ਪੜਚੋਲ ਕਰੋ

Sidhu Advisor: ਮਾਲਵਿੰਦਰ ਮਾਲੀ ਮਗਰੋਂ ਹੁਣ ਸਿੱਧੂ ਦੇ ਦੂਜੇ ਸਲਾਹਕਾਰ ਨੇ ਉਠਾਏ ਸਵਾਲ, ਧਰਮ ਦੇ ਨਾਂ 'ਤੇ ਪੱਤੇ ਖੇਡਣ ਦਾ ਇਲਜ਼ਾਮ

Punjab Congress: ਗਰਗ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਵਿਧਾਇਕਾਂ ਤੋਂ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਸਿਰਫ ਗੁਰੂ ਸਾਹਿਬ ਨੇ ਧਰਮ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਹੈ। ਇਸ ਬਾਰੇ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਕੁਝ ਦਿਨ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ। ਇਸ ਦਾ ਕਾਰਨ ਪਾਰਟੀ ਨੇਤਾਵਾਂ ਵਿਚਾਲੇ ਕਈ ਮੁੱਦਿਆਂ ਨੂੰ ਲੈ ਕੇ ਵੱਖੋ-ਵੱਖਰੇ ਵਿਚਾਰ ਹਨ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਪਿਆਰੇ ਲਾਲ ਗਰਗ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਧਾਰਮਿਕ ਕਾਰਡ ਖੇਡਣ ਦਾ ਇਲਜ਼ਾਮ ਲਾਇਆ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵਿਵਾਦਤ ਟਿੱਪਣੀ ਦੇ ਮਾਮਲੇ ਕਾਰਨ ਸਿੱਧੂ ਦੇ ਸਲਾਹਕਾਰ ਰਹੇ ਮਾਲਵਿੰਦਰ ਸਿੰਘ ਮਾਲੀ ਨੂੰ ਅਸਤੀਫਾ ਦੇਣਾ ਪਿਆ ਸੀ। ਮਾਲੀ ਤੋਂ ਕੁਝ ਸਮੇਂ ਬਾਅਦ ਹੁਣ ਸਿੱਧੂ ਦੇ ਇੱਕ ਹੋਰ ਸਲਾਹਕਾਰ ਪਿਆਰੇ ਲਾਲ ਗਰਗ ਨੇ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਕਾਂਗਰਸ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ।

ਗਰਗ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ 'ਤੇ ਸਵਾਲ ਕਰਦਿਆਂ ਕਾਂਗਰਸ 'ਤੇ ਸੰਵਿਧਾਨ ਦੀ ਆੜ ਵਿੱਚ ਧਰਮ ਦਾ ਪੱਤਾ ਖੇਡਣ ਦਾ ਦੋਸ਼ ਲਾਇਆ। ਸੋਸ਼ਲ ਮੀਡੀਆ 'ਤੇ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਰਾਹੀਂ ਕਾਂਗਰਸ ਨੇ ਇੱਕ ਦਿਨ ਦੇ ਵਿਸ਼ੇਸ਼ ਸੈਸ਼ਨ ਲਈ ਵਿਧਾਇਕਾਂ ਨੂੰ ਵ੍ਹਿਪ ਵੀ ਜਾਰੀ ਕੀਤਾ, ਜੋ ਨਾ ਸਿਰਫ ਲੋਕਤੰਤਰ ਦਾ ਅਪਮਾਨ ਹੈ, ਸਗੋਂ ਅਜਿਹਾ ਕਰਕੇ ਧਾਰਮਿਕ ਕੱਟੜਵਾਦ ਨੂੰ ਉਤਸ਼ਾਹਤ ਕੀਤਾ ਗਿਆ ਹੈ।

ਗਰਗ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਵਿਧਾਇਕਾਂ ਤੋਂ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਿਰਫ ਧਰਮ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਸੀ। ਗਰਗ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਧਾਰਮਿਕ ਵਿਚਾਰਾਂ ਦੀ ਆਜ਼ਾਦੀ ਦੀ ਗੱਲ ਕਰਦਾ ਹੈ, ਪਰ ਜੋ ਕੰਮ ਆਰਐਸਐਸ ਕਰਦੀ ਹੈ, ਉਹੀ ਕਾਂਗਰਸ ਨੇ ਕੀਤਾ, ਤਾਂ ਉਹ ਵੀ ਗਲਤ ਨਹੀਂ ਹੋਣਗੇ।

ਇਸ ਦੇ ਨਾਲ ਹੀ ਸਿੱਧੂ ਦੇ ਸਲਾਹਕਾਰ ਨੇ ਆਪਣੀ ਰਾਏ ਪ੍ਰਗਟ ਕੀਤੀ ਕਿ ਵਿਧਾਨ ਸਭਾ ਨੂੰ ਧਰਮ ਦੇ ਮਾਮਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇੱਥੋਂ ਤਕ ਕਿ ਜੇਕਰ ਕੈਪਟਨ ਸਰਕਾਰ ਨੇ ਅਜਿਹੇ ਮਾਮਲੇ 'ਚ ਕੋਈ ਵਿਸ਼ੇਸ਼ ਸਮਾਗਮ ਕਰਨਾ ਹੁੰਦਾ, ਘੱਟੋ-ਘੱਟ ਵਿਧਾਇਕਾਂ ਨੂੰ ਵ੍ਹਿਪ ਜਾਰੀ ਨਹੀਂ ਕੀਤਾ ਜਾਣਾ ਚਾਹੀਦਾ ਸੀ।

