ABP C Voter Survey Punjab: ਪੰਜਾਬ 'ਚ ਕਿਸ ਦੀ ਬਣੇਗੀ ਸਰਕਾਰ, AAP-ਕਾਂਗਰਸ ਜਾਂ ਅਕਾਲੀ ਸਰਵੇ 'ਚ ਹੈਰਾਨ ਕਰਨ ਵਾਲਾ ਖੁਲਾਸਾ
ABP C-Voter Survey for Punjab Election 2022: ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਚੋਣਾਂ ਹਨ। ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਕਾਂਗਰਸ ਇਸ ਕਿਲ੍ਹੇ ਨੂੰ ਬਚਾ ਸਕੇਗੀ ਜਾਂ ਕੋਈ ਹੋਰ ਪਾਰਟੀ ਜਿੱਤ ਹਾਸਲ ਕਰੇਗੀ।
ABP C-Voter 2022 Election Survey: ਅਗਲੇ ਸਾਲ ਦੇ ਸ਼ੁਰੂ ਵਿੱਚ ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਵਿੱਚ ਪੰਜਾਬ ਵੀ ਇੱਕ ਮੁੱਖ ਸੂਬਾ ਹੈ। ਕਿਸਾਨ ਅੰਦੋਲਨ ਦੇ ਮੁਅੱਤਲ ਹੋਣ ਤੋਂ ਬਾਅਦ ਇਹ ਚੋਣਾਂ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਹਨ। ਕਾਂਗਰਸ, ਆਮ ਆਦਮੀ ਪਾਰਟੀ (ਆਪ) ਤੋਂ ਲੈ ਕੇ ਅਕਾਲੀ ਦਲ, ਭਾਜਪਾ ਅਤੇ ਹਾਲ ਹੀ ਵਿੱਚ ਬਣੀ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress) ਸਭ ਨੇ ਚੋਣਾਂ ਜਿੱਤਣ ਦੇ ਦਾਅਵੇ ਕੀਤੇ ਹਨ।
ਹਾਲਾਂਕਿ, ਜਨਤਾ ਤੈਅ ਕਰੇਗੀ ਕਿ ਸੱਤਾ ਕਿਸ ਨੂੰ ਮਿਲੇਗੀ। ਇਸ ਦੇ ਮੱਦੇਨਜ਼ਰ ਸੀ ਵੋਟਰ ਦੇ ਨਾਲ ਏਬੀਪੀ ਨਿਊਜ਼ ਨੇ ਪੰਜਾਬ ਦੇ ਲੋਕਾਂ ਦੀ ਸਿਆਸੀ ਨਬਜ਼ ਟਟੋਲਣ ਦੀ ਕੋਸ਼ਿਸ਼ ਕੀਤੀ। ਇਸ ਵਿੱਚ ਲੋਕਾਂ ਨੂੰ ਸਿੱਧੇ ਤੌਰ 'ਤੇ ਪੁੱਛਿਆ ਗਿਆ ਕਿ ਤੁਹਾਡੇ ਖ਼ਿਆਲ ਵਿੱਚ ਇਸ ਵਾਰ ਪੰਜਾਬ ਵਿੱਚ ਕੌਣ ਜਿੱਤੇਗਾ?
ਤੁਹਾਡੇ ਖ਼ਿਆਲ ਵਿੱਚ ਪੰਜਾਬ ਵਿੱਚ ਕੌਣ ਜਿੱਤੇਗਾ?
ਸੀ-ਵੋਟਰ ਸਰਵੇਖਣ
ਆਪ - 32%
ਕਾਂਗਰਸ-27%
ਅਕਾਲੀ ਦਲ - 11%
ਗੱਠਜੋੜ - 6%
ਹੋਰ - 3%
ਪਤਾ ਨਹੀਂ - 21%
ਕੀ ਤੁਸੀਂ ਪੰਜਾਬ ਸਰਕਾਰ ਤੋਂ ਨਾਰਾਜ਼ ਹੋ ਤੇ ਬਦਲਣਾ ਚਾਹੁੰਦੇ ਹੋ?
ਸੀ-ਵੋਟਰ ਸਰਵੇਖਣ
ਨਾਰਾਜ਼ , ਬਦਲਣਾ ਚਾਹੁੰਦੇ ਹਾਂ - 66%
ਨਾਰਾਜ਼ ਨਹੀਂ, ਬਦਲਣਾ ਨਹੀਂ ਚਾਹੁੰਦੇ - 34%
ਹੁਣ ਕਿਸਾਨ ਜਥੇਬੰਦੀ ਵੀ ਲੜਣਗੀਆਂ ਚੋਣਾਂ
ਪੰਜਾਬ ਵਿੱਚ 32 ਚੋਂ 22 ਕਿਸਾਨ ਜਥੇਬੰਦੀਆਂ ਨੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸ਼ਨੀਵਾਰ ਨੂੰ ਇਨ੍ਹਾਂ ਜਥੇਬੰਦੀਆਂ ਨੇ ਪੰਜਾਬ ਸੰਯੁਕਤ ਸਮਾਜ ਮੋਰਚਾ ਨਾਂਅ ਦੀ ਪਾਰਟੀ ਦਾ ਐਲਾਨ ਵੀ ਕੀਤਾ। ਕਿਸਾਨਾਂ ਦੀ ਇਹ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਲੜੇਗੀ। ਬਲਬੀਰ ਸਿੰਘ ਰਾਜੇਵਾਲ ਕਿਸਾਨਾਂ ਦੇ ਇਸ ਫਰੰਟ ਦਾ ਚਿਹਰਾ ਹੋਣਗੇ।
ਬਲਬੀਰ ਸਿੰਘ ਰਾਜੇਵਾਲ ਨੇ ਚੋਣ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਖ-ਵੱਖ ਵਿਚਾਰਧਾਰਾ ਵਾਲੇ ਲੋਕਾਂ ਨੂੰ ਲੈ ਕੇ ਬਣਿਆ ਹੈ। ਅਸੀਂ ਬਹੁਤ ਵੱਡੀ ਲੜਾਈ ਜਿੱਤ ਕੇ ਆਏ ਹਾਂ। ਉਨ੍ਹਾਂ ਕਿਹਾ ਕਿ ਸਾਡੇ ਤੋਂ ਲੋਕਾਂ ਦੀਆਂ ਉਮੀਦਾਂ ਵਧੀਆਂ ਹਨ, ਸਾਡੇ 'ਤੇ ਲੋਕਾਂ ਦਾ ਦਬਾਅ ਵਧਿਆ ਹੈ, ਜੇਕਰ ਉਹ ਮੋਰਚਾ ਜਿੱਤ ਸਕਦੇ ਹਨ ਤਾਂ ਪੰਜਾਬ ਲਈ ਕੁਝ ਵੀ ਕਰ ਸਕਦੇ ਹਨ।
ਇਹ ਵੀ ਪੜ੍ਹੋ: Punjab Election 2022: ਪੰਜਾਬ ਚੋਣਾਂ 'ਚ ਸੀਟਾਂ ਦੀ ਵੰਡ ਦੇ ਫਾਰਮੂਲੇ 'ਤੇ ਕੈਪਟਨ ਅਤੇ ਬੀਜੇਪੀ ਸੋਮਵਾਰ ਨੂੰ ਕਰ ਸਕਦੇ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin