Punjab News: ਖੇਤੀਬਾੜੀ ਤਬਾਹ ਕਰਨ 'ਤੇ ਤੁਲੇ ਵਪਾਰੀ ! ਪਿਡਾਂ 'ਚ ਸਪਲਾਈ ਕੀਤੀ ਜਾਣ ਵਾਲੀ ਜਾਅਲੀ ਸਪਰੇਅ ਦਾ ਟਰੱਕ ਕਾਬੂ, ਜਾਣੋ ਕੌਣ-ਕੌਣ ਸ਼ਾਮਲ ?
ਪੰਜਾਬ ਵਿੱਚ ਸਪਰੇ ਦੀ ਦਵਾਈ ਸਪਲਾਈ ਕਰਨ ਦਾ ਉਨ੍ਹਾਂ ਕੋਲੇ ਕੋਈ ਵੀ ਅਧਿਕਾਰ ਨਹੀਂ ਸੀ ਜਿਸ ਕਰਕੇ ਇਹ ਅਣ ਅਧਿਕਾਰਤ ਸਪਰੇਅ ਪਿੰਡਾਂ ਦੇ ਭੋਲੇ ਭਾਲੇ ਕਿਸਾਨਾਂ ਨੂੰ ਸਪਲਾਈ ਕੀਤੀ ਜਾਣੀ ਸੀ ਜਿਸ ਦਾ ਮਾੜਾ ਰਿਜਲਟ ਆਉਣ ਤੇ ਕਿਸਾਨਾਂ ਨੇ ਮਹਿਕਮੇ ਦੇ ਅਧਿਕਾਰੀਆਂ ਅਤੇ ਸਰਕਾਰ ਨੂੰ ਜਿੰਮੇਵਾਰ ਠਹਿਰਾਉਣਾ ਸੀ।
Punjab News: ਜ਼ਿਲ੍ਹਾ ਬਠਿੰਡਾ ਦੇ ਭੁੱਚੋ ਮੰਡੀ ਨਜ਼ਦੀਕ ਬਠਿੰਡਾ ਖੇਤੀਬਾੜੀ ਮਹਿਕਮੇ ਦੀ ਟੀਮ ਵੱਲੋਂ ਇੱਕ ਕੈਂਟਰ ਰੋਕਿਆ ਗਿਆ ਜਿਸ ਵਿੱਚ ਹਰਿਆਣਾ ਦੇ ਕੈਂਥਲ ਤੋਂ ਸਪਰੇਅ ਲਿਆਂਦੀ ਜਾ ਰਹੀ ਸੀ ਜੋ ਕਿ ਬਠਿੰਡਾ ਦੇ ਮੌੜ ਮੰਡੀ ਰਾਮਾ ਤੇ ਮਾਨਸਾ ਤੋਂ ਇਲਾਵਾ ਜਲੰਧਰ ਵਿੱਚ ਸਪਲਾਈ ਕੀਤੀ ਜਾਣੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਦਾ ਕੋਈ ਵੀ ਬਿੱਲ ਨਹੀਂ ਸੀ ਤੇ ਉਹ ਪੰਜਾਬ ਦੇ ਕਿਸਾਨਾਂ ਨੂੰ ਵੇਚੀ ਜਾਣੀ ਸੀ ਜਿਸ ਦੇ ਮਾੜੇ ਨਤੀਜਿਆਂ ਉੱਤੇ ਮਹਿਕਮਾ ਤੇ ਸਰਕਾਰ ਜਿੰਮੇਵਾਰ ਬਣਨੀ ਸੀ। ਕੈਂਟਰ ਨੂੰ ਫੜ ਕੇ ਥਾਣਾ ਕੈਂਟ ਵਿੱਚ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਵੀ ਮਹਿਕਮੇ ਵੱਲੋਂ ਲਿਖਿਆ ਗਿਆ ਹੈ। ਇਸ ਮੌਕੇ ਉੱਤੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਤੋਂ ਇਲਾਵਾ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਵੀ ਮੌਜੂਦ ਰਹੇ।
ਖੇਤੀਬਾੜੀ ਮਹਿਕਮੇ ਦੇ ਏਡੀਓ ਆਸਮਾਨ ਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਕੈਂਟਰ ਜਿਸ ਵਿੱਚ ਅਣ-ਅਧਿਕਾਰਤ ਦਵਾਈਆਂ ਤੇ ਸਪਰੇਅ ਦਾ ਭਰਿਆ ਹੋਇਆ ਹੈ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਸਪਲਾਈ ਹੋਣਾ ਹੈ, ਉਸ ਨੂੰ ਅਸੀਂ ਭੁੱਚੋ ਮੰਡੀ ਦੇ ਨਜ਼ਦੀਕ ਰੋਕਿਆ ਅਤੇ ਜਦੋਂ ਵੈਰੀਫਿਕੇਸ਼ਨ ਕੀਤੀ ਗਈ ਤਾਂ ਉਸਦੇ ਕੋਲ ਕੋਈ ਵੀ ਬਿੱਲ ਨਹੀਂ ਸੀ।
