(Source: ECI/ABP News/ABP Majha)
UP ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵੀ ਲੱਗ ਸਕਦੀ ਹੈ ਅਦਾਲਤ, ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਦੇ ਸਾਰੇ ਅਧਿਕਾਰੀਆਂ ਨੂੰ ਦਿੱਤੀ ਚੇਤਾਵਨੀ
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜੇਕਰ ਪੰਜਾਬ 'ਚ ਵਿਧਾਇਕਾਂ ਦਾ ਪ੍ਰੋਟੋਕੋਲ ਤੋੜਿਆ ਗਿਆ ਤਾਂ ਵਿਧਾਨ ਸਭਾ ਸਪੀਕਰ ਪੰਜਾਬ 'ਚ ਅਜਿਹੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਣਗੇ।
Punjab news: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਉੱਤਰਪ੍ਰਦੇਸ਼ ਦੀ ਤਰ੍ਹਾਂ ਹੁਣ ਪੰਜਾਬ ਵਿਧਾਨ ਸਭਾ ਵਿੱਚ ਵੀ ਅਦਾਲਤ ਲੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਵਿਧਾਇਕਾਂ ਦਾ ਪ੍ਰੋਟੋਕੋਲ ਤੋੜਿਆ ਗਿਆ ਤਾਂ ਵਿਧਾਨ ਸਭਾ ਸਪੀਕਰ ਪੰਜਾਬ 'ਚ ਅਜਿਹੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਪੰਜਾਬ ਦੀ ਪੁਲਿਸ ਜਾਂ ਸਿਵਲ ਅਧਿਕਾਰੀ ਆਪਣੀ ਲਕਸ਼ਮਣ ਰੇਖਾ ਵਿੱਚ ਰਹਿਣ ਤਾਂ ਹੀ ਠੀਕ ਹੋਵੇਗਾ, ਨਹੀਂ ਤਾਂ ਲਕਸ਼ਮਣ ਰੇਖਾ ਨੂੰ ਪਾਰ ਕਰਨ ਵਾਲੇ ਅਫ਼ਸਰਾਂ ਨੂੰ ਜੇਲ੍ਹ ਜਾਣਾ ਪਵੇਗਾ। ਪਿਛਲੇ ਹਫਤੇ ਹੀ ਉੱਤਰ ਪ੍ਰਦੇਸ਼ ਵਿਧਾਨ ਸਭਾ 'ਚ 6 ਪੁਲਿਸ ਅਫਸਰਾਂ ਨੂੰ 1 ਦਿਨ ਲਈ ਜੇਲ੍ਹ ਭੇਜਿਆ ਗਿਆ ਸੀ, ਜੇਕਰ ਪੰਜਾਬ 'ਚ ਵਿਧਾਇਕਾਂ ਦਾ ਪ੍ਰੋਟੋਕੋਲ ਤੋੜਿਆ ਗਿਆ ਤਾਂ ਵਿਧਾਨ ਸਭਾ ਸਪੀਕਰ ਪੰਜਾਬ 'ਚ ਅਜਿਹੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਣਗੇ। ਪੰਜਾਬ ਦੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਦਿੱਤਾ ਗਿਆ ਹੈ।
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਧਾਇਕਾਂ ਦੇ ਪ੍ਰੋਟੋਕੋਲ ਅਤੇ ਸਨਮਾਨ ਨੂੰ ਲੈ ਕੇ ਕਿਹਾ ਕਿ ਸਰਕਾਰ ਹੋਵੇ ਜਾਂ ਸਰਕਾਰ ਵਿੱਚ ਕੰਮ ਕਰਨ ਵਾਲੇ ਪੁਲਿਸ ਜਾਂ ਸਿਵਲ ਅਧਿਕਾਰੀ ਹੋਣ। ਉਹ ਸਾਰੇ ਹੀ ਇਸ ਵਿਧਾਨ ਸਭਾ ਦੇ ਸਦਨ ਨੂੰ ਜਵਾਬਦੇਹ ਹਨ।
ਇਹ ਵੀ ਪੜ੍ਹੋ: Chandigarh: ਮੇਰੇ ਖ਼ੂਨ ਦਾ ਹਰ ਕਤਰਾ ਸੂਬੇ ਦੀ ਤਰੱਕੀ, ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਸਮਰਪਿਤ: ਭਗਵੰਤ ਮਾਨ
ਵਿਧਾਇਕਾਂ ਦੀ ਲਗਾਤਾਰ ਆ ਰਹੀਆਂ ਸ਼ਿਕਾਇਤਾਂ
ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਵਿਧਾਨ ਸਭਾ ਦੇ ਮੈਂਬਰ ਉਨ੍ਹਾਂ ਨੂੰ ਕਈ ਵਾਰ ਸ਼ਿਕਾਇਤ ਕਰਦੇ ਰਹਿੰਦੇ ਹਨ ਕਿ ਸਰਕਾਰ ਦੇ ਵਿਚਕਾਰ ਬੈਠੇ ਕਈ ਅਧਿਕਾਰੀ ਉਨ੍ਹਾਂ ਦੇ ਸਨਮਾਨ ਜਾਂ ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਸ ਲਈ ਕਮੇਟੀ ਬਣਾਈ ਗਈ ਹੈ ਪਰ ਫਿਰ ਵੀ ਦੱਸ ਦਿੰਦੇ ਹਾਂ ਕਿ ਸਿੱਧੇ ਤੌਰ ’ਤੇ ਵਿਧਾਨ ਸਭਾ ਕੋਈ ਵੀ ਸਖ਼ਤ ਸਜ਼ਾ ਦੇ ਸਕਦੀ ਹੈ। ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿਧਾਨ ਸਭਾ ਨੇ ਪੁਲਿਸ ਅਧਿਕਾਰੀਆਂ ਨੂੰ ਇੱਕ ਦਿਨ ਦੀ ਸਜ਼ਾ ਸੁਣਾਈ ਸੀ। ਪੰਜਾਬ ਵਿੱਚ ਵੀ ਅਧਿਕਾਰੀ ਵਿਧਾਇਕਾਂ ਦਾ ਪ੍ਰੋਟੋਕੋਲ ਤੋੜਨ ਦੀ ਗਲਤੀ ਨਾ ਕਰਨ, ਨਹੀਂ ਤਾਂ ਵਿਧਾਨ ਸਭਾ ਅਜਿਹੀ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟੇਗੀ।
ਇਹ ਵੀ ਪੜ੍ਹੋ: Mohali News : ਗਮਾਡਾ ਨੇ ਜਾਇਦਾਦਾਂ ਦੀ ਈ-ਨਿਲਾਮੀ ਤੋਂ ਕਮਾਏ 1935 ਕਰੋੜ , 47 ਜਾਇਦਾਦਾਂ ਦੀ ਕੀਤੀ ਨਿਲਾਮੀ