ਪੜਚੋਲ ਕਰੋ

ਪੰਜਾਬ 'ਚ ਬੀਜੇਪੀ ਦਾ ਬੁਰਾ ਹਾਲ! ਲੀਡਰਾਂ ਨੂੰ ਨਹੀਂ ਸੁੱਝ ਰਿਹਾ ਕੋਈ ਰਾਹ

ਖੇਤੀ ਕਾਨੂੰਨਾਂ 'ਤੇ ਪੰਜਾਬ ਬੀਜੇਪੀ ਬੁਰੀ ਤਰ੍ਹਾਂ ਘਿਰ ਗਈ ਹੈ। ਬੀਜੇਪੀ ਹਾਈਕਮਾਨ ਵੱਲੋਂ ਸੂਬੇ ਦੇ ਲੀਡਰਾਂ ਉਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸੰਤੁਸ਼ਟ ਕੀਤਾ ਜਾਵੇ। ਦੂਜੇ ਪਾਸੇ ਹਾਲਾਤ ਇਹ ਹਨ ਕਿ ਕਿਸਾਨ ਬੀਜੇਪੀ ਲੀਡਰਾਂ ਦੀ ਗੱਲ ਸੁਣਨਾ ਤਾਂ ਇੱਕ ਪਾਸੇ ਰਿਹਾ ਸਗੋਂ ਉਨ੍ਹਾਂ ਦੇ ਆਪਣੇ ਵਰਕਰਾਂ ਨਾਲ ਮੀਟਿੰਗਾਂ ਦਾ ਵੀ ਘਿਰਾਓ ਕਰ ਰਹੇ ਹਨ। ਇਸ ਕਰਕੇ ਬੀਜੇਪੀ ਲੀਡਰ ਕਾਫੀ ਪ੍ਰਸ਼ਾਨ ਨਜ਼ਰ ਆ ਰਹੇ ਹਨ।

ਚੰਡੀਗੜ੍ਹ: ਖੇਤੀ ਕਾਨੂੰਨਾਂ 'ਤੇ ਪੰਜਾਬ ਬੀਜੇਪੀ ਬੁਰੀ ਤਰ੍ਹਾਂ ਘਿਰ ਗਈ ਹੈ। ਬੀਜੇਪੀ ਹਾਈਕਮਾਨ ਵੱਲੋਂ ਸੂਬੇ ਦੇ ਲੀਡਰਾਂ ਉਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸੰਤੁਸ਼ਟ ਕੀਤਾ ਜਾਵੇ। ਦੂਜੇ ਪਾਸੇ ਹਾਲਾਤ ਇਹ ਹਨ ਕਿ ਕਿਸਾਨ ਬੀਜੇਪੀ ਲੀਡਰਾਂ ਦੀ ਗੱਲ ਸੁਣਨਾ ਤਾਂ ਇੱਕ ਪਾਸੇ ਰਿਹਾ ਸਗੋਂ ਉਨ੍ਹਾਂ ਦੇ ਆਪਣੇ ਵਰਕਰਾਂ ਨਾਲ ਮੀਟਿੰਗਾਂ ਦਾ ਵੀ ਘਿਰਾਓ ਕਰ ਰਹੇ ਹਨ। ਇਸ ਕਰਕੇ ਬੀਜੇਪੀ ਲੀਡਰ ਕਾਫੀ ਪ੍ਰਸ਼ਾਨ ਨਜ਼ਰ ਆ ਰਹੇ ਹਨ। ਕਿਸਾਨਾਂ ਨੇ ਕਈ ਸੀਨੀਅਰ ਬੀਜੇਪੀ ਲੀਡਰਾਂ ਦੇ ਘਰਾਂ ਨੂੰ ਘੇਰੇ ਪਾਏ ਹੋਏ ਹਨ। ਪਿਛਲੇ ਦਿਨੀਂ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰ ਤੋੜ ਦਿੱਤੀ ਗਈ। ਅੱਜ ਮੁਕਤਸਰ ਵਿਖੇ ਸਾਬਕਾ ਮੰਤਰੀ ਵਿਜੇ ਸਾਂਪਲਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਾਂਪਲਾ ਨੇ ਜਲਾਲਾਬਾਦ ਜਾਣਾ ਸੀ ਪਰ ਕਿਸਾਨਾਂ ਨੇ ਘੇਰ ਲਿਆ। ਸਾਂਪਲਾ ਵੀ ਸਾਥੀਆਂ ਨਾਲ ਧਰਨੇ ਉੱਪਰ ਬੈਠ ਗਏ। ਹਾਲਾਤ ਵਿਗੜਦੇ ਵੇਖ ਪੁਲਿਸ ਨੇ ਸਾਂਪਲਾ ਨੂੰ ਹਿਰਾਸਤ ਵਿੱਚ ਲੈ ਲਿਆ। ਬੁੱਧਵਾਰ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਟੁੱਟਣ ਮਗਰੋਂ ਬੀਜੇਪੀ ਲੀਡਰ ਸਿੱਧੇ ਹੀ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ਉੱਪਰ ਆ ਗਏ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਬੀਜੇਪੀ ਲੀਡਰਾਂ ਨੂੰ ਕੋਈ ਸਰਗਰਮੀ ਨਹੀਂ ਕਰਨ ਦਿੱਤੀ ਜਾਵੇਗੀ। ਉਧਰ, ਕੇਂਦਰ ਸਰਕਾਰ ਨੇ ਆਪਣੇ ਮੰਤਰੀਆਂ ਦੀ ਡਿਊਟੀ ਲਾਈ ਹੈ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਸਮਝਾਇਆ ਜਾਵੇ। ਇਨ੍ਹਾਂ ਵਰਚੁਅਲ ਮੀਟਿੰਗਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸਥਾਨਕ ਲੀਡਰਾਂ ਦੀ ਹੈ। ਹਾਲਾਤ ਇਹ ਹਨ ਕਿ ਬੀਜੇਪੀ ਦੀਆਂ ਇਨ੍ਹਾਂ ਮੀਟਿੰਗਾਂ ਵਿੱਚ ਕਿਸਾਨ ਤਾਂ ਦੂਰ ਆਪਣੇ ਵਰਕਰ ਵੀ ਜਾਣ ਤੋਂ ਝਿਜਕ ਰਹੇ ਹਨ। ਹੁਣ ਕਿਸਾਨਾਂ ਨੂੰ ਜਿੱਥੇ ਵੀ ਮੀਟਿੰਗ ਦਾ ਪਤਾ ਲੱਗਦਾ ਹੈ ਤਾਂ ਉਹ ਘਿਰਾਓ ਕਰ ਦਿੰਦੇ ਹਨ। ਇਸ ਲਈ ਸਥਾਨਕ ਲੀਡਰਾਂ ਲਈ ਮੀਟਿੰਗ ਦਾ ਪ੍ਰਬੰਧ ਕਰਨਾ ਮੁਸੀਬਤ ਬਣ ਗਿਆ ਹੈ। ਇਹ ਵੀ ਰਿਪੋਰਟਾਂ ਆਈਆਂ ਹਨ ਕਿ ਕਈ ਥਾਵਾਂ 'ਤੇ ਬੀਜੇਪੀ ਲੀਡਰਾਂ ਨੇ ਮੀਟਿੰਗ ਵਿੱਚ ਕਿਸਾਨਾਂ ਦੀ ਥਾਂ ਮਜ਼ਦੂਰਾਂ ਤੇ ਪੱਲੇਦਾਰਾਂ ਨੂੰ ਬਿਠਾਇਆ। ਲੰਘੇ ਦਿਨ ਸੰਗਰੂਰ ਵਿੱਚ ਕੁਝ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਤਾਂ ਪੱਲੇਦਾਰ ਹਨ। ਦੱਸ ਦਈਏ ਕਿ ਬੀਜੇਪੀ ਦਾ ਵੋਟ ਬੈਂਕ ਸ਼ਹਿਰਾਂ ਵਿੱਚ ਹੀ ਹੈ। ਇਸ ਲਈ ਸ਼ੁਰੂ ਵਿੱਚ ਮੰਨਿਆ ਜਾਂਦਾ ਸੀ ਕਿ ਪਾਰਟੀ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਏਗਾ। ਹੁਣ ਕਿਸਾਨਾਂ ਦਾ ਅੰਦੋਲਨ ਆਮ ਲੋਕਾਂ ਦਾ ਸੰਘਰਸ਼ ਬਣ ਗਿਆ ਹੈ। ਮੁਲਾਜ਼ਮ, ਮਜ਼ਦੂਰ, ਦੁਕਾਨਦਾਰ, ਆੜ੍ਹਤੀਏ ਤੇ ਛੋਟੇ ਕਾਰੋਬਾਰੀ ਵੀ ਕਿਸਾਨਾਂ ਨਾਲ ਹਮਦਰਦੀ ਰੱਖਣ ਲੱਗੇ ਹਨ। ਇੱਥੋਂ ਤੱਕ ਗਾਇਕ ਤੇ ਕਲਾਕਾਰ ਵੀ ਕਿਸਾਨਾਂ ਨਾਲ ਡਟ ਗਏ ਹਨ। ਅਜਿਹੇ ਵਿੱਚ ਬੀਜੇਪੀ ਬਿੱਲਕੁਲ ਅਲੱਗ-ਥਲੱਗ ਹੋ ਗਈ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੂਰਾ ਹਾਲ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਕਾਲ ਤਖ਼ਤ ਸਾਹਿਬ ਦਾ ਵੱਡਾ ਫੈਸਲਾ! 328 ਸਰੂਪਾਂ, ਫਿਲਮਾਂ ਅਤੇ ਅਨੰਦ ਕਾਰਜਾਂ 'ਤੇ ਵੱਡੇ ਐਲਾਨ, ਸਰਕਾਰ ਨੂੰ ਚੇਤਾਵਨੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਅਬੋਹਰ ਬਲਾਕ ਸਮਿਤੀ ਮੈਂਬਰ ਦੇ NRI ਪੁੱਤ ਦੀ ਮੌਤ, ਲੱਕ ‘ਚ ਰਿਵਾਲਵਰ ਬੰਨ੍ਹਣ ਵੇਲੇ ਚੱਲੀ ਗੋਲੀ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
ਘਰ 'ਚ ਪੂਜਾ-ਪਾਠ ਕਰਨ ਵੇਲੇ ਇਨ੍ਹਾਂ ਨਿਯਮਾਂ ਦਾ ਕਰੋ ਪਾਲਨ! ਇਦਾਂ ਹੋਵੇਗੀ ਦੇਵੀ-ਦੇਵਤਿਆਂ ਦੀ ਕਿਰਪਾ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
PSEB 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ, ਕਰੋ ਚੈੱਕ
Silver Price Crashes: ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
ਗਾਹਕਾਂ ਦੀ ਲੱਗੀ ਮੌਜ, ਚਾਂਦੀ ਦੇ ਧੜੰਮ ਡਿੱਗੇ ਰੇਟ, 21,000 ਰੁਪਏ ਨਾਲ ਸਭ ਤੋਂ ਵੱਡੀ ਗਿਰਾਵਟ...
New Year Celebration: ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
ਨਵੇਂ ਸਾਲ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਪ੍ਰਬੰਧ, ਸੜਕਾਂ ਬੰਦ-ਰੂਟ ਕੀਤੇ ਗਏ ਡਾਈਵਰਟ; 20000 ਤੋਂ ਵੱਧ ਪੁਲਿਸ ਅਤੇ ਸੈਨਿਕ ਬਲ ਤਾਇਨਾਤ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Punjab News: ਪੰਜਾਬ 'ਚ ਵੱਡੀ ਵਾਰਦਾਤ, 50 ਲੱਖ ਨਾ ਦੇਣ 'ਤੇ ਤਾੜ-ਤਾੜ ਚੱਲੀਆਂ ਗੋਲੀਆਂ; ਦੁਕਾਨ ਮਾਲਕ...
Embed widget