ਪੜਚੋਲ ਕਰੋ

ਜਾਣੋ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਉਮੀਦਵਾਰਾਂ ਦਾ 'ਚਰਿੱਤਰ', ਕੌਣ ਕਿੰਨੇ ਪਾਣੀ ਵਿੱਚ

ਰਿਪੋਰਟ ਮੁਤਾਬਕ ਪੰਜਾਬ ਦੇ 14% ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ, 24% ਉਮੀਦਵਾਰ ਕਰੋੜਪਤੀ ਹਨ, 34% ਜ਼ਿਆਦਾ ਪੜ੍ਹੇ ਲਿਖੇ ਹਨ, ਜਦਕਿ 6% ਲੋਕ ਸਭਾ ਉਮੀਦਵਾਰ ਅਨਪੜ੍ਹ ਹਨ।

ਚੰਡੀਗੜ੍ਹ: 17ਵੀਂ ਲੋਕ ਸਭਾ ਦੇ ਗਠਨ ਲਈ ਚੋਣਾਂ ਆਪਣੇ ਅੰਜਾਮ ਵੱਲ ਵਧ ਰਹੀਆਂ ਹਨ ਤੇ ਪੰਜਾਬ ਵਿੱਚ ਮੱਤਦਾਨ 7ਵੇਂ ਯਾਨੀ ਆਖ਼ਰੀ ਗੇੜ 'ਚ ਹੋਵੇਗਾ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਿੰਗ 19 ਮਈ ਨੂੰ ਹੋਵੇਗੀ ਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। ਅਜਿਹੇ ਵਿੱਚ ਤੁਹਾਡਾ ਜਾਣਨਾ ਬਹੁਤ ਜ਼ਰੂਰੀ ਹੈ ਕਿ ਪੰਜਾਬ ਦੇ ਉਮੀਦਵਾਰਾਂ ਦਾ ਅਕਸ ਕਿਹੋ ਜਿਹਾ ਹੈ, ਤਾਂ ਜੋ ਤੁਸੀਂ ਆਪਣੇ ਹਲਕੇ ਵਿੱਚੋਂ ਸਹੀ ਉਮੀਦਵਾਰ ਚੁਣ ਸਕੋ। ਚੋਣ ਪ੍ਰਕਿਰਿਆ ਤੇ ਜਮਹੂਰੀ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਐਸੋਸ਼ੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਨੇ ਇਸ ਰਿਪੋਰਟ ਨੂੰ ਲੋਕ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਹਲਫੀਆ ਬਿਆਨਾਂ ਦੇ ਆਧਾਰ 'ਤੇ ਰਿਪੋਰਟ ਤਿਆਰ ਕੀਤੀ ਹੈ। ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਇਹ ਰਿਪੋਰਟ ਜਸਕੀਰਤ ਸਿੰਘ, ਪਰਵਿੰਦਰ ਸਿੰਘ ਕਿੱਤਣਾ ਤੇ ਹਰਪ੍ਰੀਤ ਸਿੰਘ ਨੇ ਪੇਸ਼ ਕੀਤੀ। ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜ ਰਹੇ 278 ਉਮੀਦਵਾਰਾਂ 'ਚੋਂ 277 ਉਮੀਦਵਾਰਾਂ ਦੇ ਹਲਫ਼ੀਆ ਬਿਆਨਾਂ ਦਾ ਅਧਿਐਨ ਕਰਕੇ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਰਿਪੋਰਟ ਮੁਤਾਬਕ ਪੰਜਾਬ ਦੇ 14% ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ ਦਰਜ ਹਨ, 24% ਉਮੀਦਵਾਰ ਕਰੋੜਪਤੀ ਹਨ, 34% ਜ਼ਿਆਦਾ ਪੜ੍ਹੇ ਲਿਖੇ ਹਨ, ਜਦਕਿ 6% ਲੋਕ ਸਭਾ ਉਮੀਦਵਾਰ ਅਨਪੜ੍ਹ ਹਨ। ਅਪਰਾਧਿਕ ਮਾਮਲੇ- 277 ਵਿੱਚੋਂ 39 ਉਮੀਦਵਾਰਾਂ ਨੇ ਮੰਨਿਆ ਕਿ ਉਨ੍ਹਾਂ ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ ਤੇ ਇਨ੍ਹਾਂ 'ਚੋਂ 29 'ਤੇ ਸੰਗੀਨ ਮਾਮਲੇ ਵੀ ਦਰਜ ਹਨ। ਅਪਰਾਧਿਕ ਮੁਕੱਦਮਿਆਂ ਸਮੇਤ ਚੋਣਾਂ ਲੜਨ ਵਾਲੇ ਉਮੀਦਵਾਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸੱਤ, ਆਮ ਆਦਮੀ ਪਾਰਟੀ ਦੇ ਤਿੰਨ, ਜਦਕਿ ਕਾਂਗਰਸ ਦਾ ਇੱਕ ਉਮੀਦਵਾਰ ਸ਼ਾਮਲ ਹੈ। ਬੀਜੇਪੀ ਦੇ ਪੰਜਾਬ ਵਿੱਚ ਸਾਰੇ ਉਮੀਦਵਾਰ ਬੇਦਾਗ਼ ਸਾਬਤ ਹੋਏ ਹਨ। ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ ਅਤੇ ਸੀਪੀਆਈ ਦੇ ਇੱਕ-ਇੱਕ ਉਮੀਦਵਾਰ 'ਤੇ ਅਪਰਾਧਿਕ ਮਾਮਲੇ ਦਰਜ ਹਨ। ਧਨ-ਦੌਲਤ- ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜਨ ਵਾਲੇ 67 ਉਮੀਦਵਾਰ ਕਰੋੜਪਤੀ ਹਨ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਾਨਤਾ ਪਾਰਟੀ ਦੇ ਸਾਰੇ ਦੇ ਸਾਰੇ ਉਮੀਦਵਾਰ ਕਰੋੜਪਤੀ ਹਨ। 'ਆਪ' ਦੇ ਅੱਠ, ਬੀਐਸਪੀ, ਪੀਈਪੀ ਤੇ ਲਿਪ ਦੇ ਦੋ-ਦੋ ਉਮੀਦਵਾਰ ਕਰੋੜਪਤੀ ਹਨ। ਕਰੋੜਪਤੀ ਕਰਜ਼ਈ ਵੀ ਹਨ, ਜਿਨ੍ਹਾਂ ਵਿੱਚ ਸਭ ਤੋਂ ਉੱਪਰ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ (95 ਕਰੋੜ) ਅਤੇ ਅਜੇ ਸਿੰਘ ਧਰਮਿੰਦਰ ਦਿਓਲ ਉਰਫ਼ ਸੰਨੀ ਦਿਓਲ (53 ਕਰੋੜ) ਆਉਂਦੇ ਹਨ। ਕਾਂਗਰਸ ਦੇ ਸੰਗਰੂਰ ਤੋਂ ਲੋਕ ਸਭਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਸਭ ਤੋਂ ਵੱਡੇ ਕਰਦਾਤਾ ਉਮੀਦਵਾਰ ਹਨ। ਉਨ੍ਹਾਂ ਨੇ ਤਾਜ਼ਾ ਇਨਕਮ ਟੈਕਸ ਰਿਟਰਨ ਵਿੱਚ ਆਪਣੀ ਆਮਦਨ 2 ਕਰੋੜ 82 ਲੱਖ ਦਿਖਾਈ ਹੈ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਆਮਦਨ ਕਰ ਰਿਟਰਨ 2 ਕਰੋੜ 62 ਲੱਖ ਦੀ ਭਰੀ ਹੈ। ਪੰਜਾਬ ਦੇ ਸਭ ਤੋਂ ਅਮੀਰ ਸਿਆਸਤਦਾਨ ਬਹੁਜਨ ਸਮਾਜ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਸੋਢੀ ਵਿਕਰਮ ਸਿੰਘ ਹਨ। ਉਨ੍ਹਾਂ ਆਪਣੀ ਚੱਲ ਤੇ ਅਚੱਲ ਜਾਇਦਾਦ 140 ਕਰੋੜ ਰੁਪਏ ਦੀ ਦਿਖਾਈ ਹੈ। ਹਾਲਾਂਕਿ, ਉਹ ਪਿੱਛੇ ਰਹਿ ਜਾਂਦੇ ਹਨ ਜੇਕਰ ਫਿਰੋਜ਼ਪੁਰ ਤੋਂ ਸੁਖਬੀਰ ਬਾਦਲ, ਬਠਿੰਡਾ ਤੋਂ ਹਰਸਿਮਰਤ ਬਾਦਲ ਦੀ ਜਾਇਦਾਦ ਨੂੰ ਇਕੱਠਿਆਂ ਜੋੜ ਦੇ ਦੇਖਿਆ ਜਾਵੇ। ਪਤੀ-ਪਤਨੀ ਨੇ 218 ਕਰੋੜ ਰੁਪਏ ਦੀ ਜਾਇਦਾਦ ਹੋਣ ਦਾ ਖੁਲਾਸਾ ਕੀਤਾ ਹੈ। ਜੇਕਰ ਸਾਰੇ ਉਮੀਦਵਾਰਾਂ ਦੀ ਔਸਤਨ ਜਾਇਦਾਦ ਦੀ ਕੀਮਤ ਕੱਢੀ ਜਾਵੇ ਤਾਂ ਇਹ 5 ਕਰੋੜ ਬਣਦੀ ਹੈ। ਇਨ੍ਹਾਂ ਕਰੋੜਪਤੀਆਂ ਵਿੱਚ ਤਿੰਨ ਅਜ਼ਾਦ ਉਮੀਦਵਾਰਾਂ ਅਜਿਹੇ ਵੀ ਹਨ ਜਿਨ੍ਹਾਂ ਨੇ ਆਪਣੀ ਜਾਇਦਾਦ ਵੀ 5,000, 3,000 ਅਤੇ ਸਿਰਫ 295 ਰੁਪਏ ਵੀ ਦੱਸੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਔਸਤਨ ਜਾਇਦਾਦ 51 ਕਰੋੜ ਰੁਪਏ, ਬਸਪਾ ਵਾਲਿਆਂ ਦੀ 47 ਕਰੋੜ, ਭਾਜਪਾ ਉਮੀਦਵਾਰਾਂ ਦੀ 41 ਕਰੋੜ, ਕਾਂਗਰਸ ਦੇ ਉਮੀਦਵਾਰਾਂ ਦੀ 23 ਕਰੋੜ, ਪੀਈਪੀ ਉਮੀਦਵਾਰਾਂ ਦੀ 20 ਕਰੋੜ ਅਤੇ 'ਆਪ' ਉਮੀਦਵਾਰਾਂ ਦੀ ਔਸਤ ਜਾਇਦਾਦ ਤਿੰਨ ਕਰੋੜ ਰੁਪਏ ਬਣਦੀ ਹੈ। ਪੜ੍ਹਾਈ-ਲਿਖਾਈ ਤੇ ਉਮਰ- ਪੰਜਾਬ ਵਿੱਚ ਇਸ ਵਾਰ ਕੁੱਲ 18 ਵਿਅਕਤੀ ਹੀ ਅਜਿਹੇ ਹਨ ਜੋ ਅੱਜ ਦੇ ਮੁਕਾਬਲੇਬਾਜ਼ੀ ਵਾਲੇ ਯੁਗ ਵਿੱਚ ਖ਼ੁਦ ਨੂੰ ਅਨਪੜ੍ਹ ਹੋਣ ਦੇ ਬਾਵਜੂਦ ਵੀ ਲੋਕਾਂ ਦੀ ਅਗਵਾਈ ਕਰਨ ਦੇ ਸਮਰੱਥ ਸਮਝਦੇ ਹਨ। ਉੱਧਰ, 149 ਉਮੀਦਵਾਰ ਪੰਜਵੀਂ ਤੋਂ ਬਾਰ੍ਹਵੀਂ ਤਕ ਪੜ੍ਹੇ ਹੋਏ ਹਨ ਅਤੇ 95 ਉਮੀਦਵਾਰਾਂ ਨੇ ਗ੍ਰੈਜੁਏਸ਼ਨ ਜਾਂ ਇਸ ਤੋਂ ਉੱਪਰ ਗ੍ਰੈਜੂਏਟ ਪ੍ਰੋਫੈਸ਼ਨਲ, ਪੋਸਟ ਗ੍ਰੈਜੂਏਟ ਤੇ ਡਾਕਟਰ ਹਨ। ਚੋਣ ਲੜਨ ਲਈ ਘੱਟੋ ਘੱਟ ਉਮਰ 25 ਸਾਲ ਹੈ ਅਤੇ 30 ਸਾਲ ਤਕ ਦੇ 24 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਭ ਤੋਂ ਵੱਧ 75 ਉਮੀਦਵਾਰਾਂ ਦੀ ਉਮਰ 40 ਸਾਲ ਤਕ ਹੈ। ਉੱਧਰ, 71 ਉਮੀਦਵਾਰਾਂ ਦੀ ਉਮਰ 50 ਸਾਲ ਤਕ ਅਤੇ 60 ਸਾਲ ਤਕ ਦੇ 49 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੀਨੀਅਰ ਸਿਟੀਜ਼ਨ ਵਿੱਚ 54 ਉਮੀਦਵਾਰ ਆਉਂਦੇ ਹਨ ਅਤੇ ਇੱਕ ਉਮੀਦਵਾਰ 81 ਸਾਲਾਂ ਤੋਂ ਵੀ ਵੱਡਾ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੈਂਗਸਟਰਾਂ ‘ਤੇ ਮੁੜ ਤੋਂ ਕੈਨੇਡਾ ਸਰਕਾਰ 'ਮਿਹਰਬਾਨ' ! ਅਰਸ਼ ਡੱਲਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਭਾਰਤ ਨੇ ਮੰਗੀ ਸੀ ਹਵਾਲਗੀ, ਜਾਣੋ ਹੁਣ ਕੀ ਹੋਵੇਗਾ ?
ਗੈਂਗਸਟਰਾਂ ‘ਤੇ ਮੁੜ ਤੋਂ ਕੈਨੇਡਾ ਸਰਕਾਰ 'ਮਿਹਰਬਾਨ' ! ਅਰਸ਼ ਡੱਲਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਭਾਰਤ ਨੇ ਮੰਗੀ ਸੀ ਹਵਾਲਗੀ, ਜਾਣੋ ਹੁਣ ਕੀ ਹੋਵੇਗਾ ?
Traffic Rules: ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
Gold-Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Advertisement
ABP Premium

ਵੀਡੀਓਜ਼

ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਆਇਆ ਨਵਾਂ ਮੋੜਲਾਰੇਂਸ ਗੈਂਗ ਦਾ ਸ਼ੂਟਰ ਫਰਜੀ ਪਾਸਪੋਰਟ 'ਤੇ ਵਿਦੇਸ਼ ਫਰਾਰਕੇਲੇਆਂ ਦੀ ਲੜਾਈ ਨੇ ਲੈ ਲਈ ਦੁਕਾਨਦਾਰ ਦੀ ਜਾਨLakha Sidhana VS Aap Punjab | ਲੱਖਾ ਸਿਧਾਣਾ ਤੇ ਅਮਿਤੋਜ਼ ਮਾਨ ਨੇ ਕਰ ਦਿੱਤਾ ਵੱਡਾ ਐਲਾਨ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੈਂਗਸਟਰਾਂ ‘ਤੇ ਮੁੜ ਤੋਂ ਕੈਨੇਡਾ ਸਰਕਾਰ 'ਮਿਹਰਬਾਨ' ! ਅਰਸ਼ ਡੱਲਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਭਾਰਤ ਨੇ ਮੰਗੀ ਸੀ ਹਵਾਲਗੀ, ਜਾਣੋ ਹੁਣ ਕੀ ਹੋਵੇਗਾ ?
ਗੈਂਗਸਟਰਾਂ ‘ਤੇ ਮੁੜ ਤੋਂ ਕੈਨੇਡਾ ਸਰਕਾਰ 'ਮਿਹਰਬਾਨ' ! ਅਰਸ਼ ਡੱਲਾ ਨੂੰ ਅਦਾਲਤ ਤੋਂ ਮਿਲੀ ਜ਼ਮਾਨਤ, ਭਾਰਤ ਨੇ ਮੰਗੀ ਸੀ ਹਵਾਲਗੀ, ਜਾਣੋ ਹੁਣ ਕੀ ਹੋਵੇਗਾ ?
