(Source: ECI/ABP News/ABP Majha)
Fazilka News : ਕਿਸ਼ਤੀ ਡੁੱਬਣ ਕਰਕੇ ਵਾਪਰਿਆ ਹਾਦਸਾ, ਲੋਕਾਂ ਨੇ ਮਸਾਂ ਬਚਾਈ ਜਾਨ
Boat ਕਿਸ਼ਤੀ ਡੁੱਬਣ ਕਾਰਨ ਹਾਦਸਾ ਵਾਪਰ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਕਿਸ਼ਤੀ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ। ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ...
Fazilka News : ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ 'ਚ ਕਿਸ਼ਤੀ ਡੁੱਬਣ ਕਾਰਨ ਹਾਦਸਾ ਵਾਪਰ ਗਿਆ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਕਿਸ਼ਤੀ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ। ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਬੇੜੀ 'ਤੇ ਸਵਾਰ ਲੋਕਾਂ ਦਾ ਸਮਾਨ ਪਾਣੀ ਦੇ ਤੇਜ਼ ਵਹਾਅ 'ਚ ਵਹਿ ਗਿਆ |
ਜਾਣਕਾਰੀ ਦਿੰਦਿਆਂ ਪਿੰਡ ਵਾਸੀ ਓਮ ਸਿੰਘ ਪੰਚਾਇਤ ਮੈਂਬਰ ਪਿੰਡ ਦੋਨਾ ਨਾਨਕਾ ਤੇ ਹੋਰਨਾਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ 12 ਵਜੇ ਦੇ ਕਰੀਬ ਪਿੰਡ ਦੇ ਕੁਝ ਲੋਕ ਕਿਸ਼ਤੀ 'ਚ ਸਵਾਰ ਹੋ ਕੇ ਸਤਲੁਜ ਪਾਰ ਕਰਕੇ ਦੂਜੇ ਪਾਸੇ ਜਾ ਰਹੇ ਸਨ। ਇਸ ਦੌਰਾਨ ਕਿਸ਼ਤੀ ਟੁੱਟਣ ਕਾਰਨ ਰਸਤੇ ਵਿੱਚ ਹੀ ਕਿਸ਼ਤੀ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਹੌਲੀ-ਹੌਲੀ ਕਿਸ਼ਤੀ ਪਾਣੀ 'ਚ ਡੁੱਬ ਗਈ। ਇਸ ਦੌਰਾਨ ਕਿਸ਼ਤੀ 'ਤੇ ਮੌਜੂਦ ਲੋਕਾਂ ਨੇ ਉਥੇ ਮੌਜੂਦ ਦਰੱਖਤਾਂ ਦਾ ਸਹਾਰਾ ਲੈ ਕੇ ਆਪਣੀ ਜਾਨ ਬਚਾਈ ਅਤੇ ਕੁਝ ਲੋਕ ਦਰਖਤਾਂ 'ਤੇ ਚੜ੍ਹ ਗਏ।
ਦੂਜੇ ਪਾਸੇ ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਬੋਧ ਸਿੰਘ ਨੇ ਦੱਸਿਆ ਕਿ ਇਸ ਕਿਸ਼ਤੀ ਵਿੱਚ ਕੁੱਲ 10-12 ਲੋਕ ਸਵਾਰ ਸਨ। ਉਨ੍ਹਾਂ ਵਿਚ ਇਕ ਔਰਤ ਵੀ ਸੀ ਅਤੇ ਉਹ ਖੁਦ ਇਸ ਕਿਸ਼ਤੀ 'ਤੇ ਸਨ। ਇਸ ਦੌਰਾਨ ਉਸ ਦੇ ਹੱਥ ਵਿੱਚ ਇੱਕ ਕਿੱਟ ਸੀ, ਜਿਸ ਵਿੱਚ ਉਸ ਦੇ ਪਿੰਡ ਦੀ ਪੰਚਾਇਤ ਦਾ ਰਿਕਾਰਡ ਸੀ। ਦਫਤਰ ਫਾਜ਼ਿਲਕਾ ਲੈ ਕੇ ਜਾ ਰਹੇ ਸਨ। ਇਹ ਕਿੱਟ ਉਸ ਦੇ ਹੱਥੋਂ ਛੁੱਟ ਕੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ।
ਬੁੱਧ ਸਿੰਘ ਨੇ ਦੱਸਿਆ ਕਿ ਪਿਛਲੇ ਹੜ੍ਹ ਦੌਰਾਨ ਉਨ੍ਹਾਂ ਦੀ ਮੰਗ ’ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਹ ਕਿਸ਼ਤੀ ਮੁਹੱਈਆ ਕਰਵਾਈ ਗਈ ਸੀ। ਉਸ ਸਮੇਂ ਤੋਂ ਇਸ ਕਿਸ਼ਤੀ ਦੀ ਹਾਲਤ ਬਹੁਤ ਖਰਾਬ ਸੀ। ਇਹ ਥਾਂ ਥਾਂ-ਥਾਂ ਟੁੱਟੀ ਹੋਈ ਸੀ ਅਤੇ ਇਸ ਵਿੱਚ ਵੱਡੇ-ਵੱਡੇ ਟੋਏ ਪੈ ਗਏ ਸਨ। ਇਸ ਸਬੰਧੀ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਿਆ ਸੀ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਕਿਸ਼ਤੀਆਂ ਨਹੀਂ ਹਨ। ਜਿਸ ਕਰਕੇ ਉਹ ਲੋਕ ਅਤੇ ਉਨ੍ਹਾਂ ਦੇ ਪਿੰਡ ਵਾਸੀ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਇਸ ਟੁੱਟੀ ਹੋਈ ਕਿਸ਼ਤੀ ਵਿੱਚ ਆ ਰਹੇ ਸਨ। ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਇਸ ਕਿਸ਼ਤੀ ਵਿੱਚ ਕੋਈ ਬੱਚਾ ਨਹੀਂ ਸੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।