Punjab News : ਦੋਸ਼ੀਆਂ ਨੂੰ ਭੁੱਕੀ ,ਚੂਰਾ,ਪੋਸਤ ਸਮੇਤ ਕੀਤਾ ਗ੍ਰਿਫਤਾਰ
Punjab Police - ਰੂਪਨਗਰ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਵੱਲੋ 02 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ, ਉਨ੍ਹਾਂ ਪਾਸੋਂ ਟਰੱਕ ਨੰਬਰ ਪੀ.ਬੀ-65-ਏ.ਟੀ-4781 ਵਿੱਚੋਂ ਇੱਕ ਕੁਇੰਟਲ 15 ਕਿਲੋਗ੍ਰਾਮ
Punjab News - ਰੂਪਨਗਰ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਵੱਲੋ 02 ਦੋਸ਼ੀਆ ਨੂੰ ਗ੍ਰਿਫਤਾਰ ਕਰਕੇ, ਉਨ੍ਹਾਂ ਪਾਸੋਂ ਟਰੱਕ ਨੰਬਰ ਪੀ.ਬੀ-65-ਏ.ਟੀ-4781 ਵਿੱਚੋਂ ਇੱਕ ਕੁਇੰਟਲ 15 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ., ਆਈ.ਜੀ. ਰੂਪਨਗਰ ਰੇਂਜ ਨੇ ਦੱਸਿਆ ਕਿ ਰੇਂਜ ਐਟੀ ਨਾਰਕੋਟਿਕ ਕਮ ਸਪੈਸ਼ਲ ਓਪਰੇਸ਼ਨ ਸੈੱਲ ਦੀ ਪੁਲਿਸ ਪਾਰਟੀ, ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਪਿੰਡ ਜਨੇਤਪੁਰ ਕੱਟ ਚੰਡੀਗੜ-ਅੰਬਾਲਾ ਮੇਨ ਹਾਈਵੇਅ ਤੇ ਮੌਜੂਦ ਸੀ ਤਾਂ ਸਹਾ: ਥਾਣੇ ਜੀਤ ਰਾਮ ਨੂੰ ਇਤਲਾਹ ਮਿਲੀ ਕਿ ਮੇਜਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਜੰਡਪੁਰ, ਥਾਣਾ ਸਦਰ ਖਰੜ੍ਹ, ਐਸ.ਏ.ਐਸ ਨਗਰ ਜੋ ਕਿ ਜ਼ਿਲ੍ਹਾ ਮੋਹਾਲੀ ਅੰਦਰ ਭੁੱਕੀ ਚੂਰਾ ਪੋਸਤ ਵੇਚਣ ਦਾ ਧੰਦਾ ਕਰਦੇ ਹਨ। ਜੋ ਅੱਜ ਵੀ ਟਰੱਕ ਨੰ ਪੀ.ਬੀ-65-ਏ.ਟੀ-4781 ਮਾਰਕਾ ਟਾਟਾ 3118 ਤੇ ਸਵਾਰ ਹੋ ਕੇ ਅੰਬਾਲਾ ਸਾਈਡ ਤੋਂ ਡੇਰਾਬੱਸੀ ਵਾਲੀ ਸਾਈਡ ਨੂੰ ਆ ਰਹੇ ਹਨ।
ਮੁਖਬਰੀ ਦੇ ਆਧਾਰ ਤੇ ਉਕਤ ਦੋਸ਼ੀਆਨ ਵਿਰੁੱਧ ਮੁਕੱਦਮਾ ਨੰਬਰ 297 ਮਿਤੀ 27.09.2023 ਅ/ਧ 15,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਡੇਰਾਬੱਸੀ ਦਰਜ ਰਜਿਸਟਰ ਕਰਵਾਇਆ ਗਿਆ। ਉਕਤ ਦੋਸ਼ੀਆਨ ਨੂੰ ਸਮੇਤ ਟਰੱਕ ਪਿੰਡ ਜਨੇਤਪੁਰ ਕੱਟ ਚੰਡੀਗੜ-ਅੰਬਾਲਾ ਮੇਨ ਹਾਈਵੇਅ ਪਰ ਨਾਕਾਬੰਦੀ ਕਰਕੇ ਕਾਬੂ ਕੀਤਾ ਗਿਆ। ਮੌਕੇ ਤੇ ਅਮਰਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਨਾਰਕੋਟਿਕਸ ਜਿਲ੍ਹਾ ਐਸ.