ਸੰਗਰੂਰ: ਸੰਗਰੂਰ ਦੇ ਪਿੰਡ ਢੰਡੋਲੀ ਕਲਾਂ 'ਚ ਮੀਂਹ ਕਾਰਨ ਇੱਕ ਦਰਜਨ ਦੇ ਕਰੀਬ ਮਕਾਨਾਂ ਦਾ ਨੁਕਸਾਨ ਹੋਇਆ ਹੈ।ਬਾਰਸ਼ ਕਾਰਨ ਤਿੰਨ ਘਰਾਂ ਦੀਆਂ ਛੱਤਾਂ ਡਿੱਗੀਆਂ ਹਨ।ਰਾਹਤ ਦੀ ਖ਼ਬਰ ਇਹ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ।
ਪੰਜਾਬ ਅੰਦਰ ਮੌਨਸੁਨ ਦੀ ਇਹ ਪਹਿਲੀ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਕਈ ਥਾਈਂ ਮੀਂਹ ਨੇ ਤਬਾਹੀ ਵੀ ਮਚਾਈ ਹੈ। ਸੰਗਰੂਰ ਜ਼ਿਲ੍ਹੇ ਬੀਤੀ ਦੇਰ ਰਾਤ ਤੋਂ ਹੀ ਪੈ ਰਹੇ ਮੀਂਹ ਕਾਰਨ ਪਿੰਡ ਢੰਡੋਲੀ ਕਲਾਂ ਦੇ ਗ਼ਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਪਈਆਂ। ਕੁੱਝ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਵੀ ਪੈ ਗਈਆਂ।ਇੱਥੋਂ ਤੱਕ ਕਿ ਤਿੰਨ ਪਰਿਵਾਰਾਂ ਨੇ ਤਾਂ ਆਪਣੇ ਘਰਾਂ ਦਾ ਸਮਾਨ ਜਾਂ ਤਾਂ ਗੁਆਂਢੀਆਂ ਦੇ ਰੱਖ ਦਿੱਤਾ ਹੈ ਜਾਂ ਫਿਰ ਪਸ਼ੂਆਂ ਵਾਲੇ ਬਾਗਲ ਵਿੱਚ ਰੱਖਿਆ ਹੋਇਆ ਹੈ।ਉਨ੍ਹਾਂ ਸਰਕਾਰ ਅੱਗੇ ਗੁਹਾਰ ਲਗਾਈ ਕਿ ਉਨ੍ਹਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ।
ਉਧਰ ਪਿੰਡ ਦੀ ਮੌਜੂਦਾ ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਅਸੀਂ ਪੰਚਾਇਤ ਵੱਲੋਂ ਵੀ ਪੁਰੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ।ਦੱਸ ਦਈਏ ਕਿ ਦਿੜ੍ਹਬਾ ਸ਼ਹਿਰ ਦੇ ਕੁਝ ਸਰਕਾਰੀ ਅਦਾਰਿਆਂ ਦਾ ਵੀ ਹਾਲ ਕੁਝ ਮੰਦਾ ਹੀ ਨਜ਼ਰ ਆਇਆ ਦਿੜ੍ਹਬਾ ਦਾ ਬਿਜ਼ਲੀ ਘਰ ਪਾਣੀ ਨਾਲ ਭਰਿਆਂ ਹੋਇਆ ਸੀ ਅਤੇ ਸਰਕਾਰੀ ਸਕੂਲ ਨੇ ਤਾਂ ਛੱਪੜ ਦਾ ਰੂਪ ਹੀ ਧਾਰਨ ਕਰ ਰੱਖਿਆ ਸੀ। ਇੱਥੋ ਤੱਕ ਕਿ ਸਰਕਾਰੀ ਸਕੂਲ ਦੀ ਚਾਰਦੀਵਾਰੀ ਤੱਕ ਪਾਣੀ ਨਾਲ ਡਿੱਗ ਪਈ। ਜੇਕਰ ਗੱਲ ਕਰ ਲਈਏ ਅਨਾਜ ਮੰਡੀ ਜਾਂ ਬੱਸ ਸਟੈਂਡ ਦੀ ਤਾਂ ਤਹਿਸੀਲ ਕੰਪਲੈਕਸ ਦੀ ਚਾਰ ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆਇਆ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