ਇਹ ਵੀ ਪੜ੍ਹੋ: India Coronavirus: ਕੋਰੋਨਾ ਕੇਸਾਂ 'ਚ ਮੁੜ ਆਈ ਕਮੀ, 24 ਘੰਟਿਆਂ 'ਚ 31,222 ਨਵੇਂ ਕੇਸ ਤੇ 290 ਮੌਤਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ

ਵੀਡੀਓਜ਼

“ਅਕਾਲ ਤਖ਼ਤ ਹਾਜ਼ਰ ਹੋਣ ਲਈ ਹਰ ਵੇਲੇ ਤਿਆਰ ਹਾਂ
“ਜਥੇਦਾਰ ਦੇ ਹਰ ਇਕ ਸਵਾਲ ਦਾ ਮੈਂ ਜਵਾਬ ਦਿੱਤਾ” — CM ਨੇ ਤੋੜੀ ਚੁੱਪੀ
ਜਥੇਦਾਰ ਦੇ ਹੁਕਮ 'ਤੇ SGPC ਦੇ ਰਹੀ ਸਾਥ : CM ਮਾਨ
“ਮੇਰੀ ਵੀਡੀਓ ਨਕਲੀ? ਜਿਸ ਮਰਜ਼ੀ ਲੈਬ ‘ਚ ਜਾਂਚ ਕਰਵਾ ਲਓ”
“ਅਕਾਲ ਤਖ਼ਤ ਨੂੰ ਚੈਲੰਜ ਕਰਨ ਦੀ ਮੇਰੀ ਕੋਈ ਔਕਾਤ ਨਹੀਂ”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana Court ‘ਚ ਗੈਂਗਸਟਰ ਕੌਸ਼ਲ ਚੌਧਰੀ ਦੀ ਪੇਸ਼ੀ, 2 ਦਿਨ ਦਾ ਮਿਲਿਆ ਰਿਮਾਂਡ; ਜਾਣੋ ਪੂਰਾ ਮਾਮਲਾ
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
Ludhiana 'ਚ ਆਹ ਰਸਤੇ ਹੋਏ ਬੰਦ, ਬਾਹਰ ਨਿਕਲਣ ਤੋਂ ਪਹਿਲਾਂ ਦੇਖ ਲਓ ਨਵਾਂ Route
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਪਠਾਨਕੋਟ 'ਚ ਵੱਡਾ ਖੁਲਾਸਾ! ਪਾਕਿਸਤਾਨ ਤੋਂ ਆਏ ਹਥਿਆਰ, ISI ਦਾ ਖ਼ਤਰਨਾਕ ਪਲਾਨ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
ਬਿਨਾਂ ਬਿਮਾਰੀ ਤੋਂ ਹਰ ਵੇਲੇ ਥਕਾਵਟ ਹੁੰਦੀ ਮਹਿਸੂਸ? ਕਿਤੇ ਤੁਹਾਡੇ 'ਚ ਇਸ ਚੀਜ਼ ਦੀ ਕਮੀਂ ਤਾਂ ਨਹੀਂ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
Mohali 'ਚ SBI ਦੇ ਬੈਂਕ ਮੈਨੇਜਰ 'ਤੇ ਦਿਨ-ਦਿਹਾੜੇ ਹਮਲਾ! ਗੋਲੀਬਾਰੀ 'ਚ ਵਾਲ-ਵਾਲ ਬਚਿਆ, ਲੁੱਟ ਦੀ ਵੱਡੀ ਵਾਰਦਾਤ
ATM Charges: ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
ਅੱਜ ਤੋਂ ATM ਦੇ ਵਧੇ ਚਾਰਜ, ਬੈਲੇਂਸ ਚੈੱਕ ਸਣੇ ਵਿੱਤੀ ਲੈਣ-ਦੇਣ ਹੋਇਆ ਮਹਿੰਗਾ; ਜਾਣੋ ਕਿਹੜੇ ਖਾਤਿਆਂ 'ਤੇ ਨਵੇਂ ਚਾਰਜ ਲੱਗਣਗੇ?
Whatsapp ਤੋਂ ਮਿੰਟਾਂ 'ਚ Download ਕਰੋ ਆਪਣਾ Aadhar Card, ਜਾਣੋ ਸੌਖਾ ਤਰੀਕਾ
Whatsapp ਤੋਂ ਮਿੰਟਾਂ 'ਚ Download ਕਰੋ ਆਪਣਾ Aadhar Card, ਜਾਣੋ ਸੌਖਾ ਤਰੀਕਾ
14 ਸਾਲ ਦੇ Vaibhav Suryavanshi ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਿਸ਼ਵ ਕੱਪ 'ਚ ਬਣਾਇਆ ਇਤਿਹਾਸ
14 ਸਾਲ ਦੇ Vaibhav Suryavanshi ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ, ਵਿਸ਼ਵ ਕੱਪ 'ਚ ਬਣਾਇਆ ਇਤਿਹਾਸ
Embed widget