ਪੜਚੋਲ ਕਰੋ

Waris Punjab De: ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੇ ਦਿੱਤੀ ਇਹ ਸਲਾਹ, ਪੰਜਾਬ ਪੁਲਿਸ ਦੀ ਕਾਬਲੀਅਤ 'ਤੇ ਚੁੱਕੇ ਸਵਾਲ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਕਰਨ ਤੇ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ ਹੈ, ਨਾਲ ਹੀ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਪੰਜਾਬ ਪੁਲਿਸ ਦੀ ਸਮਰੱਥਾ ’ਤੇ ਵੀ ਸਵਾਲ ਚੁੱਕੇ ਹਨ।

Amritpal Singh Arrest Operation: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ਼ ਕਾਰਵਾਈ ਜਾਰੀ ਹੈ। ਪੰਜਾਬ ਪੁਲਿਸ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਇਕ ਪਾਸੇ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰਨ ਤੇ ਜਾਂਚ 'ਚ ਸਹਿਯੋਗ ਕਰਨ ਲਈ ਕਿਹਾ ਹੈ, ਉਥੇ ਹੀ ਦੂਜੇ ਪਾਸੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਨਾ ਕਰਨ 'ਤੇ ਪੰਜਾਬ ਪੁਲਿਸ ਦੀ ਕਾਬਲੀਅਤ 'ਤੇ ਸਵਾਲ ਚੁੱਕੇ ਹਨ। ਸਿੰਘ ਨੇ ਕਿਹਾ ਕਿ ਇੰਨੀ ਵੱਡੀ ਤਾਕਤ ਹੋਣ ਦੇ ਬਾਵਜੂਦ ਉਹ ਅੰਮ੍ਰਿਤਪਾਲ ਨੂੰ ਫੜਨ ਵਿੱਚ ਕਾਮਯਾਬ ਕਿਉਂ ਨਹੀਂ ਹੋ ਸਕੇ।

ਵੀਡੀਓ ਜਾਰੀ ਕਰਕੇ ਚੁੱਕੇ ਸਵਾਲ

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ, ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੇ ਮਨਾਂ ਵਿੱਚ ਇਹ ਸਵਾਲ ਉੱਠ ਰਿਹੈ ਕਿ ਪੰਜਾਬ ਵਿੱਚ ਭਾਰੀ ਮਾਤਰਾ ਵਿੱਚ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਿੰਨੀ ਕਾਮਯਾਬ ਨਹੀਂ ਹੋ ਰਹੀ? ਇਸ ਕਾਰਨ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਸਿੰਘ ਨੇ ਕਿਹਾ, ਜੇ ਅੰਮ੍ਰਿਤਪਾਲ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਪੁਲਿਸ ਨੂੰ ਸੱਚਾਈ ਸਾਰਿਆਂ ਨੂੰ ਦੱਸਣੀ ਚਾਹੀਦੀ ਹੈ। ਅੰਮ੍ਰਿਤਪਾਲ ਦੇ ਮਾਪਿਆਂ ਨੇ ਪਹਿਲਾਂ ਹੀ ਆਸ਼ੰਕਾ ਜਤਾਈ ਸੀ ਕਿ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਨੂੰ ਫੜ ਚੁੱਕੀ ਹੈ।

'ਸਿੱਖ ਨੌਜਵਾਨਾਂ ਨੇ ਨਹੀਂ ਕੀਤੇ ਵੱਡੇ ਅਪਰਾਧ'

