ਸੂਬੇ ਦਾ ਸਰਕਾਰੀ ਖ਼ਜ਼ਾਨਾ ਪ੍ਰਾਈਵੇਟ ਬਿਜਲੀ ਕੰਪਨੀਆਂ ਨੂੰ ਲੁਟਵਾਇਆ ਜਾ ਰਿਹਾ ਹੈ ਅਤੇ ਇਸ ਲੁੱਟ ਚੋਂ ਕਾਂਗਰਸੀਆਂ ਤੇ ਅਕਾਲੀਆਂ ਨੇ ਹਿੱਸਾਪੱਤੀ ਵਸੂਲ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਾ ਤਾਂ ਚੋਣ ਵਾਅਦੇ ਪੂਰੇ ਕੀਤੇ ਹਨ ਅਤੇ ਨਾ ਹੀ ਮਾਫੀਆ ਰਾਜ ਖ਼ਤਮ ਕੀਤਾ। ਸਗੋਂ ਅੱਜ ਵੀ ਪੰਜਾਬ ਦੇ ਲੋਕ ਮਹਿੰਗੇ ਰੇਤੇ, ਬਜਰੀ, ਬਿਜਲੀ, ਪੈਟਰੌਲ ਤੇ ਡੀਜ਼ਲ ਕਾਰਨ ਤ੍ਰਾਹ ਤ੍ਰਾਹ ਕਰ ਰਹੇ ਹਨ।

ਇਸ ਤੋਂ ਬਾਅਦ ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੇ ਪੁਲਿਸ ਨੇ ਲਾਠੀ ਚਾਰਜ ਕੀਤਾ ਅਤੇ ਪਾਣੀ ਦੀਆਂ ਬੁਛਾਰਾਂ ਮਾਰੀਆਂ। ਪਰ ਲੋਕਾਂ ਦੇ ਵੱਡੇ ਪ੍ਰਰਦਸ਼ਨ ਨੇ ਪੁਲਿਸ ਦੇ ਬੈਰੀਕੈਟਿੰਗਾਂ ਨੂੰ ਤੋੜ ਦਿੱਤਾ। ਆਖਿਰ ਪੁਲਿਸ ਨੇ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਸਮੇਤ ਅਨੇਕਾਂ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵੱਖ-ਵੱਖ ਥਾਣਿਆਂ ਵਿੱਚ ਭੇਜ ਦਿੱਤਾ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਹੋਇਆ ਹੋਰ ਤਿੱਖਾ, ਚਢੂਨੀ ਦੀ ਅਗਵਾਈ 'ਚ ਸੈਕੜੇ ਕਿਸਾਨਾਂ ਨੇ ਪਾਏ ਦਿੱਲੀ ਵਲ ਚਾਲੇ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
Advertisement
ABP Premium

