ਪਹਿਲੀ ਵਾਰ ਚੰਡੀਗੜ੍ਹ ਵਿੱਚ ਮਨਾਇਆ ਜਾ ਰਿਹੈ Air Force Day, ਰਾਸ਼ਟਰਪਤੀ ਮੁਰਮੂ ਹੋਣਗੇ ਮੁੱਖ ਮਹਿਮਾਨ, ਏਅਰ ਸ਼ੋਅ ਵੇਖਣ ਲਈ ਇੱਥੇ ਕਰਵਾ ਸਕਦੇ ਹੋ ਸੀਟ ਬੁੱਕ
ਇਹ ਸ਼ੋਅ ਗ਼ਾਜ਼ਿਆਬਾਦ ਦੇ ਹਿੰਡਨ ਏਅਰਬੇਸ ਤੋਂ ਬਾਹਰ ਕੀਤਾ ਜਾ ਰਿਹਾ ਹੈ ਤੇ ਇਸ ਲਈ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਚੁਣਿਆ ਗਿਆ ਹੈ ਜਿਸ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੁੱਖ ਮਹਿਮਾਨ ਹੋਣਗੇ।
Air Force Day 202: ਭਾਰਤੀ ਹਵਾਈ ਫ਼ੌਜ ਚੰਡੀਗੜ੍ਹ ਵਿੱਚ ਏਅਰ ਸ਼ੋਅ ਕਰਨ ਜਾ ਰਹੀ ਹੈ। ਇਹ ਸ਼ੋਅ 8 ਅਕਤੂਬਰ ਨੂੰ ਏਅਰ ਫੋਰਸ ਦਿਵਸ ਮੌਕੇ ਕੀਤਾ ਜਾਵੇਗਾ ਜਿਸ ਵਿੱਚ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ।
ਭਾਰਤੀ ਹਵਾਈ ਫ਼ੌਜ ਦੇ ਰੋਮਾਂਚ ਤੋਂ ਭਰੇ ਏਅਰ ਸ਼ੋਅ ਦਾ ਆਯੋਜਨ ਪਹਿਲੀ ਵਾਰ ਚੰਡੀਗੜ੍ਹ ਵਿੱਚ ਹੋਣ ਜਾ ਰਿਹਾ ਹੈ। ਸੁਖਨਾ ਝੀਲ ਤੇ ਹੋ ਰਹੇ ਏਅਰ ਸ਼ੋਅ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਿਆਰੀਆਂ ਜ਼ੋਰਾਂ ਤੇ ਟੱਲ ਰਹੀਆਂ ਹਨ। ਜ਼ਿਕਰ ਕਰ ਦਈਏ ਕਿ ਇਹ ਸ਼ੋਅ ਗ਼ਾਜ਼ਿਆਬਾਦ ਦੇ ਹਿੰਡਨ ਏਅਰਬੇਸ ਤੋਂ ਬਾਹਰ ਕੀਤਾ ਜਾ ਰਿਹਾ ਹੈ ਤੇ ਇਸ ਲਈ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਚੁਣਿਆ ਗਿਆ ਹੈ
ਜ਼ਿਕਰ ਕਰ ਦਈਏ ਕਿ ਚੰਡੀਗੜ੍ਹ ਵਿੱ 8 ਅਕਤੂਬਰ ਨੂੰ ਏਅਰ ਸ਼ੋਅ ਹੋਣ ਜਾ ਰਿਹਾ ਹੈ ਪਰ ਸ਼ਹਿਰ ਵਾਸੀ ਇਸ ਦਾ ਦੋ ਦਿਨ ਲੁਤਫ਼ ਚੱਕ ਸਕਦੇ ਹਨ ਕਿਉਂਕਿ 6 ਤਾਰੀਕ ਨੂੰ ਇਸ ਦੀ ਫੁੱਲ ਰਿਹਸਲ ਹੋਵੇਗੀ ਤੇ ਅਜਿਹੇ ਵਿੱਚ ਲੋਕ ਇਸ ਸ਼ੋਅ ਨੂੰ ਸੁਖਨਾ ਝੀਲ ਤੇ ਪਹਿਲਾਂ ਵੀ ਵੇਖ ਸਕਦੇ ਹਨ।
ਇਸ ਸ਼ੋਅ ਵਿੱਚ 100 ਤੋਂ ਜ਼ਿਆਦਾ ਜਹਾਜ਼ ਕਤਰੱਬ ਵਿਖਾਉਂਗੇ, ਜਿਸ ਵਿੱਚ ਰਾਫ਼ੇਲ, ਮਿਗ 21, ਚਿਨੁਕ ਹੈਲੀਕਾਪਟਰ ਸਮੇਤ ਹੋਰ ਕਈ ਜਹਾਜ਼ ਹੋਣਗੇ। ਚੰਡੀਗੜ੍ਹ ਵਿੱਚ ਹੋਣ ਵਾਲੇ ਇਸ ਸ਼ੋਅ ਨੂੰ ਲੈ ਕੇ ਪ੍ਰੈਕਟਿਸ ਸ਼ੁਰੂ ਹੋ ਗਈ ਹੈ ਦਿਨ ਵੇਲੇ ਹੁਣ ਆਮ ਹੀ ਲੜਾਕੂ ਜਹਾਜ਼ ਉਡਾਣ ਭਰਦੇ ਨਜ਼ਰ ਆ ਰਹੇ ਹਨ। ਬੀਤੇ 4 ਕੁ ਦਿਨਾਂ ਤੋਂ ਇਨ੍ਹਾਂ ਦੀ ਪ੍ਰੈਕਟਿਸ ਚੱਲ ਰਹੀ ਹੈ।
ਆਨਲਾਇਨ ਬੁੱਕ ਹੋਵੇਗੀ ਟਿਕਟ
8 ਅਕਤੂਬਰ ਨੂੰ ਹੋਣ ਵਾਲੇ ਸ਼ੋਅ ਨੂੰ ਵੇਖਣ ਨੂੰ ਲੋਕਾਂ ਨੂੰ ਟਿਕਟ ਬੁੱਕ ਕਰਵਾਉਣੀ ਹੋਵੇਗੀ ਜੋ ਕਿ ਚੰਡੀਗੜ੍ਹ ਟੂਰਿਜ਼ਮ ਦੀ ਮੋਬਾਇਲ ਐਪ ਤੇ ਹੋਵੇਗੀ। ਹਾਲਾਂਕਿ ਇਸ ਲਈ ਤੁਹਾਨੂੰ ਕੋਈ ਪੈਸੇ ਨਹੀਂ ਦੇਣੇ ਪੈਣਗੇ ਕਿਉਂਕਿ ਇਹ ਬਿਲਕੁਲ ਮੁਫ਼ਤ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸ਼ੋਅ ਨੂੰ ਵੇਖਣ ਲਈ ਦੂਜੇ ਸੂਬਿਆਂ ਤੋਂ ਵੀ ਲੋਕਾਂ ਦੇ ਆਉਣ ਦੀ ਉਮੀਦ ਹੈ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।