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀਡੀਓ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਕੇਸ ਵਿੱਚ ਫੜੇ ਗਏ ਸਿੱਖ ਨੌਜਵਾਨਾਂ ਨੇ ਇੰਨਾ ਵੱਡਾ ਅਪਰਾਧ ਨਹੀਂ ਕੀਤਾ ਜਿੰਨਾ ਉਨ੍ਹਾਂ ’ਤੇ ਦੋਸ਼ ਲਾਇਆ ਜਾ ਰਿਹੈ। ਇਸ ਦੇ ਬਾਵਜੂਦ ਪੁਲਿਸ ਨੇ ਅੰਮ੍ਰਿਤਪਾਲ ਦੇ ਕਈ ਸਾਥੀਆਂ ਖ਼ਿਲਾਫ਼ ਕਈ ਕੇਸ ਦਰਜ ਕੀਤੇ ਹਨ। ਦੱਸਣਯੋਗ ਹੈ ਕਿ ਉਕਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਹਾਲਾਤਾਂ 'ਤੇ ਵਿਚਾਰ ਕਰਨ ਲਈ 60 ਤੋਂ 70 ਦੇ ਕਰੀਬ ਸਿੱਖ ਜਥੇਬੰਦੀਆਂ, ਮਦਰੱਸਿਆਂ ਅਤੇ ਨਿਹੰਗ ਜਥੇਬੰਦੀਆਂ ਦੀ ਵਿਸ਼ੇਸ਼ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਕਿਸੇ ਵੀ ਸਿਆਸੀ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ। ਦੱਸ ਦਈਏ ਕਿ ਅੰਮ੍ਰਿਤਪਾਲ 18 ਮਾਰਚ ਤੋਂ ਫਰਾਰ ਹੈ, ਜਦੋਂ ਤੋਂ ਪੁਲਿਸ ਨੇ ਉਸ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ।

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
One Nation One Election: ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Advertisement
ABP Premium

ਵੀਡੀਓਜ਼

SKM Meeting | Jagjit Singh Dhallewal | ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗFarmers Protest | Shambhu Border 'ਤੇ ਹਰਿਆਣਾ ਪੁਲਿਸ ਦੀ ਧੱਕੇਸ਼ਾਹੀ? ਜ਼ਖਮੀ ਕਿਸਾਨ ਨੇ ਕੀਤੇ ਖ਼ੁਲਾਸੇ!SGPC|ਮੇਰੇ ਤੋਂ ਗ਼ਲਤੀ ਹੋਈ, ਮੈਂ ਮੁਆਫੀ ਮੰਗਦਾ ਹਾਂ, ਧਾਮੀ! Women Commesionਦਾ ਜਵਾਬ ਹੋਵੇਗੀ ਕਾਰਵਾਈ? jagir kaurJagjit Singh Dallewal | ਰੇਲ ਰੋਕੋ ਨੂੰ ਲੈਕੇ ਡੱਲੇਵਾਲ ਦੀ ਕਿਸਾਨਾਂ ਨੂੰ ਅਪੀਲ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
One Nation One Election: ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ, ‘ਕੌਮੀ ਖੇਤੀ ਮਾਰਕੀਟਿੰਗ ਨੀਤੀ’ 'ਤੇ ਬਣਾਈ ਜਾਵੇਗੀ ਰਣਨੀਤੀ, ਕਿਸਾਨ ਵੀ ਹੋਏ ਚੌਕਸ
ਪੰਜਾਬ ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ, ‘ਕੌਮੀ ਖੇਤੀ ਮਾਰਕੀਟਿੰਗ ਨੀਤੀ’ 'ਤੇ ਬਣਾਈ ਜਾਵੇਗੀ ਰਣਨੀਤੀ, ਕਿਸਾਨ ਵੀ ਹੋਏ ਚੌਕਸ
Punjab News: ਪੰਜਾਬ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਪੰਜਾਬੀਆਂ ਨੂੰ ਦਿੱਤਾ ਖਾਸ ਤੋਹਫਾ, ਪੜ੍ਹੋ ਖਬਰ...
Punjab News: ਪੰਜਾਬ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਪੰਜਾਬੀਆਂ ਨੂੰ ਦਿੱਤਾ ਖਾਸ ਤੋਹਫਾ, ਪੜ੍ਹੋ ਖਬਰ...
Embed widget