ਵੀਡੀਓਜ਼

Sikh | ਸਿੱਖਾਂ 'ਤੇ ਚੁਟਕਲੇ ਬਣਾਉਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ! | Supreme CourtAman Arora | Bhagwant Maan | ਪ੍ਰਧਾਨ ਬਣਨ ਤੋਂ ਬਾਅਦ ਅਮਨ ਅਰੋੜਾ ਦਾ ਵੱਡਾ ਬਿਆਨ! |Abp Sanjhaਰਵਿੰਦਰ ਗਰੇਵਾਲ ਦੀ ਧੀ ਦਾ ਪੰਜਾਬੀ ਸਿੰਗਰ ਨਾਲ ਹੋਇਆ ਵਿਆਹਦਿਲਜੀਤ ਦੇ ਮੁਰੀਦ ਹੋਏ ਗੁਜਰਾਤੀ ਲੋਕ , ਕਹਿੰਦੇ ਹੁਣ ਸਾਡਾ ਹੋਇਆ ਦੋਸਾਂਝਾਵਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
ਲੰਡਨ 'ਚ US ਦੂਤਾਵਾਸ ਨੇੜੇ ਸ਼ੱਕੀ ਪੈਕੇਜ 'ਚ ਧ*ਮਾਕਾ! ਬ੍ਰਿਟੇਨ 'ਚ ਅਲਰਟ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Punjab AAP President: ਜਾਣੋ ਕੌਣ ਹੈ ਅਮਨ ਅਰੋੜਾ? AAP ਨੇ ਕਿਉਂ ਖੇਡੀ ਇਸ ਨਾਮੀ ਚਿਹਰੇ 'ਤੇ ਬਾਜ਼ੀ, ਕਾਂਗਰਸ ਤੇ BJP ਖਿਲਾਫ ਤਿਆਰ ਕੀਤੀ ਰਣਨੀਤੀ
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
Stubble Burning: ਸਰਕਾਰ ਨੇ ਆਪਣੇ ਚਹੇਤੇ ਕਿਸਾਨਾਂ ਦੀ ਪਰਾਲੀ ਨੂੰ ਲਵਾਈ ਅੱਗ, ਬਾਕੀਆਂ 'ਤੇ ਕੀਤੀ ਕਾਰਵਾਈ, ਸਰਪੰਚ ਨੇ ਆਪ ਵਿਧਾਇਕ ਸਾਹਮਣੇ ਖੋਲ੍ਹੀ ਪੋਲ ! ਦੇਖੋ ਵੀਡੀਓ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
ਪੰਜਾਬੀਆਂ ਲਈ Black Spots ਬਣੇ ਵੱਡੀ ਦਿੱਕਤ ! ਪਿਛਲੇ ਸਾਲਾਂ 'ਚ ਹੋਈਆਂ ਹਜ਼ਾਰਾਂ ਮੌਤਾਂ, ਮੋਹਾਲੀ 'ਚ ਹੁੰਦੇ ਨੇ ਸਭ ਤੋਂ ਵੱਧ ਹਾਦਸੇ, ਦੇਖੋ ਰਿਪੋਰਟ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਹੋਏ 50 ਰਾਊਂਡ ਫਾਇਰ, 2 ਕਾਬੂ
ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ, ਹੋਏ 50 ਰਾਊਂਡ ਫਾਇਰ, 2 ਕਾਬੂ
Damdami Taksal: BJP ਦੀ ਹਮਾਇਤ ਕਰਕੇ ਕਸੂਤੇ ਘਿਰੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਐਕਸ਼ਨ ਮੋਡ 'ਚ ਸਿੱਖ ਜਥੇਬੰਦੀਆਂ
Damdami Taksal: BJP ਦੀ ਹਮਾਇਤ ਕਰਕੇ ਕਸੂਤੇ ਘਿਰੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾਂ, ਐਕਸ਼ਨ ਮੋਡ 'ਚ ਸਿੱਖ ਜਥੇਬੰਦੀਆਂ
ਕੈਨੇਡਾ ਤੋਂ ਬੁਰੀ ਖਬਰ ! ਪੰਜਾਬੀ ਨੌਜਵਾਨ ਦਾ ਕਤਲ, ਮਾਪਿਆਂ ਨੇ ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼
ਕੈਨੇਡਾ ਤੋਂ ਬੁਰੀ ਖਬਰ ! ਪੰਜਾਬੀ ਨੌਜਵਾਨ ਦਾ ਕਤਲ, ਮਾਪਿਆਂ ਨੇ ਜ਼ਮੀਨ ਵੇਚ ਕੇ ਭੇਜਿਆ ਸੀ ਵਿਦੇਸ਼
Mohali News: ਪਰਵਾਸੀਆਂ ਦੇ ਹਮਲੇ 'ਚ ਜ਼ਖ਼ਮੀ ਦੂਜੇ ਨੌਜਵਾਨ ਦੀ ਵੀ ਮੌਤ, ਪੁਲਿਸ ਛਾਉਣੀ ਬਣਿਆ ਮੁਹਾਲੀ ਦਾ ਪਿੰਡ ਕੁੰਭੜਾ
Mohali News: ਪਰਵਾਸੀਆਂ ਦੇ ਹਮਲੇ 'ਚ ਜ਼ਖ਼ਮੀ ਦੂਜੇ ਨੌਜਵਾਨ ਦੀ ਵੀ ਮੌਤ, ਪੁਲਿਸ ਛਾਉਣੀ ਬਣਿਆ ਮੁਹਾਲੀ ਦਾ ਪਿੰਡ ਕੁੰਭੜਾ
Embed widget