ਏ.ਐਸ.ਨਗਰ ਨੂੰ ਬੁਲਾਇਆ ਗਿਆ। ਜਿਨ੍ਹਾਂ ਦੀ ਹਾਜ਼ਰੀ ਵਿਚ ਦੋਸ਼ੀਆਨ ਅਤੇ ਉਨ੍ਹਾਂ ਦੇ ਟਰੱਕ ਦੀ ਤਲਾਸ਼ੀ ਕੀਤੀ ਗਈ। ਟਰੱਕ ਦੀ ਤਲਾਸ਼ੀ ਕਰਨ ਤੇ ਟਰੱਕ ਵਿਚ ਲੋਡ ਸੈਨਟਰੀ ਦੇ ਸਮਾਨ ਵਿਚੋ 07 ਬੋਰੀਆ ( ਇੱਕ ਕੁਇੰਟਲ 15 ਕਿਲੋਗ੍ਰਾਮ ) ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ।
ਦੋਸ਼ੀਆਨ ਨੇ ਆਪਣੀ ਪੁੱਛਗਿਛ ਦੌਰਾਨ ਮੰਨਿਆ ਕਿ ਉਹ ਕਾਫੀ ਸਮੇਂ ਤੋ ਆਪਣਾ ਟਰੱਕ ਚਲਾਉਦੇ ਹਨ ਅਤੇ ਜਿਆਦਾਤਰ ਉਹ ਬਾਹਰਲੀਆਂ ਸਟੇਟਾਂ ਦਾ ਮਾਲ ਲੈ ਕੇ ਆਉੇਦੇ ਤੇ ਜਾਂਦੇ ਹਨ। ਹੁਣ ਵੀ ਉਹ ਕਰੀਬ 10-12 ਦਿਨ ਪਹਿਲਾ ਪੰਚਕੂਲਾ ਤੋਂ ਸੇਬ ਲੋਡ ਕਰਕੇ ਅਨੰਦ ਸ਼ਹਿਰ ਗੁਜਰਾਤ ਦਾ ਮਾਲ ਲੈ ਕੇ ਗਏ ਸੀ। ਵਾਪਸੀ ਤੇ ਉਨ੍ਹਾ ਨੇ ਸੀਰਾ ਸੈਨਟਰੀ ਵੇਅਰ ਲਿਮਟਿਡ. ਕੰਪਨੀ ਕਾਂਡੀ ਅਹਿਮਦਾਬਾਦ ਗੁਜਰਾਤ ਤੋਂ ਸੀਰਾ ਸੈਨਟਰੀ ਵੇਅਰ ਲਿਮਟਿਡ. ਕੰਪਨੀ ਜੀਰਕਪੁਰ ਦਾ ਮਾਲ ਲੋਡ ਕੀਤਾ ਸੀ ਅਤੇ ਰਸਤੇ ਵਿਚੋ ਮੰਗਲਵਾੜਾ ਰਾਜਸਥਾਨ ਤੋਂ ਭੁੱਕੀ ਦੀ ਖੇਪ ਸੈਨਟਰੀ ਦੇ ਸਮਾਨ ਵਿਚ ਲੁਕਾ ਛੁਪਾ ਕੇ ਲਿਆਂਦੀ ਸੀ। ਦੋਸ਼ੀਆਨ ਪਾਸੋ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਹ ਖੇਪ ਕਿਸ ਪਾਸੋਂ ਲੈ ਕੇ ਆਏ ਸੀ ਅਤੇ ਅੱਗੇ ਕਿਸ ਕਿਸਨੂੰ ਵੇਚਣੀ ਸੀ। ਦੋਸ਼ੀ ਪਿਛਲੇ ਕਾਫੀ ਸਮੇਂ ਤੋ ਭੁੱਕੀ ਚੂਰਾ ਪੋਸਤ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਜੋ ਕਿ ਹੁਣ ਤੱਕ ਫੜੇ ਨਹੀਂ ਗਏ ਸਨ। ਦੋਸ਼ੀਆਨ ਨੂੰ ਕੱਲ ਮਿਤੀ 28-09-2023 ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।