![ABP Premium](https://cdn.abplive.com/imagebank/Premium-ad-Icon.png)
Accident in Punjab: ਸਕੂਲ ਜਾਂਦੇ ਤਿੰਨ ਭੈਣ-ਭਰਾਵਾਂ ਨੂੰ ਟਰੱਕ ਨੇ ਦਰੜ੍ਹਿਆ, 2 ਦੀ ਮੌਤ, ਇੱਕ ਗੰਭੀਰ ਜ਼ਖ਼ਮੀ
ਸ਼੍ਰੀ ਮੁਕਤਸਰ ਸਾਹਿਬ ਤੋਂ ਦਰਦਨਾਕ ਖਬਰ ਆਈ ਹੈ। ਇੱਥੇ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ। ਸਕੂਲ ਜਾ ਰਹੇ ਤਿੰਨ ਭੈਣ-ਭਰਾਵਾਂ ਨੂੰ ਝੋਨੇ ਨਾਲ ਭਰੇ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਭੈਣ ਤੇ ਭਰਾ ਦੀ ਮੌਕੇ 'ਤੇ
![Accident in Punjab: ਸਕੂਲ ਜਾਂਦੇ ਤਿੰਨ ਭੈਣ-ਭਰਾਵਾਂ ਨੂੰ ਟਰੱਕ ਨੇ ਦਰੜ੍ਹਿਆ, 2 ਦੀ ਮੌਤ, ਇੱਕ ਗੰਭੀਰ ਜ਼ਖ਼ਮੀ Accident in Punjab: Three siblings on their way to school were hit by a truck, both died, one was seriously injured Accident in Punjab: ਸਕੂਲ ਜਾਂਦੇ ਤਿੰਨ ਭੈਣ-ਭਰਾਵਾਂ ਨੂੰ ਟਰੱਕ ਨੇ ਦਰੜ੍ਹਿਆ, 2 ਦੀ ਮੌਤ, ਇੱਕ ਗੰਭੀਰ ਜ਼ਖ਼ਮੀ](https://feeds.abplive.com/onecms/images/uploaded-images/2022/12/07/4f56ce5f6c41e301da544a837ff854781670394863476498_original.jpg?impolicy=abp_cdn&imwidth=1200&height=675)
Accident in Punjab : ਸ਼੍ਰੀ ਮੁਕਤਸਰ ਸਾਹਿਬ ਤੋਂ ਦਰਦਨਾਕ ਖਬਰ ਆਈ ਹੈ। ਇੱਥੇ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ। ਸਕੂਲ ਜਾ ਰਹੇ ਤਿੰਨ ਭੈਣ-ਭਰਾਵਾਂ ਨੂੰ ਝੋਨੇ ਨਾਲ ਭਰੇ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਭੈਣ ਤੇ ਭਰਾ ਦੀ ਮੌਕੇ 'ਤੇ ਹੀ ਮੌਤ ਗਈ ਜਦੋਂਕਿ ਇੱਕ ਭਰਾ ਗੰਭੀਰ ਜ਼ਖਮੀ ਹੈ।
ਜ਼ਖ਼ਮੀ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਗੁਰਸੇਵਕ ਉਮਰ 15 ਸਾਲ ਕਲਾਸ 10ਵੀਂ ਤੇ ਪ੍ਰਭਜੋਤ ਕੌਰ ਉਮਰ 12 ਸਾਲ ਕਲਾਸ 7ਵੀਂ ਵਜੋਂ ਹੋਈ ਹੈ।
ਨਵਤੇਜ ਸਿੰਘ ਉਮਰ 8 ਸਾਲ ਜਮਾਤ ਪਹਿਲੀ ਜ਼ਖਮੀ ਹੋਇਆ ਹੈ। ਨਵਤੇਜ ਸਿੰਘ ਨੂੰ ਬਠਿੰਡਾ ਭੇਜ ਦਿੱਤਾ ਗਿਆ ਹੈ। ਇਹ ਤਿੰਨੋਂ ਆਪਸ ਵਿੱਚ ਭੈਣ-ਭਰਾ ਹਨ। ਮੁਕਤਸਰ ਦੇ ਪਿੰਡ ਸਦਰਵਾਲਾ ਦੇ ਵਸਨੀਕ ਹਨ। ਘਰ ਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)