ਅਬੋਹਰ ਬਣਾਇਆ ਸ਼ਿਮਲਾ, ਕੋਹਰੇ ਦੀ ਬਿਛੀ ਚਾਦਰ
Punjab News : ਅਬੋਹਰ ਖੇਤਰ ਵਿੱਚ ਅੱਜ ਸਰਦੀ ਨੇ ਫਸਲਾਂ 'ਤੇ ਆਪਣਾ ਕਹਿਰ ਬਰਸਾਉਣਾ ਸ਼ੁਰੂ ਕਰ ਦਿੱਤਾ ਹੈ। ਅਬੋਹਰ ਵਿਚ ਪੈਂਦੇ ਪਿੰਡ ਪੰਜ਼ਾਵਾ ਮਾਡਲ, ਤਾਰਾ ਪੱਟੀ ਅਤੇ ਕੁੰਡਲ ਖੇਤਾਂ ਵਿੱਚ ਬਰਫੀਲੀ ਸਫੈਦ ਚਦਰ ਬਿਛੀ ਨਜ਼ਰ ਆ ਰਹੀ ਹੈ।
ਰਜਨੀਸ਼ ਕੌਰ ਦੀ ਰਿਪੋਰਟ
Punjab News : ਅਬੋਹਰ ਖੇਤਰ ਵਿੱਚ ਅੱਜ ਸਰਦੀ ਨੇ ਫਸਲਾਂ 'ਤੇ ਆਪਣਾ ਕਹਿਰ ਬਰਸਾਉਣਾ ਸ਼ੁਰੂ ਕਰ ਦਿੱਤਾ ਹੈ। ਅਬੋਹਰ ਵਿਚ ਪੈਂਦੇ ਪਿੰਡ ਪੰਜ਼ਾਵਾ ਮਾਡਲ, ਤਾਰਾ ਪੱਟੀ ਅਤੇ ਕੁੰਡਲ ਖੇਤਾਂ ਵਿੱਚ ਬਰਫੀਲੀ ਸਫੈਦ ਚਦਰ ਬਿਛੀ ਨਜ਼ਰ ਆ ਰਹੀ ਹੈ। ਫਸਲਾਂ ਤਾਂ ਕੀ ਸੜਕਾਂ 'ਤੇ ਵੀ ਸਫੈਦ ਚਾਦਰ ਦਾ ਕੋਹਰਾ ਨਜ਼ਰ ਆ ਰਿਹਾ ਹੈ ਹਾਲਾਂਕਿ ਇਲਾਕੇ ਵਿਚ ਪੁਸ਼ੂ ਗਾਂਵ ਕੇ ਕਿਸਾਨਾਂ ਦੇ ਨੇ ਵਡੇ ਕਿ ਮੱਧ ਰਾਤਰੀ ਬਾਅਦ ਸਰਦੀ ਨੇ ਅਪਣੀ ਤਾੰਡਵ ਦਿਖਾਤੇ ਖੇਤਾਂ ਵਿਚ ਖੜੀ ਇਸ ਸਮੇਂ ਸਰਸੋਂ, ਕਣਕ, ਏਵੰ ਚੰਨਾ ਦੀ ਫਸਲਾਂ 'ਤੇ ਬਰਫੀਲੀ ਚਾਦਰ ਨਾਲ ਢੱਕੀਆਂ ਨਜ਼ਰ ਆ ਰਹੀਆਂ ਹਨ। ਕੁਦਰਤੀ ਕਹਿਰ ਦੇ ਨਾਲ ਕਿਸਾਨਾਂ ਦੇ ਚਹਿਰੇ ਦੇ ਰੰਗ ਉੱਡੇ ਹੋਏ ਹਨ ਕਿਉਂ ਕਿ ਉਹਨਾਂ ਨੂੰ ਫਸਲਾਂ ਦੇ ਖ਼ਰ਼ਬ ਹੋਣ ਦਾ ਡਰ ਸਤਾ ਰਿਹਾ ਹੈ।
ਠੰਢ ਕਾਰਨ ਠੰਡ ਕਰਕੇ ਚੰਡੀਗੜ੍ਹ ਦੇ ਸਕੂਲਾਂ 'ਚ ਵਧੀਆਂ ਛੁੱਟੀਆਂ
ਚੰਡੀਗੜ੍ਹ ਦੇ ਸਕੂਲਾਂ ਵਿੱਚ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਚੰਡੀਗੜ੍ਹ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਅੱਠਵੀਂ ਤੱਕ ਦੀਆਂ ਜਮਾਤਾਂ ਲਈ 21 ਜਨਵਰੀ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ 9ਵੀਂ ਤੋਂ 12ਵੀਂ ਜਮਾਤ ਦੇ ਸਕੂਲ ਪਿਛਲੀਆਂ ਹਦਾਇਤਾਂ ਅਨੁਸਾਰ ਚੱਲਣਗੇ। ਸਕੂਲ ਨੌਂ ਵਜੇ ਖੁੱਲ੍ਹੇਗਾ। ਠੰਢ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਸਰਦੀਆਂ ਦੀਆਂ ਛੁੱਟੀਆਂ 21 ਜਨਵਰੀ ਤੱਕ ਵਧਾ ਦਿੱਤੀਆਂ ਹਨ।
ਮੌਸਮ ਵਿਭਾਗ ਦੀ ਭਵਿੱਖਬਾਣੀ
ਚੰਡੀਗੜ੍ਹ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਲਈ 14 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਮੌਸਮ ਵਿਭਾਗ ਨੇ ਚੰਡੀਗੜ੍ਹ ਵਿੱਚ ਸ਼ਨੀਵਾਰ ਸਵੇਰੇ ਅਤੇ ਰਾਤ ਨੂੰ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦਿਨ ਵੇਲੇ ਮੌਸਮ ਸਾਫ਼ ਰਹਿਣ ਅਤੇ ਧੁੱਪ ਨਿਕਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਸ਼ੁੱਕਰਵਾਰ ਨੂੰ ਹਰਿਆਣਾ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ ਅਤੇ ਘੱਟੋ-ਘੱਟ ਤਾਪਮਾਨ ਆਮ ਸੀਮਾਵਾਂ ਦੇ ਨੇੜੇ ਰਿਹਾ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।