(Source: ECI/ABP News)
ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀ ਦੀ ਮੌਤ, ਪੁਲਿਸ ਨੇ ਜੇਲ੍ਹ ਵਿੱਚ ਹਮਲਾ ਹੋਣ ਦੀ ਗੱਲ ਨਕਾਰੀ
ਡਾ. ਨਾਨਕ ਸਿੰਘ ਨੇ ਦੱਸਿਆ ਕਿ ਜੱਸੀ ਦੀ ਤਬੀਅਤ ਵਿਗੜਣ ’ਤੇ ਉਸਨੂੰ ਪਹਿਲਾਂ ਜੇਲ੍ਹ ਦੇ ਡਾਕਟਰ ਨੇ ਵੇਖ਼ਿਆ ਜਿਸ ਮਗਰੋਂ ਉਸਨੂੰ ਸਿਵਲ ਹਸਪਤਾਲ ‘ਰੈਫ਼ਰ’ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਹੀ ਇਲਾਜ ਦੌਰਾਨ ਜੱਸੀ ਦੀ ਮੌਤ ਹੋ ਗਈ
![ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀ ਦੀ ਮੌਤ, ਪੁਲਿਸ ਨੇ ਜੇਲ੍ਹ ਵਿੱਚ ਹਮਲਾ ਹੋਣ ਦੀ ਗੱਲ ਨਕਾਰੀ Accused of Morinda sacrilege case dies police denies attack in jail ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀ ਦੀ ਮੌਤ, ਪੁਲਿਸ ਨੇ ਜੇਲ੍ਹ ਵਿੱਚ ਹਮਲਾ ਹੋਣ ਦੀ ਗੱਲ ਨਕਾਰੀ](https://feeds.abplive.com/onecms/images/uploaded-images/2023/05/02/3d70a655f6c5b99c1e53f024fb69a8221682989588457674_original.jpg?impolicy=abp_cdn&imwidth=1200&height=675)
Punjab News: ਮੋਰਿੰਡਾ ਦੇ ਗੁਰੂਘਰ ਵਿੱਚ ਬੇਅਦਬੀ ਕਰਨ ਵਾਲੇ ਦੀ ਦੋਸ਼ੀ ਦੀ ਮਾਨਸਾ ਦੀ ਜੇਲ੍ਹ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਮਾਨਸਾ ਦੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਹੈ ਕਿ ਮੋਰਿੰਡਾ ਬੇਅਦਬੀ ਕਾਂਡ ਦੇ ਮਾਨਸਾ ਜੇਲ੍ਹ ਵਿੱਚ ਬੰਦ ਦੋਸ਼ੀ ਜਸਵੀਰ ਸਿੰਘ ਜੱਸੀ ਦੀ ਮੌਤ ਉਸਦੀ ਜੇਲ੍ਹ ਵਿੱਚ ਤਬੀਅਤ ਵਿਗੜਣ ਕਾਰਨ ਹੀ ਹੋਈ ਹੈ ਅਤੇ ਜੇਲ੍ਹ ਵਿੱਚ ਉਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਜਾਂ ਫ਼ਿਰ ਝੜਪ ਨਹੀਂ ਹੋਈ।
