ਪੜਚੋਲ ਕਰੋ
ਕੋਵਿਡ ਟੈਸਟ ਖਿਲਾਫ ਸ਼ਿਕਾਇਤਾਂ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਨਿੱਜੀ ਲੈਬੋਰਟਰੀ ਤੇ ਵੱਡੀ ਕਾਰਵਾਈ
ਨਿੱਜੀ ਲੈਬੋਰਟਰੀ ਵੱਲੋਂ ਮਚਾਈ ਜਾ ਰਹੀ ਲੁੱਟ ਦੇ ਖਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੱਡਾ ਕਦਮ ਚੁੱਕਦਿਆਂ ਛਾਪੇਮਾਰੀ ਕੀਤੀ ਹੈ।

ਅੰਮ੍ਰਿਤਸਰ: ਨਿੱਜੀ ਲੈਬੋਰਟਰੀ ਵੱਲੋਂ ਮਚਾਈ ਜਾ ਰਹੀ ਲੁੱਟ ਦੇ ਖਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਵੱਡਾ ਕਦਮ ਚੁੱਕਦਿਆਂ ਛਾਪੇਮਾਰੀ ਕੀਤੀ ਹੈ।ਵਿਡੀਲੈਂਸ ਨੇ ਛਾਪੇਮਾਰੀ ਕਰ ਇੱਥੇ ਮੌਜੂਦ ਸਾਰਾ ਰਿਕਾਰਡ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਨਾਲ ਹੀ ਤੁਲੀ ਲੈਬੋਰਟਰੀਜ਼ ਦੀ ਕੋਵਿਡ ਟੈਸਟਿੰਗ ਮਸ਼ੀਨ ਵੀ ਸੀਲ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਦੇ ਕੋਲ ਤਿੰਨ ਸ਼ਿਕਾਇਤਕਰਤਾਵਾਂ ਨੇ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਨਿੱਜੀ ਲੈਬੋਰਟਰੀ ਵੱਲੋਂ ਪੌਜ਼ੇਟਿਵ ਦੱਸੇ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਹੀ ਇੱਕ ਨਿੱਜੀ ਹਸਪਤਾਲ ਦੇ ਵਿੱਚ ਲੈਬੋਰਟਰੀ ਵੱਲੋਂ ਰੈਫਰ ਕੀਤਾ ਗਿਆ।ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਏ ਕਿ ਇਹ ਲੈਬ ਵਲੋਂ ਮੋਟੀ ਰਕਮ ਵੀ ਵਸੂਲੀ ਗਈ ਹੈ। ਸ਼ਿਕਾਇਤਕਰਤਾਵਾਂ ਦੀ ਕੋਰੋਨਾ ਰਿਪੋਰਟ ਸਰਕਾਰੀ ਹਸਪਤਾਲ 'ਚ ਨੈਗੇਟਿਵ ਆਈ। ਜਿਸ ਤੋਂ ਬਾਅਦ ਇਹ ਸਾਰੇ ਮਾਮਲੇ ਨੇ ਜ਼ੋਰ ਫੜ੍ਹਿਆ।ਵਿਜੀਲੈਂਸ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਦੋ ਟੀਮਾਂ ਬਣਾ ਕੇ ਤੁਲੀ ਡਾਇਗਨੋਸਟਿਕ ਲੈਬ ਦੇ ਵਿੱਚ ਛਾਪੇਮਾਰੀ ਕੀਤੀ ਅਤੇ ਨਾਲ ਹੀ ਈ ਐੱਮ ਸੀ ਹਸਪਤਾਲ ਦੇ ਵਿੱਚ ਛਾਪੇਮਾਰੀ ਕਰਕੇ ਸਾਰਾ ਰਿਕਾਰਡ ਜ਼ਬਤ ਕਰ ਲਿਆ। ਵਿਜੀਲੈਂਸ ਦੇ ਛਾਪੇਮਾਰੀ ਕਰਨ ਵਾਲੇ ਡੀਐੱਸਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਚੀਜ਼ ਨੂੰ ਖੰਗਾਲਿਆ ਜਾ ਰਿਹਾ ਹੈ।ਜੇਕਰ ਕੋਈ ਜਾਂਚ ਦੌਰਾਨ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਟ੍ਰੈਂਡਿੰਗ ਟੌਪਿਕ

















