ਮਿਜ਼ਾਈਲਾਂ ਤੇ ਡਰੋਨਾਂ ਤੋਂ ਬਾਅਦ ਪੰਜਾਬ 'ਤੇ ਪਾਕਿਸਤਾਨ ਦਾ ਸਾਈਬਰ ਹਮਲਾ, ਸੋਸ਼ਲ਼ ਮੀਡੀਆ 'ਤੇ ਭੇਜਿਆ ਜਾ ਰਿਹਾ ਮਾਲਵੇਅਰ, ਜਾਣੋ ਕਿਵੇਂ ਕੀਤਾ ਜਾਵੇ ਬਚਾਅ ?
ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ, ਪਾਸਵਰਡ ਅਤੇ ਨਿੱਜੀ ਡਾਟਾ ਚੁਰਾ ਸਕਦਾ ਹੈ ਅਤੇ ਤੁਹਾਡੇ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦਾ ਹੈ। ਅਣਜਾਣ ਲਿੰਕ ਜਾਂ ਅਣਪਛਾਤੇ ਨੰਬਰਾਂ ਤੋਂ ਆਏ ਸੁਨੇਹਿਆਂ 'ਤੇ ਕਦੇ ਵੀ ਕਲਿਕ ਨਾ ਕਰੋ। ਸਾਵਧਾਨ ਰਹੋ, ਸੁਰੱਖਿਅਤ ਰਹੋ।

Punjab News: ਪੰਜਾਬ ਪੁਲਿਸ ਨੇ ਸੂਬੇ ਦੇ ਲੋਕਾਂ ਨੂੰ ਪਾਕਿਸਤਾਨ ਦੇ ਇੱਕ ਹੋਰ ਕਾਇਰਾਨਾ ਕਾਰੇ ਬਾਰੇ ਸੁਚੇਤ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਜਾਰੀ ਕੀਤੇ ਗਏ ਇੱਕ ਅਲਰਟ ਵਿੱਚ, ਪਾਕਿਸਤਾਨੀ ਸਾਈਬਰ ਹਮਲਾਵਰਾਂ ਵੱਲੋਂ ਸਾਈਬਰ ਹਮਲੇ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਇਸ ਸਬੰਧੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਨਾਲ ਹੀ, ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੰਜਾਬ ਪੁਲਿਸ ਵੱਲੋਂ ਸੋਸ਼ਲ ਮੀਡੀਆ ਉੱਤੇ ਲਿਖਿਆ ਗਿਆ ਹੈ ਕਿ ਸਾਈਬਰ ਅਲਰਟ: ਪਾਕਿਸਤਾਨ ਆਧਾਰਿਤ ਮਾਲਵੇਅਰ ਖ਼ਤਰਾ "Dance of the Hillary" ਨਾਂ ਵਾਲਾ ਇੱਕ ਖਤਰਨਾਕ ਮਾਲਵੇਅਰ ਪਾਕਿਸਤਾਨ ਆਧਾਰਤ ਹੈਕਰਾਂ ਵੱਲੋਂ ਭਾਰਤੀ ਯੂਜ਼ਰਾਂ ਨੂੰ WhatsApp, Facebook ਅਤੇ Email ਰਾਹੀਂ ਭੇਜਿਆ ਜਾ ਰਿਹਾ ਹੈ।
ਸਾਈਬਰ ਅਲਰਟ: ਪਾਕਿਸਤਾਨ ਆਧਾਰਿਤ ਮਾਲਵੇਅਰ ਖ਼ਤਰਾ
— Punjab Police India (@PunjabPoliceInd) May 12, 2025
"Dance of the Hillary" ਨਾਂ ਵਾਲਾ ਇੱਕ ਖਤਰਨਾਕ ਮਾਲਵੇਅਰ ਪਾਕਿਸਤਾਨ ਆਧਾਰਤ ਹੈਕਰਾਂ ਵੱਲੋਂ ਭਾਰਤੀ ਯੂਜ਼ਰਾਂ ਨੂੰ WhatsApp, Facebook ਅਤੇ Email ਰਾਹੀਂ ਭੇਜਿਆ ਜਾ ਰਿਹਾ ਹੈ।
ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ, ਪਾਸਵਰਡ ਅਤੇ ਨਿੱਜੀ ਡਾਟਾ ਚੁਰਾ ਸਕਦਾ ਹੈ ਅਤੇ ਤੁਹਾਡੇ…
ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ, ਪਾਸਵਰਡ ਅਤੇ ਨਿੱਜੀ ਡਾਟਾ ਚੁਰਾ ਸਕਦਾ ਹੈ ਅਤੇ ਤੁਹਾਡੇ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦਾ ਹੈ। ਅਣਜਾਣ ਲਿੰਕ ਜਾਂ ਅਣਪਛਾਤੇ ਨੰਬਰਾਂ ਤੋਂ ਆਏ ਸੁਨੇਹਿਆਂ 'ਤੇ ਕਦੇ ਵੀ ਕਲਿਕ ਨਾ ਕਰੋ। ਸਾਵਧਾਨ ਰਹੋ, ਸੁਰੱਖਿਅਤ ਰਹੋ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵੱਲੋਂ ਭਾਰਤ ਦੇ ਪੰਜਾਬ, ਜੰਮੂ, ਗੁਜਰਾਤ ਅਤੇ ਰਾਜਸਥਾਨ ਵਿੱਚ ਹਮਲੇ ਕੀਤੇ ਜਾ ਰਹੇ ਸਨ ਪਰ ਪਾਕਿਸਤਾਨ ਦੀ ਕੋਈ ਵੀ ਮਿਜ਼ਾਈਲ ਜਾਂ ਡਰੋਨ ਭਾਰਤੀ ਫੌਜ ਦੇ ਅੱਡੇ ਤੱਕ ਨਹੀਂ ਪਹੁੰਚ ਸਕਿਆ। ਇਸ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਪਾਕਿਸਤਾਨ ਨੇ ਹੁਣ ਸਾਈਬਰ ਹਮਲੇ ਦਾ ਸਹਾਰਾ ਲਿਆ ਹੈ ਜਿਸ ਕਾਰਨ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਏਜੰਸੀਆਂ ਅਲਰਟ 'ਤੇ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