Traffic Rules: ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
ਸਾਵਧਾਨ! ਹਰ ਚੌਰਾਹੇ 'ਤੇ ਕੱਟਿਆ ਜਾ ਸਕਦਾ ਤੁਹਾਡਾ ਚਲਾਨ ? ਜਾਣੋ ਨਵੇਂ ਟ੍ਰੈਫਿਕ ਨਿਯਮ ਬਾਰੇ ਖਾਸ...
Gold-Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਇਆ ਉਛਾਲ, ਜਾਣੋ ਆਪਣੇ ਸ਼ਹਿਰ 22 ਅਤੇ 24 ਕੈਰੇਟ ਦਾ ਕੀ ਰੇਟ ?
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Death: ਮਸ਼ਹੂਰ ਹਸਤੀ ਦੇ ਦੇਹਾਂਤ ਨਾਲ ਟੁੱਟਿਆ ਪਰਿਵਾਰ, ਮੌ*ਤ ਤੋਂ ਠੀਕ ਪਹਿਲਾਂ ਧੀ ਵੱਲੋਂ ਹੈਰਾਨੀਜਨਕ ਖੁਲਾਸਾ
Range Rover ਦੀ ਸਭ ਤੋਂ ਸਸਤੀ ਕਾਰ ਖਰੀਦਣ ਲਈ ਕਿੰਨੀ ਡਾਊਨ ਪੇਮੈਂਟ ਕਰਨੀ ਹੋਵੇਗੀ? ਇੱਥੇ ਜਾਣੋ EMI ਦਾ ਹਿਸਾਬ
Range Rover ਦੀ ਸਭ ਤੋਂ ਸਸਤੀ ਕਾਰ ਖਰੀਦਣ ਲਈ ਕਿੰਨੀ ਡਾਊਨ ਪੇਮੈਂਟ ਕਰਨੀ ਹੋਵੇਗੀ? ਇੱਥੇ ਜਾਣੋ EMI ਦਾ ਹਿਸਾਬ
Year Ender 2024: ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ
ਲੋਕ ਗਾਇਕਾ ਦੀ ਕੈਂਸਰ ਤੇ ਇਸ ਅਦਾਕਾਰ ਦੀ ਨੀਂਦ 'ਚ ਹੋਈ ਮੌ*ਤ, ਇਨ੍ਹਾਂ ਗੰਭੀਰ ਬਿਮਾਰੀਆਂ ਨੇ ਲੈ ਲਈ ਮਸ਼ਹੂਰ ਹਸਤੀਆਂ ਦੀ ਜਾਨ
Aishwarya Rai: ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ
ਐਸ਼ਵਰਿਆ ਰਾਏ ਨੇ ਆਪਣੇ ਨਾਂ ਤੋਂ ਕਿਉਂ ਹਟਾਇਆ 'ਬੱਚਨ' ਸਰਨੇਮ ? ਕੀ ਅਭਿਸ਼ੇਕ ਸੱਚਮੁੱਚ ਲੈ ਰਹੇ ਤਲਾਕ ? ਜਾਣੋ ਸੱਚਾਈ
ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈਕੇ ਪ੍ਰਸ਼ਾਸਨ ਸਖ਼ਤ, PEC 'ਚ ਸੁਰੱਖਿਆ ਕੜੀ, ਕੀਤੇ ਸਖ਼ਤ ਇੰਤਜ਼ਾਮ, 3 ਦਸੰਬਰ ਨੂੰ ਆਉਣਗੇ ਮੋਦੀ
ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਲੈਕੇ ਪ੍ਰਸ਼ਾਸਨ ਸਖ਼ਤ, PEC 'ਚ ਸੁਰੱਖਿਆ ਕੜੀ, ਕੀਤੇ ਸਖ਼ਤ ਇੰਤਜ਼ਾਮ, 3 ਦਸੰਬਰ ਨੂੰ ਆਉਣਗੇ ਮੋਦੀ
Embed widget