ਪੜਚੋਲ ਕਰੋ

ਅਕਾਲੀ-ਕਾਂਗਰਸ ਦੀਆਂ ਸਰਕਾਰਾਂ ਨੇ ਲਾਲਾ ਜੀ ਦੇ ਜੱਦੀ ਸ਼ਹਿਰ ਨੂੰ ਹਮੇਸ਼ਾ ਅਣਗੌਲਿਆਂ ਕੀਤਾ - ਬੀਬੀ ਮਾਣੂੰਕੇ

ਪੰਜਾਬ ਸਰਕਾਰ ਵਲੋਂ ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਵਿੱਚ ਉਨ੍ਹਾਂ ਦੀ ਯਾਦ ਵਿੱਚ ਜਗਰਾਓਂ ਵਿਖੇ ਭਵਨ ਬਣਾਉਣ ਲਈ 1 ਕਰੋੜ 37 ਲੱਖ 68 ਹਜ਼ਾਰ ਰੁਪਏ ਦੀ ਗਰਾਂਟ ਜ਼ਾਰੀ ਕਰ ਦਿੱਤੀ ਗਈ ਹੈ। ਭਵਨ ਦਾ ਨਿਰਮਾਣ ਕਾਰਜ ਵੀ ਸ਼ੁਰੂ ਹੋ ਗਿਆ ਹੈ ਜਿਸ ਦਾ ਉਦਘਾਟਨ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕੀਤਾ।

Punjab news: ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਨੂੰ ਰੁਸ਼ਨਾਉਣ ਅਤੇ ਉਹਨਾਂ ਦੀ ਯਾਦ ਵਿੱਚ ਜਗਰਾਉਂ ਵਿਖੇ ਭਵਨ ਬਨਾਉਣ ਲਈ ਲੰਮੇ ਸਮੇਂ ਤੋਂ ਯਤਨ ਕਰ ਰਹੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਰੰਗ ਲਿਆਉਣ ਲੱਗੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ 1 ਕਰੋੜ 37 ਲੱਖ 68 ਹਜ਼ਾਰ ਰੁਪਏ ਦੀ ਗਰਾਂਟ ਜ਼ਾਰੀ ਕਰ ਦਿੱਤੀ ਗਈ ਹੈ ਤੇ ਜਗਰਾਉਂ ਦੇ ਅੱਡਾ ਰਾਏਕੋਟ ਨੇੜੇ ਲਾਲਾ ਲਾਜਪਤ ਰਾਏ ਭਵਨ ਦਾ ਨਿਰਮਾਣ ਕਾਰਜ ਸ਼ੁਰੂ ਵੀ ਹੋ ਗਿਆ ਹੈ।

ਇਸ ਦਾ ਉਦਘਾਟਨ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਵੱਲੋਂ ਅੱਜ ਰੀਬਨ ਕੱਟ ਕੇ ਰਸਮੀਂ ਤੌਰ ‘ਤੇ ਕੀਤਾ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਵਿਧਾਇਕਾ ਬੀਬੀ ਮਾਣੂੰਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹੀਦਾਂ ਦੇ ਸਨਮਾਨ ਵਿੱਚ ਉਹਨਾਂ ਦੀਆਂ ਯਾਦਗਾਰਾਂ ਉਸਾਰਨ ਦੀ ਭਾਵਨਾਂ ਰੱਖਦੀ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸ਼ਹੀਦਾਂ ਤੋਂ ਮਾਰਗ ਦਰਸ਼ਨ ਲਵੇ ਅਤੇ ਨਵੀਂ ਪੀੜ੍ਹੀ ਅੰਦਰ ਰਾਸ਼ਟਰਵਾਦੀ ਭਾਵਨਾਂ ਪੈਦਾ ਹੋ ਸਕੇ।

ਉਹਨਾਂ ਦੱਸਿਆ ਕਿ ਸੰਗਰਾਮੀ ਲਹਿਰ ਦੇ ਮਹਾਨ ਯੋਧੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ ਉਹਨਾਂ ਦੇ ਜੱਦੀ ਸ਼ਹਿਰ ਵਿਖੇ ਭਵਨ ਉਸਾਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ 1 ਕਰੋੜ 37 ਲੱਖ 68 ਹਜ਼ਾਰ ਰੁਪਏ ਦੇ ਲਗਭਗ ਜਾਰੀ ਗਰਾਂਟ ਨਾਲ ਛੇ ਮਹੀਨੇ ਦੇ ਅੰਦਰ ਅੰਦਰ ਭਵਨ ਬਣਕੇ ਤਿਆਰ ਹੋਵੇਗਾ।

ਇਹ ਵੀ ਪੜ੍ਹੋ: ਰਾਮ ਰਹੀਮ ਦੀ ਚੁਣੌਤੀ, ਡਾਕਟਰ ਕਹਿੰਦੇ ਸ਼ੁਕਰਾਣੂ ਓਵਰਫਲੋ ਹੋ ਜਾਂਦੇ, ਫਿਰ ਬੱਚਿਆਂ ਦੇ ਕਿਉਂ ਨਹੀਂ ਹੁੰਦੇ...

ਇਸ ਵਿੱਚ 70 ਫੁੱਟ ਲੰਮਾ ਅਤੇ 40 ਫੁੱਟ ਚੌੜਾ ਸ਼ਾਨਦਾਰ ਹਾਲ ਉਸਾਰਿਆ ਜਾਵੇਗਾ ਤਾਂ ਜੋ ਇਲਾਕੇ ਦੇ ਲੋਕ ਉਸ ਖੁੱਲੇ ਹਾਲ ਵਿੱਚ ਆਪਣੇ ਸਮਾਗਮ ਵੀ ਕਰਵਾ ਸਕਣਗੇ। ਉਹਨਾਂ ਆਖਿਆ ਕਿ ਲਾਲਾ ਲਾਜਪਤ ਰਾਏ ਦਾ ਜੱਦੀ ਸ਼ਹਿਰ ਜਗਰਾਉਂ ਹੈ ਪਰੰਤੂ ਅਕਾਲੀ-ਕਾਂਗਰਸੀਆਂ ਦੀਆਂ ਸਰਕਾਰਾਂ ਨੇ ਲਾਲਾ ਜੀ ਦੇ ਜੱਦੀ ਸ਼ਹਿਰ ਦਾ ਵਿਕਾਸ ਕਰਨ ਦੀ ਬਜਾਇ ਉਹਨਾਂ ਦੇ ਨਾਨਕੇ ਪਿੰਡ ਢੁੱਡੀਕੇ ਨੂੰ ਹੀ ਤਵੱਜੋਂ ਦਿੱਤੀ ਹੈ ਅਤੇ ਲਾਲਾ ਜੀ ਦੇ ਜੱਦੀ ਸ਼ਹਿਰ ਨੂੰ ਹਮੇਸ਼ਾ ਅਣਗੌਲਿਆ ਹੀ ਰੱਖਿਆ ਹੈ।

ਹੁਣ ਪੰਜਾਬ ਵਿੱਚ ਆਮ ਲੋਕਾਂ ਦੀ ਸਰਕਾਰ ਬਣ ਚੁੱਕੀ ਹੈ ਅਤੇ ਜਗਰਾਉਂ ਹਲਕੇ ਦਾ ਵਿਕਾਸ ਵੀ ਸ਼ੁਰੂ ਹੋ ਗਿਆ ਹੈ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਂ ਵਿਰੋਧੀ ਧਿਰ ਵਿੱਚ ਹੁੰਦੇ ਹੋਏ ਆਪਣੇ ਪਿਛਲੇ ਕਾਰਜਕਾਲ ਦੌਰਾਨ ਵੀ ਭਾਵੇਂ ਜਗਰਾਉਂ ਹਲਕੇ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਅਤੇ ਪ੍ਰੋਜੈਕਟ ਲਿਆਂਦੇ ਗਏ ਸਨ, ਪਰੰਤੂ ਗੰਧਲੀ ਸਿਆਸਤ ਨੇ ਉਹਨਾਂ ਨੂੰ ਕੁੱਝ ਵੀ ਕਰਨ ਨਹੀਂ ਦਿੱਤਾ।

ਉਹਨਾਂ ਆਖਿਆ ਕਿ ਲੋਕਾਂ ਨੂੰ ਉਹਨਾਂ ਨੂੰ ਦੂਜੀ ਵਾਰ ਵਿਸ਼ਵਾਸ਼ ਕਰਕੇ 40 ਹਜ਼ਾਰ ਦੇ ਲਗਭਗ ਵੱਡੀ ਲੀਡ ਨਾਲ ਜੇਤੂ ਬਣਾਇਆ ਹੈ ਅਤੇ ਉਹ ਲੋਕਾਂ ਦਾ ਵਿਸ਼ਾਵਾਸ਼ ਟੁੱਟਣ ਨਹੀਂ ਦੇਣਗੇ ਤੇ ਜਗਰਾਉਂ ਹਲਕੇ ਅੰਦਰ ਜੰਗੀ ਪੱਧਰ 'ਤੇ ਵਿਕਾਸ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਡਬਲਿਯੂ.ਡੀ. ਵਿਭਾਗ ਦੇ ਐਕਸੀਅਨ ਇੰਜ:ਪ੍ਰਦੀਪ ਕੁਮਾਰ, ਐਸ.ਡੀ.ਓ.ਇੰਜ:ਸਹਿਜਪ੍ਰੀਤ ਸਿੰਘ ਮਾਂਗਟ, ਕਰਮਜੀਤ ਸਿੰਘ ਕਮਾਲਪੁਰਾ ਜੇਈ, ਵੀਰਪਾਲ ਕੌਰ ਜੇਈ, ਜਸਕਰਨ ਕੌਰ ਜੇਈ, ਆਰ.ਐਸ.ਬਿਲਡਰਜ਼ ਲੁਧਿਆਣਾ, ਟਰੱਕ ਯੂਨੀਅਨ ਜਗਰਾਉਂ ਦੇ ਪ੍ਰਧਾਨ ਪ੍ਰੀਤਮ ਸਿੰਘ ਅਖਾੜਾ, ਰਛਪਾਲ ਸਿੰਘ ਚੀਮਨਾਂ, ਕਾਮਰੇਡ ਮੇਹਰ ਸਿੰਘ, ਕਾਮਰੇਡ ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਨੋਨੀ, ਮਾਲਵੀਰ ਸਿੰਘ, ਕਰਤਾਰ ਸਿੰਘ  ਸਵੱਦੀ, ਸਾਜਨ ਮਲਹੋਤਰਾ, ਲਖਵੀਰ ਸਿੰਘ ਲੱਖਾ, ਸੋਨੀ ਕਾਉਂਕੇ, ਸਰਪੰਚ ਗੁਰਨਾਮ ਸਿੰਘ ਭੈਣੀ, ਇੰਦਰਜੀਤ ਸਿੰਘ ਲੰਮੇ, ਕਾਕਾ ਕੋਠੇ ਅੱਠ ਚੱਕ ਆਦਿ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: Pilibhit News : ਫੇਸ਼ੀਅਲ ਕਰਵਾਉਣ ਬਹਾਨੇ ਲਾੜਾ ਆਪਣੀ ਪ੍ਰੇਮਿਕਾ ਨਾਲ ਹੋਇਆ ਫਰਾਰ , ਛੋਟੇ ਭਰਾ ਨੂੰ ਲਾੜੀ ਨਾਲ ਲੈਣੇ ਪਏ ਸੱਤ ਫੇਰੇ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ 12 ਨਵੰਬਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਪੰਜਾਬ 'ਚ 12 ਨਵੰਬਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ, 2 ਗ੍ਰਿਫ਼ਤਾਰ, 4 ਪਿਸਤੌਲਾਂ ਸਣੇ ਇੱਕ ਗਲੌਕ ਰਿਕਵਰ
ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ, 2 ਗ੍ਰਿਫ਼ਤਾਰ, 4 ਪਿਸਤੌਲਾਂ ਸਣੇ ਇੱਕ ਗਲੌਕ ਰਿਕਵਰ
ਸਪਲਿਟਸਵਿਲਾ ਫੇਮ 35 ਸਾਲਾ ਅਦਾਕਾਰ ਦਾ ਹੋਇਆ ਦਿਹਾਂਤ, ਕੋ-ਸਟਾਰ ਨੇ ਸੁਸਾਈਡ ਦਾ ਕੀਤਾ ਦਾਅਵਾ
ਸਪਲਿਟਸਵਿਲਾ ਫੇਮ 35 ਸਾਲਾ ਅਦਾਕਾਰ ਦਾ ਹੋਇਆ ਦਿਹਾਂਤ, ਕੋ-ਸਟਾਰ ਨੇ ਸੁਸਾਈਡ ਦਾ ਕੀਤਾ ਦਾਅਵਾ
Ludhiana: ਲੁਧਿਆਣਾ 'ਚ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕ*ਤਲ, ਖਾਲੀ ਪਲਾਟ 'ਚ ਸੁੱਟੀ ਲਾ*ਸ਼, ਇਲਾਕੇ 'ਚ ਮੱਚੀ ਤਰਥੱਲੀ
Ludhiana: ਲੁਧਿਆਣਾ 'ਚ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕ*ਤਲ, ਖਾਲੀ ਪਲਾਟ 'ਚ ਸੁੱਟੀ ਲਾ*ਸ਼, ਇਲਾਕੇ 'ਚ ਮੱਚੀ ਤਰਥੱਲੀ
Advertisement
ABP Premium