ਪੰਜਾਬ ਵਿੱਚ ਸਪਰੇ ਦੀ ਦਵਾਈ ਸਪਲਾਈ ਕਰਨ ਦਾ ਉਨ੍ਹਾਂ ਕੋਲੇ ਕੋਈ ਵੀ ਅਧਿਕਾਰ ਨਹੀਂ ਸੀ ਜਿਸ ਕਰਕੇ ਇਹ ਅਣ ਅਧਿਕਾਰਤ ਸਪਰੇਅ ਪਿੰਡਾਂ ਦੇ ਭੋਲੇ ਭਾਲੇ ਕਿਸਾਨਾਂ ਨੂੰ ਸਪਲਾਈ ਕੀਤੀ ਜਾਣੀ ਸੀ ਜਿਸ ਦਾ ਮਾੜਾ ਰਿਜਲਟ ਆਉਣ ਤੇ ਕਿਸਾਨਾਂ ਨੇ ਮਹਿਕਮੇ ਦੇ ਅਧਿਕਾਰੀਆਂ ਅਤੇ ਸਰਕਾਰ ਨੂੰ ਜਿੰਮੇਵਾਰ ਠਹਿਰਾਉਣਾ ਸੀ।
ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਵੱਲੋਂ ਵੱਖ-ਵੱਖ ਸਮੇਂ 'ਤੇ ਇਹੋ ਜਿਹੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੀ ਖੇਤੀਬਾੜੀ ਬਚਾਈ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਅਪੀਲ ਕੀਤੀ ਕਿ ਪੱਕੇ ਬਿੱਲਾਂ ਤੋਂ ਬਿਨਾਂ ਕੋਈ ਵੀ ਸਪਰੇ ਕਿਸੇ ਤੋਂ ਨਾ ਖ਼ਰੀਦੀ ਜਾਵੇ ਸਿਰਫ ਮਹਿਕਮੇ ਦੀਆਂ ਅਧਿਕਾਰਤ ਸਪਰੇਹਾਂ ਹੀ ਖਰੀਦੀਆਂ ਜਾਣ ਤੇ ਉਨ੍ਹਾਂ ਦੇ ਬਿੱਲ ਵੀ ਲਏ ਜਾਣ ਤਾਂ ਜੋ ਸਮੱਸਿਆ ਆਉਣ ਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਸਕੇ ।
ਦੂਜੇ ਪਾਸੇ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਮਹਿਕਮੇ ਦੀ ਸਲਾਘਾ ਕਰਦੇ ਹਾਂ ਤੇ ਸਾਡੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਠੱਗ ਲੋਕਾਂ ਤੋਂ ਨਕਲੀ ਜਾਂ ਅਣ-ਅਧਿਕਾਰਤ ਦਵਾਈਆਂ ਨਾ ਲਈਆਂ ਤਾਂ ਜੋ ਸਾਡੀਆਂ ਫਸਲਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਅਸੀਂ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਵੀ ਇਹੋ ਜਿਹੇ ਲੋਕਾਂ ਤੋਂ ਅਗਾਹ ਰਹਿਣ ਲਈ ਸਪੀਕਰਾਂ ਵਿੱਚ ਬੁਲਾਵਾਂਗੇ ।