ਜੱਸੀ ਦੀ ਮੌਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਨਾਨਕ ਸਿੰਘ ਨੇ ਦੱਸਿਆ ਕਿ ਜੱਸੀ ਦੀ ਤਬੀਅਤ ਵਿਗੜਣ ’ਤੇ ਉਸਨੂੰ ਪਹਿਲਾਂ ਜੇਲ੍ਹ ਦੇ ਡਾਕਟਰ ਨੇ ਵੇਖ਼ਿਆ ਜਿਸ ਮਗਰੋਂ ਉਸਨੂੰ ਸਿਵਲ ਹਸਪਤਾਲ ‘ਰੈਫ਼ਰ’ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਹੀ ਇਲਾਜ ਦੌਰਾਨ ਜੱਸੀ ਦੀ ਮੌਤ ਹੋ ਗਈ ਅਤੇ ਉਸਦੀ ਲਾਸ਼ ਆਈ.ਸੀ.ਯੂ. ਵਿੱਚੋਂ ਸ਼ਿਫ਼ਟ ਕਰਕੇ ‘ਮੌਰਚਰੀ’ ਵਿੱਚ ਰਖਵਾ ਦਿੱਤੀ ਗਈ ਹੈ ਅਤੇ ਇਸ ਸੰਬੰਧ ਵਿੱਚ ਰੋਪੜ ਪੁਲਿਸ ਅਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਸਵੀਰ ਜੱਸੀ ਦੀ ਮੌਤ ਦੇ ਕਾਰਨ ਬਾਰੇ ਉਹ ਕੁਝ ਨਹੀਂ ਦੱਸ ਸਕਦੇ ਕਿਉਂਕ ਇਹ ਡਾਕਟਰਾਂ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਉਸ ਦੀ ਤਬੀਅਤ ਵਿਗੜਣ ਅਤੇ ਸਾਹ ਔਖਾ ਹੋਣ ਦੀ ਹੀ ਗੱਲ ਕਹੀ ਸੀ ਅਤੇ ਬਾਕੀ ਅਸਲ ਵਜ੍ਹਾ ਮੰਗਲਵਾਰ ਨੂੰ ਉਸਦੇ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆ ਜਾਵੇਗੀ।
ਚਾਰ ਦਿਨ ਪਹਿਲਾਂ ਤਾਣਿਆ ਗਿਆ ਸੀ ਪਿਸਤੌਲ
ਅਜੇ ਚਾਰ ਦਿਨ ਪਹਿਲਾਂ ਹੀ ਅਦਾਲਤ ਵਿੱਚ ਪੇਸ਼ੀ ਦੌਰਾਨ ਮ੍ਰਿਤਕ ਜਸਵੀਰ ਸਿੰਘ ’ਤੇ ਹਮਲਾ ਹੋਇਆ ਸੀ। ਪੁਲਿਸ ਜਸਵੀਰ ਸਿੰਘ ਨੂੰ ਅਦਾਲਤ ਵਿੱਚ ਲੈ ਗਈ ਸੀ। ਇਸ ਦੌਰਾਨ ਇਕ ਵਕੀਲ ਨੇ ਉਸ ਵੱਲ ਪਿਸਤੌਲ ਤਾਣ ਲਈ। ਜਿਸ ਤੋਂ ਬਾਅਦ ਭੀੜ ਇਧਰ-ਉਧਰ ਭੱਜਣ ਲੱਗੀ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਵਕੀਲ ਨੂੰ ਫੜ ਲਿਆ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਅਤੇ ਜਸਵੀਰ ਸਿੰਘ ਨੂੰ ਮਾਨਸਾ ਜੇਲ੍ਹ ਭੇਜ ਦਿੱਤਾ ਗਿਆ।
ਕੀ ਸੀ ਪੂਰਾ ਮਾਮਲਾ
ਜਸਵੀਰ ਸਿੰਘ ਨੇ ਇੱਕ ਹਫ਼ਤਾ ਪਹਿਲਾਂ ਸੋਮਵਾਰ ਨੂੰ ਕੋਤਵਾਲੀ ਸਾਹਿਬ ਗੁਰਦੁਆਰੇ ਵਿੱਚ ਪਾਠੀਆਂ ’ਤੇ ਹਮਲਾ ਕੀਤਾ ਸੀ। ਇੰਨਾ ਹੀ ਨਹੀਂ ਜਸਵੀਰ ਸਿੰਘ ਜੁੱਤੀਆਂ ਲੈ ਕੇ ਗੁਰਦੁਆਰਾ ਸਾਹਿਬ ਪਹੁੰਚ ਗਿਆ। ਫਿਰ ਸਿੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਜਾ ਕੇ ਪਾਠੀਆਂ ਨੂੰ ਥੱਪੜ ਮਾਰਿਆ। ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਲੋਕਾਂ ਨੇ ਤੁਰੰਤ ਉਸ ਨੂੰ ਫੜ ਲਿਆ ਅਤੇ ਭੀੜ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)