ਵੀਡੀਓਜ਼

Dera Baba Nanak | ਮਹਿਲਾਵਾਂ ਨੇ ਸਾਂਭਿਆ ਜ਼ਿਮਨੀ ਚੋਣਾਂ ਦਾ ਮੋਰਚਾ!Raja Warring ਦੇ ਬਿਆਨ ਨੂੰ ਲੈ ਕੇ ਸਿਆਸਤ ਗਰਮਾਈ, ਬੀਜੇਪੀ ਨੇ ਵੜਿੰਗ ਨੂੰ ਘੇਰਿਆਵਕਫ਼ ਸ਼ੋਧ ਬਿਲ ਦੇ ਲਈ ਬਣਾਈ ਜੇਪੀਸੀ ਦਾ ਵਿਰੋਧੀ ਧਿਰ ਦੇ ਸਾਂਸਦਾਂ ਨੇ ਕੀਤਾ ਬਾਈਕਾਟਸਰਕਾਰ ਨੇ ਕੱਢਿਆ ਨੋਟਿਸ ਫਿਰੋਜਪੁਰ ਦੇ ਅਧਿਆਪਕਾਂ ਨੂੰ ਪਿਆ ਫ਼ਿਕਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 12 ਨਵੰਬਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਪੰਜਾਬ 'ਚ 12 ਨਵੰਬਰ ਨੂੰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ
ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ, 2 ਗ੍ਰਿਫ਼ਤਾਰ, 4 ਪਿਸਤੌਲਾਂ ਸਣੇ ਇੱਕ ਗਲੌਕ ਰਿਕਵਰ
ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ, 2 ਗ੍ਰਿਫ਼ਤਾਰ, 4 ਪਿਸਤੌਲਾਂ ਸਣੇ ਇੱਕ ਗਲੌਕ ਰਿਕਵਰ
ਸਪਲਿਟਸਵਿਲਾ ਫੇਮ 35 ਸਾਲਾ ਅਦਾਕਾਰ ਦਾ ਹੋਇਆ ਦਿਹਾਂਤ, ਕੋ-ਸਟਾਰ ਨੇ ਸੁਸਾਈਡ ਦਾ ਕੀਤਾ ਦਾਅਵਾ
ਸਪਲਿਟਸਵਿਲਾ ਫੇਮ 35 ਸਾਲਾ ਅਦਾਕਾਰ ਦਾ ਹੋਇਆ ਦਿਹਾਂਤ, ਕੋ-ਸਟਾਰ ਨੇ ਸੁਸਾਈਡ ਦਾ ਕੀਤਾ ਦਾਅਵਾ
Ludhiana: ਲੁਧਿਆਣਾ 'ਚ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕ*ਤਲ, ਖਾਲੀ ਪਲਾਟ 'ਚ ਸੁੱਟੀ ਲਾ*ਸ਼, ਇਲਾਕੇ 'ਚ ਮੱਚੀ ਤਰਥੱਲੀ
Ludhiana: ਲੁਧਿਆਣਾ 'ਚ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕ*ਤਲ, ਖਾਲੀ ਪਲਾਟ 'ਚ ਸੁੱਟੀ ਲਾ*ਸ਼, ਇਲਾਕੇ 'ਚ ਮੱਚੀ ਤਰਥੱਲੀ
ਕਿਰਪਾਨ ਬੈਨ ਕਰਨ 'ਤੇ ਖਾਲਿਸਤਾਨੀ ਸਮਰਥਕ ਪੰਨੂ ਦੀ ਧਮਕੀ, 17 ਨਵੰਬਰ ਨੂੰ ਚੰਡੀਗੜ੍ਹ-ਅੰਮ੍ਰਿਤਸਰ ਹਵਾਏ ਅੱਡੇ ਰਹਿਣ ਬੰਦ, ਨੌਜਵਾਨਾਂ ਨੂੰ ਆਖੀ ਆਹ ਗੱਲ
ਕਿਰਪਾਨ ਬੈਨ ਕਰਨ 'ਤੇ ਖਾਲਿਸਤਾਨੀ ਸਮਰਥਕ ਪੰਨੂ ਦੀ ਧਮਕੀ, 17 ਨਵੰਬਰ ਨੂੰ ਚੰਡੀਗੜ੍ਹ-ਅੰਮ੍ਰਿਤਸਰ ਹਵਾਏ ਅੱਡੇ ਰਹਿਣ ਬੰਦ, ਨੌਜਵਾਨਾਂ ਨੂੰ ਆਖੀ ਆਹ ਗੱਲ
ਅੱਜ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਪੰਚ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਿਰਕਤ
ਅੱਜ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਪੰਚ-ਸਰਪੰਚਾਂ ਦੇ ਸਹੁੰ ਚੁੱਕ ਸਮਾਗਮ 'ਚ ਕਰਨਗੇ ਸ਼ਿਰਕਤ
ਦਸਤਾਰ ’ਚ ਨਜ਼ਰ ਆਇਆ ਨਿੱਕਾ ਸਿੱਧੂ ਮੂਸੇਵਾਲਾ, ਪਿਤਾ ਬਲਕੌਰ ਸਿੰਘ ਨੇ ਤਸਵੀਰ ਸਾਂਝੀ ਕਰਕੇ ਲਿਖੀ ਭਾਵੁਕ ਪੋਸਟ
ਦਸਤਾਰ ’ਚ ਨਜ਼ਰ ਆਇਆ ਨਿੱਕਾ ਸਿੱਧੂ ਮੂਸੇਵਾਲਾ, ਪਿਤਾ ਬਲਕੌਰ ਸਿੰਘ ਨੇ ਤਸਵੀਰ ਸਾਂਝੀ ਕਰਕੇ ਲਿਖੀ ਭਾਵੁਕ ਪੋਸਟ
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
ਅੱਜ ਪੰਜਾਬ ਦੇ ਪਿੰਡਾਂ ਦੀ ਕਮਾਨ ਸੰਭਾਲਣਗੇ 10,000 ਤੋਂ ਵੱਧ ਨਵੇਂ ਸਰਪੰਚ, CM ਭਗਵੰਤ ਮਾਨ ਚੁਕਾਉਣਗੇ ਸਹੁੰ
Embed widget